ਬਲਾਕ ਖਰੜ ਵਿਖੇ ਕੀਤੀਆਂ ਨਵੀਆਂ ਨਿਯੁਕਤੀਆਂ- ਡਾਕਟਰ ਖੇੜਾ।


ਮਨੁੱਖੀ ਅਧਿਕਾਰ ਮੰਚ (ਰਜਿ:) ਪੰਜਾਬ ਭਾਰਤ ਦੀ ਜ਼ਿਲ੍ਹਾ ਇਕਾਈ ਮੋਹਾਲੀ ਦੇ ਬਲਾਕ ਖਰੜ ਦੇ ਪ੍ਰਧਾਨ ਜੀਵਨ ਕੁਮਾਰ ਬਾਲੂ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਪਰਮਿੰਦਰ ਕੌਰ, ਪ੍ਰਭਪ੍ਰੀਤ ਸਿੰਘ ਕੌਮੀ ਮੀਤ ਪ੍ਰਧਾਨ ਯੂਥ ਵਿੰਗ ਅਤੇ ਗੁਰਕੀਰਤ ਸਿੰਘ ਖੇੜਾ ਚੇਅਰਮੈਨ ਆਰ ਟੀ ਆਈ ਸੋੱਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਗੁਲਸ਼ਨ ਖੰਨਾ ਨੂੰ ਜ਼ਿਲ੍ਹਾ ਉਪ ਪ੍ਰਧਾਨ ਇਸਤਰੀ ਵਿੰਗ,ਵਰਿੰਦਾ ਨੂੰ ਬਲਾਕ ਉਪ ਪ੍ਰਧਾਨ ਇਸਤਰੀ ਵਿੰਗ, ਮਲਾਗਰ ਸਿੰਘ ਨੂੰ ਉਪ ਚੇਅਰਮੈਨ ਐਂਟੀ ਕ੍ਰਾਈਮ ਸੈਲ ਜ਼ਿਲ੍ਹਾ ਮੋਹਾਲੀ ਅਤੇ ਮਿੰਨੀ ਖੰਨਾ ਨੂੰ ਸੈਕਟਰੀ ਇਸਤਰੀ ਵਿੰਗ ਬਲਾਕ ਖਰੜ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਖਰੜ ਵਾਸੀਆਂ ਦੀ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਸ਼ਹਿਰ ਅੰਦਰ ਹਰ ਚੌਰਾਹੇ ਤੇ ਖਾਸ ਕਰਕੇ ਔਰਤ ਵਰਗ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਨ੍ਹਾਂ ਥਾਵਾਂ ਉੱਪਰ ਕੋਈ ਵੀ ਜ਼ਨਾਨਾ ਬਾਥਰੂਮ ਨਹੀਂ ਹੈ ਇਸ ਕਰਕੇ ਔਰਤ ਵਰਗ ਨੂੰ ਲਾਗਲੇ ਘਰਾਂ ਦੇ ਦਰਵਾਜ਼ੇ ਖੜਕਾ ਕੇ ਬਾਥਰੂਮ ਲਈ ਜਾਣਾ ਪੈਂਦਾ ਹੈ ਜੋ ਕਿ ਬਹੁਤ ਹੀ ਸ਼ਰਮਿੰਦਗੀ ਦੀ ਗੱਲ ਹੈ। ਉਨ੍ਹਾਂ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਇਸ ਸਮੱਸਿਆਂ ਵੱਲ ਧਿਆਨ ਦਿੱਤਾ ਜਾਵੇ। ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਅਣਦੇਖੀ ਨਾ ਕੀਤੀ ਜਾਵੇ। ਜਿਨ੍ਹਾਂ ਅਹੁਦੇਦਾਰਾਂ ਨੂੰ ਅੱਜ ਮੰਚ ਨਾਲ ਜੋੜਿਆ ਉਨ੍ਹਾਂ ਕਿਹਾ ਕਿ ਜੋ ਸਾਨੂੰ ਸੰਸਥਾ ਵੱਲੋਂ ਮਾਣ ਸਨਮਾਨ ਦਿੱਤਾ ਹੈ ਅਸੀਂ ਤਨ ਮਨ ਅਤੇ ਧਨ ਨਾਲ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗੇ। ਹੋਰਨਾਂ ਤੋਂ ਇਲਾਵਾ ਇਸਲਾਮ ਚੇਅਰਮੈਨ ਗੁੜਗਾਓਂ, ਮਨੇਸ ਕੁਮਾਰ ਚੇਅਰਮੈਨ ਰਿਵਾੜੀ, ਅੰਗਰੇਜ਼ ਸਿੰਘ ਚੇਅਰਮੈਨ ਸਲਾਹਕਾਰ ਕਮੇਟੀ ਖਰੜ, ਅਸ਼ਵਨੀ ਕੁਮਾਰ ਖੰਨਾ, ਦਰਸ਼ਨ ਲਾਲ, ਅਜੈ ਕੁਮਾਰ, ਮਨਦੀਪ ਸਿੰਘ, ਮਨੋਜ਼ ਕੁਮਾਰ,ਪ੍ਰੀਤਾ ਦੇਵੀ, ਦੇਸ਼ ਰਾਜ, ਪ੍ਰੇਮ ਨਾਥ ਡਲਾਰੀਆ, ਕੁਲਦੀਪ ਕੁਮਾਰ ਬਾਲੂ ਅਤੇ ਸਵਰਨ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Post a Comment

0 Comments