ਚੰਡੀਗੜ (ਪ੍ਰੀਤਮ ਲੁਧਿਆਣਵੀ), 19 ਮਾਰਚ, 2022 : ਸੰਗੀਤਕ ਤੇ ਫਿਲਮੀ ਪੱਤਰਕਾਰੀ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਗੁਰਬਾਜ ਗਿੱਲ ਨੇ ਹੁਣ ਗਾਇਕੀ ਖੇਤਰ ਵੱਲ ਵੀ ਪੂਰੇ ਜੋਸ਼-ਖ਼ਰੋਸ਼ ਤੇ ਸਫ਼ਲ ਕਦਮੀ ਪੁਲਾਂਘਾਂ ਪੁੱਟਦਿਆਂ ਸਲਾਹੁਣਯੋਗ ਦਸਤਕ ਦਿੱਤੀ ਹੈ। ਪਿਛਲੇ ਦਿਨੀਂ ਬਠਿੰਡਾ ਜਿਲੇ ਦੇ ਗੋਨਿਆਣਾ ਮੰਡੀ ਦੇ ਲਾਗਲੇ ਪਿੰਡ ਹਰਰਾਏਪੁਰ ਵਿਖੇ ਗੁਰਬਾਜ ਗਿੱਲ, ਮਨਦੀਪ ਲੱਕੀ ਅਤੇ ਜਗਤਾਰ ਸਿੱਧੂ ਤਿੰਨਕੌਣੀ ਦੇ ਗੀਤਾਂ ਦਾ ਵੀਡੀਓ ਸ਼ੂਟ ਮੁਕੰਮਲ ਕੀਤਾ ਗਿਆ, ਜੋ ਜਲਦੀ ਹੀ ਬੜੇ ਵੱਡੇ ਪੱਧਰ ’ਤੇ ਰਿਲੀਜ ਕੀਤੇ ਜਾਣਗੇ। ਜਿਸ ਦਾ ਮਹੂਰਤ ਗੁਰਨਾਮ ਸਿੰਘ ਗਾਮਾ, ਮੌਜੂਦਾ ਮੈਂਬਰ ਗ੍ਰਾਮ ਪੰਚਾਇਤ ਹਰਰਾਏਪੁਰ ਤਿੰਨਕੌਣੀ ਨੇ ਆਪਣੇ ਕਰ ਕਮਲਾ ਨਾਲ ਕੀਤਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਬਾਜ ਗਿੱਲ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਇੰਟਰਨੈਸ਼ਨਲ ਗੀਤਕਾਰ ਜੋਰਾ ਗਿੱਲ ਮਹਿਣਾ ਦਾ ਲਿਖਿਆ ਗੀਤ ‘ਬਾਈ ਬਾਈ’, ਜਿਸ ਨੂੰ ਗੁਰਬਾਜ ਗਿੱਲ ਤੇ ਮਨਦੀਪ ਲੱਕੀ ਨੇ ਗਾਇਆ ਅਤੇ ਦੂਸਰਾ ਪ੍ਰਸਿੱਧ ਪੇਸ਼ਕਾਰ ਤੇ ਗੀਤਕਾਰ ਭੰਗੂ ਫਲੇੜੇ ਵਾਲਾ ਦੇ ਲਿਖੇ ਗੀਤ ‘ਨੱਤੀਆਂ ਦਾ ਜੋੜਾ’ ਨੂੰ ਗਾਇਕ ਜਗਤਾਰ ਸਿੱਧੂ ਤਿੰਨਕੌਣੀ ਤੇ ਗਾਇਕਾ ਮਨਦੀਪ ਲੱਕੀ ਨੇ ਆਪਣੀ ਬੁਲੰਦ ਆਵਾਜ ਦਿੱਤੀ ਹੈ। ਦੋਨਾਂ ਗੀਤਾਂ ਦੇ ਵੀਡੀਓ ਫਿਲਮਾਂਕਣ ਕਰਨ ਸਮੇਂ ਗਾਇਕ ਗੁਰਮੀਤ ਧਾਲੀਵਾਲ, ਇੰਦਰਜੀਤ ਨੇਹੀਆਂ ਵਾਲਾ, ਗਾਇਕ ਤੇ ਗੀਤਕਾਰ ਲਾਭ ਸਿੰਘ ਤਿੰਨਕੌਣੀ, ਗੀਤਕਾਰ ਕੱਤਰ ਸਿੰਘ ਪ੍ਰੇਮੀ, ਤਾਰਾ ਚੰਦ ਕਟਾਰੀਆ, ਉਸਤਾਦ ਸਿਕੰਦਰ ਖਾਨ, ਸਿੱਕਾ ਖਾਨ, ਬੱਲੀ ਖਾਨ, ਬਾਤੀ ਖਾਨ, ਡਾ. ਚੇਤ ਸਿੰਘ ਦਿਓਣ ਅਤੇ ਰੋਜਾਨਾ ਅਜੀਤ ਦੇ ਪੱਤਰਕਾਰ ਗੁਰਨੈਬ ਸਾਜਨ ਦਿਓਣ ਹਾਜ਼ਰ ਸਨ।
0 Comments