ਸ਼੍ਰੀ ਪਰਮਦੇਵਾ ਮਾਤਾ ਦੇ ਮੰਦਿਰ ਸੂਰੀਆਂ ਇੰਨਕਲੇਵ ਵਿਖੇ ਸ਼ਿਵਰਾਤਰੀ ਉਤਸਵ ਮਨਾਇਆ


ਸਾਰਾ ਦਿਨ ਸੰਗਤਾਂ ਦੀਆਂ ਲੱਗੀਆਂ ਭਾਰੀ ਰੌਣਕਾਂ, ਬਾਬਾ ਭੋਲੇਨਾਥ ਜੀ ਗਾਈ ਮਹਿਮਾ

ਜਲੰਧਰ (ਅਮਰਜੀਤ ਸਿੰਘ)- ਸ਼੍ਰੀ ਪਰਮਦੇਵਾ ਮਾਤਾ ਜੀ ਕਪੂਰ ਪਿੰਡ ਵਾਲਿਆਂ ਦੇ ਸੂਰੀਆਂ ਇੰਨਕਲੇਵ ਵਿਖੇ ਮੋਜੂਦ ਮੰਦਿਰ ਵਿੱਚ ਮਹਾਂਸ਼ਿਵਰਾਤਰੀ ਉਤਸਵ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਦੇ ਸਮੂਹ ਮੈਂਬਰਾਂ ਅਤੇ ਸੰਗਤਾਂ ਵਲੋਂ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਭਗਵਾਨ ਸ਼ਿਵ ਜੀ ਮਹਾਰਾਜ ਦੀ ਪੂਜਾ ਕੀਤੀ ਗਈ ਉਪਰੰਤ ਧਾਰਮਿਕ ਗਾਇਕ ਵਿਜੈ ਝੱਮਟ ਵਲੋਂ ਸੰਗਤਾਂ ਨੂੰ ਬਾਬਾ ਭੋਲੇਨਾਥ ਮਹਾਰਾਜ ਜੀ ਦੀ ਮਹਿਮਾ ਦਾ ਗੁਨਗਾਨ ਕਰਕੇ ਨਿਹਾਲ ਕੀਤਾ। ਸੁਸਾਇਟੀ ਦੇ ਪ੍ਰਧਾਨ ਗਿਆਨ ਚੰਦ ਅਤੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਸਮਾਗਮਾਂ ਦੋਰਾਨ ਮੰਦਿਰ ਵਿਖੇ ਪੁੱਜੀਆਂ ਸਮੂਹ ਸੰਗਤਾਂ ਦੀਆਂ ਸਾਰਾ ਦਿਨ ਭਾਰੀ ਰੌਣਕਾਂ ਲੱਗੀਆਂ ਰਹੀਆਂ ਅਤੇ ਇਨ੍ਹਾਂ ਸਮਾਗਮਾਂ ਨੂੰ ਸਫ਼ਲ ਬਣਾਉਣ ਵਿੱਚ ਜਿਥੇ ਇੰਗਲੈਂਡ ਦੀ ਧਰਤੀ ਦੇ ਰਹਿੰਦੇ ਹਰੀ ਰਾਮ, ਵੀਨਾ, ਮਨਜੀਤ, ਜਸਵਿੰਦਰ ਕੌਰ ਅਤੇ ਅਮਰੀਕਾ ਨਿਵਾਸੀ ਦਲਵਿੰਦਰ ਸਿੰਘ ਨੇ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਸ਼ਿਵਰਾਤਰੀ ਸਮਾਗਮ ਦੋਰਾਨ ਸੰਗਤਾਂ ਲਈ ਜਿਥੇ ਚਾਹ ਪਕੋੜਿਆਂ ਦਾ ਲੰਗਰ ਲਗਾਇਆ ਗਿਆ ਉਥੇ ਭੰਡਾਰਾ ਵੀ ਕਰਵਾਇਆ ਗਿਆ। ਉਨ੍ਹਾਂ ਕਿਹਾ ਸਮਾਗਮ ਦੋਰਾਨ ਕੋਸਲਰ ਸ਼ੈਲੀ ਖੰਨਾ, ਵਿਵੇਕ ਖੰਨਾ, ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾਂ ਉਚੇਚੇ ਤੋਰ ਤੇ ਪੁੱਜੇ ਜਿਨ੍ਹਾਂ ਦਾ ਪ੍ਰਧਾਨ ਗਿਆਨ ਚੰਦ ਅਤੇ ਮੈਂਬਰਾਂ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਨੇ ਸਮੂਹ ਮੰਦਿਰ ਵਿਖੇ ਪੁੱਜੀਆਂ ਸੰਗਤਾਂ ਨੂੰ ਮਹਾਂਸ਼ਿਵਰਾਤਰੀ ਦੀਆਂ ਵਧਾਈਆਂ ਵੀ ਦਿਤੀਆਂ। ਇਸ ਮੌਕੇ ਤੇ ਐਡਵੋਕੇਟ ਰਾਜ਼ੇਸ਼ ਅਰੋੜਾ, ਨਿੰਰਕਾਰ ਸਿੰਘ, ਗੁਰਦੇਵ ਸਿੰਘ, ਕਾਲਾ ਪਰਸਰਾਮਪੁਰ, ਗੋਪੀ ਵਿਰਦੀ, ਨਰਿੰਦਰ ਸਿੰਘ ਨੀਟਾ, ਕਰਮਾ, ਸਤਨਾਮ ਸਿੰਘ ਫਿਲੋਰ, ਤਰਸੇਮ ਲਾਲ, ਪੰਡਿਤ ਰਾਮਾਂਨੁੱਜ ਤਿਵਾੜੀ, ਮਨੌਜ ਪੰਡਿਤ, ਹਰਪ੍ਰੀਤ, ਸੰਦੀਪ, ਰਣਜੀਤ ਕੁਮਾਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਪ੍ਰਧਾਨ ਗਿਆਨ ਚੰਦ ਅਤੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਸਮੂਹ ਮੰਦਿਰ ਵਿਖੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। 

ਕੈਪਸ਼ਨ- 04ਸੀਟੀਵਾਈ301 ਤੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕਰਦੇ ਜਸਵਿੰਦਰ ਕੌਰ ਅੰਜੂ, ਪ੍ਰਧਾਨ ਗਿਆਨ ਚੰਦ ਅਤੇ ਹੋਰ। 


Post a Comment

0 Comments