ਹਲਕਾ ਕਰਤਾਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਧਰੀ ਸੁਰਿੰਦਰ ਸਿੰਘ ਨੇ ਜੰਡੂ ਸਿੰਘਾ ਵਾਸੀਆਂ ਨਾਲ ਇੱਕ ਮੀਟਿੰਗ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਜਿਸ ਮੌਕੇ ਜੰਡੂ ਸਿੰਘਾ ਤੋਂ ਸੁਨੀਲ ਦੱਤ ਪਾਲ (ਪਾਲ ਸਾਇਕਲ ਸਟੋਰ) ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਚੋਧਰੀ ਸੁਰਿੰਦਰ ਸਿੰਘ ਨੇ ਪਾਰਟੀ ਚਿੰਨ ਭੇਟ ਕਰਦੇ ਹੋਏ ਪਾਰਟੀ ਵਿੱਚ ਸ਼ਾਮਲ ਕੀਤਾ। ਸੁਨੀਲ ਦੱਤ ਪਾਲ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਥੋੜੇ ਸਮੇਂ ਵਿੱਚ ਪੰਜਾਬ ਲਈ ਕੀਤੇ ਚੰਗੇ ਕਾਰਜ਼ਾਂ ਤੋਂ ਖੁਸ਼ ਹੁੰਦੇ ਹੋਏ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਸਰਪੰਚ ਰਣਜੀਤ ਸਿੰਘ ਮੱਲੀ, ਸਾਬਕਾ ਸਰਪੰਚ ਬਲਵਿੰਦਰ ਸਿੰਘ ਫੀਰੀ, ਯੂਥ ਕਾਂਗਰਸ ਦੇ ਦਿਹਾਤੀ ਪ੍ਰਧਾਨ ਹਨੀ ਜ਼ੋਸ਼ੀ ਅਤੇ ਹੋਰ ਪਿੰਡ ਦੇ ਪੱਤਵੰਤੇ ਹਾਜ਼ਰ ਸਨ।
0 Comments