ਪਿੰਡ ਪੰਡੋਰੀ ਨਿੱਜਰਾਂ ਵਿਖੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ


ਆਦਮਪੁਰ (ਸਾਬੀ ਪੰਡੋਰੀ)- ਧੰਨ ਧੰਨ ਸ਼੍ਰੀ ਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਿਥੇ ਸਾਰੇ ਸੰਸਾਰ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਉਥੇ ਆਦਮਪੁਰ ਦੇ ਪਿੰਡ ਪੰਡੋਰੀ ਨਿੱਜਰਾਂ ਵਿਖੇ ਮੋਜੂਦ ਸ਼੍ਰੀ ਗੁਰੂ ਰਵਿਦਾਸ ਮੰਦਿਰ ਤੋਂ ਨਗਰ ਦੀਆਂ ਸਮੂਹ ਸੰਗਤਾਂ ਨੇ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਹੀ ਵਿੱਚ ਸਜਾਇਆ। ਜਿਸਨੇ ਸਾਰੇ ਪਿੰਡ ਦੀ ਪ੍ਰਕਰਮਾਂ ਕੀਤੀ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਸੰਗਤਾਂ ਵਲੋਂ ਗੁਨਗਾਨ ਕੀਤਾ ਗਿਆ। ਨਗਰ ਕੀਰਤਨ ਮੌਕੇ ਰਾਗੀ ਭਾਈ ਯਾਦਵਿੰਦਰ ਸਿੰਘ ਸੋਡੀ ਫਗਵਾੜੇ ਵਾਲਿਆਂ ਵਲੋਂ ਸੰਗਤਾਂ ਨੂੰ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸੇਵਾਦਾਰਾਂ ਵਲੋਂ ਸੰਗਤਾਂ ਨੂੰ ਗੁਰੂ ਕੇ ਲੰਗਰ ਬਹੁਤ ਪਿਆਰ ਸਤਿਕਾਰ ਨਾਲ ਸਜਾਏ ਗਏ। ਨਗਰ ਕੀਰਤਨ ਦੋਰਾਨ ਪ੍ਰਧਾਨ ਰਾਮ ਲੁਬਾਇਆ, ਲਾਜਪਤ, ਮਾ. ਬਲਦੇਵ ਸਿੰਘ, ਕੁਲਵਿੰਦਰ ਸਿੰਘ, ਮਾ. ਜਗੀਰ ਸਿੰਘ, ਪਰਮਜੀਤ ਸਿੰਘ ਹੈਡ ਗ੍ਰੰਥੀ, ਗੁਰਮੇਲ, ਬਲਵਿੰਦਰ ਸਿੰਘ ਅਤੇ ਹੋਰ ਸੇਵਾਦਾਰ ਹਾਜ਼ਰ ਸਨ। 


Post a Comment

0 Comments