ਭਾਰਤੀ ਫੋਜ਼ ਦੀ 19 ਪੰਜਾਬ ਰੈਜ਼ੀਮੈਂਟ 59ਵੇਂ ਸਾਲ ਵਿੱਚ ਭੱਲਕੇ 1 ਅਪ੍ਰੈਲ ਨੂੰ ਕਰੇਗੀ ਪ੍ਰਵੇਸ਼


ਜਲੰਧਰ ਦੇ ਅਬੈਸਡਰ ਹੋਟਲ ਵਿੱਚ ਸਾਬਕਾ ਜਵਾਨ ਅਤੇ ਜੇ.ਸੀ.ਉ ਸਹਿਬਾਨ ਦੁਆਰਾ ਹੋਵੇਗਾ ਜਲੰਧਰ ਵਿੱਚ ਪਹਿਲਾ ਸਮਾਗਮ 


ਜਲੰਧਰ (ਅਮਰਜੀਤ ਸਿੰਘ)- ਭਾਰਤੀ ਫੋਜ਼ ਦੀ 19 ਪੰਜਾਬ ਬਟਾਲੀਅਨ ਦੇ ਬਹਾਦੁਰ ਸਾਬਕਾ ਜਵਾਨ ਅਤੇ ਜੂਨੀਅਰ ਕਮਿਸ਼ਨ ਅਫਸਰਾਂ ਵਲੋਂ ਸਾਂਝੇ ਤੋਰ ਇੱਕ ਵਿਸ਼ੇਸ਼ ਸਮਾਗਮ ਬਟਾਲੀਅਨ ਦੇ 59ਵੇਂ ਸਾਲ ਵਿੱਚ ਪ੍ਰਵੇਸ਼ ਕਰਨ ਤੇ ਅਬੈਸਡਰ ਹੋਟਲ ਜਲੰਧਰ ਵਿੱਖੇ ਭੱਲਕੇ 1 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਜੰਡੂ ਸਿੰਘਾ ਸਾਬਕਾ ਸੂਬੇਦਾਰ ਬਲਵਿੰਦਰ ਸਿੰਘ ਜ਼ੀ.ਉ.ਜੀ ਨੇ ਜਾਣਕਾਰੀ ਦਿੰਦੇ ਦਸਿਆ ਕਿ ਇਸ ਵਿੱਚ ਸਮਾਗਮ ਵਿੱਚ ਪੂਰੇ ਪੰਜਾਬ, ਜੰਮੂ, ਹਿਮਾਚਲ ਪ੍ਰਦੇਸ਼ ਤੋਂ ਸਾਬਕਾ ਸੈਨਿਕ (ਜਵਾਨ), ਜੇ.ਸੀ.ਉ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਦਸਿਆ ਇਸ ਬਟਾਲੀਅਨ ਵਿੱਚ ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕਰਦੇ ਹੋਏ ਜਿਥੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ ਉਥੇ ਬਟਾਲੀਅਨ ਦੇ ਬਹਾਦੁਰ ਸੈਨਿਕਾਂ ਦੁਆਰਾ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਵੇਗਾ ਅਤੇ ਇਸ ਬਟਾਲੀਅਨ ਦੇ ਸੈਨਿਕਾ ਦੀ ਚੜਦੀ ਕਲਾਂ ਲਈ ਅਰਦਾਸ ਅਤੇ ਵਿਚਾਰ ਵਟਾਂਦਰਾਂ ਕੀਤਾ ਜਾਵੇਗਾ। 


Post a Comment

0 Comments