ਪਿੰਡ ਧੋਗੜੀ ਵਿਖੇ ਪੀਰਾਂ ਦੀ ਯਾਦ ਵਿੱਚ ਸਲਾਨਾਂ ਜੋੜ ਮੇਲਾ ਕਰਵਾਇਆ


ਜੋੜ ਮੇਲੇ ਦੋਰਾਨ ਹਾਜ਼ਰ ਬਾਬਾ ਦਿਲਬਾਗ ਸ਼ਾਹ, ਡੋਲੀ ਮਹੰਤ, ਬੂਟਾ ਰਾਮ ਅਤੇ ਹੋਰ ਸੇਵਾਦਾਰ।


ਬਾਬਾ ਦਿਲਬਾਗ ਸ਼ਾਹ ਜੀ ਨੇ ਸਮੂਹ ਸੰਗਤਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ-
ਪੀਰਾਂ ਅਤੇ ਸੱਚੀਆਂ ਸਰਕਾਰਾਂ ਦੀ ਯਾਦ ਵਿੱਚ ਵੱਡਾ ਮੇਲਾ, ਦਰਬਾਰ ਬਾਬਾ ਇੱਛਾਧਾਰੀ ਜੀ ਡੇਰਾ ਅਮਿ੍ਰਤਸਰੀਆਂ ਦਾ ਵਿਖੇ ਮੁੱਖ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਜੋੜ ਮੇਲੇ ਵਿੱਚ ਗਾਇਕ ਅਮਰੀਕ ਬੱਲ ਐਂਡ ਮਿਸ ਮਨਜੀਤ ਸੋਨੀਆ, ਗਾਇਕ ਓਮਜੀਤ, ਗਾਇਕ ਪੀ.ਐਸ. ਬਿੱਲਾ ਨੇ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਡੋਲੀ ਮਹੰਤ ਐਂਡ ਪਾਰਟੀ ਬਸੀ ਕਲਾਂ ਹੁਸ਼ਿਆਰਪੁਰ (ਪੰਮੀ ਨਕਾਲ ਐਂਡ ਪਾਰਟੀ ਕਬੂਲਪੁਰ) ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਭਾਰੀ ਗਰਮੀ ਹੋਣ ਦੇ ਬਾਵਜੂਦ ਜੋੜ ਮੇਲੇ ਵਿੱਚ ਭਾਰੀ ਰੋਣਕ ਰਹੀ ਅਤੇ ਸੇਵਾਦਾਰਾਂ ਨੇ ਸੰਗਤਾਂ ਦੀ ਸਹੂਲਤ ਹਿੱਤ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਲਗਾਏ ਗਏ। ਇਸ ਮੌਕੇ ਮੁੱਖ ਗੱਦੀ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਨੇ ਸਮੂਹ ਸੰਗਤਾਂ ਨੂੰ ਜਿਥੇ ਨਸ਼ਿਆਂ ਤੋਂ ਦੂਰ ਰਹਿ ਕੇ ਸਾਦਾ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ ਉਥੇ ਉਨ੍ਹਾਂ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਵੀ ਸੰਗਤਾਂ ਨੂੰ ਪ੍ਰੇਰਿਆ ਤਾਂ ਜੋ ਵਾਤਾਵਰਣ ਨੂੰ ਹਰਿਆ ਭਰਿਆ ਰੱਖਿਆ ਜਾ ਸਕੇ। ਸਮਾਗਮ ਦੋਰਾਨ ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਬੂਟਾ ਧੋਗੜੀ ਵਲੋਂ ਨਿਭਾਈ ਗਈ। ਇਸ ਸਮਾਗਮ ਮੌਕੇ ਤੇ ਸਾਂਈ ਸੋਹਣ ਲਾਲ ਕਪੂਰ ਪਿੰਡ, ਬਾਬਾ ਤਾਰੂ ਪਿੰਡ ਤੱਲਣ, ਸਾਂਈ ਗੁਰਮੇਲ ਸ਼ਾਹ, ਪੰਚ ਬੂਟਾ ਰਾਮ, ਕਸ਼ਮੀਰ ਸਿੰਘ, ਗੁਰਦੇਵ ਸਿੰਘ ਰੰਧਾਵਾਂ, ਮਲਕੀਤ ਸਿੰਘ, ਰਮਨਜੋਤ ਸਿੰਘ ਜੋਤੀ, ਮਨਜੀਤ ਕੌਰ, ਬਿੰਦੂ, ਮਨਿੰਦਰ ਸਿੰਘ, ਗੁਰਮੁੱਖ ਸਿੰਘ ਪੰਚ, ਹਰਭਜਨ ਲਾਲ, ਬਲਵਿੰਦਰ ਸਿੰਘ ਧੋਗੜੀ, ਪਿੰਦਾ, ਮੰਨੂੰ, ਬਲਜੀਤ ਸਿੰਘ, ਮਹਿੰਦਰ ਸਿੰਘ, ਅਸ਼ੋਕ ਅਲਾਵਲਪੁਰ, ਰਾਜਾ ਅਲਾਵਲਪੁਰ, ਸੁਰਜੀਤ ਕੁਮਾਰ, ਜੋਨ੍ਹ ਸਟੇਜ ਸਕੱਤਰ, ਸੁਖਵਿੰਦਰ ਸਿੰਘ ਸਰਪੰਚ ਪੰਡੋਰੀ ਅਤੇ ਹੋਰ ਸੰਗਤਾਂ ਹਾਜ਼ਰ ਸਨ।     


Post a Comment

0 Comments