ਅਖਿਲ ਭਾਰਤ ਹਿੰਦੂ ਮਹਾਂਸਭਾ ਪੰਜਾਬ ਵਲੋਂ ਰਾਜੀਵ ਸਿੰਗਲਾ ਨੂੰ ਆਦਮਪੁਰ ਤੋਂ ਪ੍ਰਧਾਨਗੀ ਦਾ ਅਹੁੱਦਾ ਸੋਪਿਆਆਦਮਪੁਰ (ਬਿਓਰੋ)-
ਆਦਮਪੁਰ ਤੋਂ ਦੁਸ਼ਿਹਰਾ ਕਮੇਟੀ ਦੇ ਪ੍ਰਧਾਨ ਅਤੇ ਸਮਾਜ ਸੇਵਕ ਰਾਜੀਵ ਸਿੰਗਲਾ ਨੂੰ ਅਖਿਲ ਭਾਰਤ ਹਿੰਦੂ ਮਹਾਂਸਭਾ ਪੰਜਾਬ ਦੇ ਸੰਯੋਜਕ ਸੁਰੇਸ਼ ਉਮੇਸ਼ਕਰ ਵਲੋਂ ਆਦਮਪੁਰ ਦੇ ਪ੍ਰਧਾਨ ਦਾ ਅਹੁੱਦਾ ਦੇ ਕੇ ਨਿਵਾਜਿਆ ਹੈ। ਸ਼੍ਰੀ ਰਾਜੀਵ ਸਿੰਗਲਾ ਨੇ ਚੋਣਵੇਂ ਪੱਤਰਕਾਰ ਭਾਈਚਾਰੇ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਇਸ ਅਹੁੱਦੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਅਖਿਲ ਭਾਰਤ ਹਿੰਦੂ ਮਹਾਂਸਭਾ ਪੰਜਾਬ ਦੇ ਸੰਯੋਜਕ ਸੁਰੇਸ਼ ਉਮੇਸ਼ਕਰ ਅਤੇ ਸਮੂਹ ਅਹੁੱਦੇਦਾਰਾਂ ਦਾ ਧੰਨਵਾਦ ਕੀਤਾ ਹੈ ਉਨ੍ਹਾਂ ਕਿਹਾ ਕਿ ਉਹ ਇਸ ਸੰਸਥਾ ਨਾਲ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਕਿਹਾ ਉਨ੍ਹਾਂ ਨੂੰ ਇਹ ਜੋ ਜਿੰਮੇਵਾਰੀ ਸੋਪੀ ਗਈ ਹੈ ਉਹ ਤੰਨਦੇਹੀ ਨਾਲ ਨਿਭਾਉਣਗੇ।

Post a Comment

0 Comments