ਕੋਟਫਤੂਹੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਸਰੇ ਬਲੱਡ ਕੈਂਪ ਵਿੱਚ 72 ਯੂਨਿਟ ਖੂਨਦਾਨ ਹੋਇਆ


ਕੋਟਫਤੂਹੀ ਦੇ ਸਮੂਹ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਵਲੋਂ ਤੀਸਰੇ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਕੇ ਲੋ੍ੜਵੰਦਾਂ ਦੀ ਕੀਮਤੀ ਜਾਨ ਬਚਾਉਣ ਦੀ ਕੀਤੀ ਪਹਿਲਕਦਮੀਂ
ਆਦਮਪੁਰ/ਹੁਸ਼ਿਆਰਪੁਰ-(ਅਮਰਜੀਤ ਸਿੰਘ)-
ਅੱਡਾ ਕੋਟਫਤੂਹੀ ਦੇ ਸਮੂਹ ਦੁਕਾਨਦਾਰਾਂ ਅਤੇ ਡੋਨਰ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਏ ਤੀਸਰੇ ਵਿਸ਼ਾਲ ਖੂਨਦਾਨ ਕੈਂਪ ਦੀ ਉਦਘਾਟਨੀ ਰਸਮ ਚੇਅਰਮੈਨ ਜਤਿੰਦਰ ਕੁਮਾਰ (ਲਵਲੀ ਇਲੈਕਟ੍ਰੋਨਿਕ) ਤੇ ਸ਼ਖਸੀਅਤਾਂ ਵੱਲੋਂ ਸਾਂਝੇ ਤੋਰ ਤੇ ਰੀਬਨ ਕੱਟ ਕੇ ਨਿਭਾਈ ਗਈ। ਜਿਸ ਵਿਚ ਕੋਟਫਤੂਹੀ ਮਾਰਕੀਟ ਦੇ ਸਮੂਹ ਦੁਕਾਨਦਾਰਾਂ, ਇਲਾਕੇ ਦੇ ਸਮੂਹ ਬਲੱਡ ਮੋਟੀਵੇਟਰਾਂ ਅਤੇ ਬਲੱਡ ਡੋਨਰਾਂ ਨੇ ਵਿਸ਼ੇਸ਼ ਤੋਰ ਤੇ ਸ਼ਮੂਲੀਅਤ ਕੀਤੀ। ਰਾਣਾ ਬੇਕਰੀ ਐਂਡ ਸਵੀਟ ਸ਼ਾਪ ਦੇ ਸਾਹਮਣੇ ਲਗਾਏ ਇਸ ਕੈਂਪ ਵਿੱਚ 72 ਖੂਨਦਾਨੀਆਂ ਨੇ ਖੂਨਦਾਨ ਕੀਤਾ। ਬਲੱਡ ਕੈਂਪ ਪ੍ਰਬੰਧਕਾਂ ਵਿੱਚ ਪ੍ਰਦੀਪ ਬੰਗਾ ਅਤੇ ਗੁਰਦੀਪ ਸਿੰਘ ਬਲੱਡ ਮੋਟੀਵੇਟਰ ਇਸ ਸਮਾਗਮ ਵਿੱਚ ਉਚੇਚੇ ਤੋਰ ਤੇ ਪੁੱਜੇ, ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਤੋਂ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਸੇਵਾਦਾਰ ਭਾਈ ਸੁਖਜੀਤ ਸਿੰਘ ਦਾ ਜਿਥੇ ਉਨ੍ਹਾਂ ਧੰਨਵਾਦ ਕੀਤਾ ਉਥੇ ਡਾਕਟਰ ਪਰਮਿੰਦਰ ਕੁਮਾਰ ਸੂਦ, ਭਲਵਾਨ ਗਰੁੱਪ ਮਾਹਿਲਪੁਰ ਤੋਂ ਸਤਵੀਰ ਸਿੰਘ ਚੰਬਲ, ਭਲਵਾਨ ਬਾਨੀ ਹਕੂਮਤਪੁਰ, ਭਲਵਾਨ ਰੌਕੀ, ਡਾਕਟਰ ਪਰਮਿੰਦਰ ਸੂਦ, ਰਾਣਾ ਸਵੀਟਸ ਦੇ ਗੋਲਡੀ ਰਾਣਾ, ਆਰਿਸ਼ ਰਾਣਾ, ਅਕਾਲ ਸਹਾਇ ਲੈਬੋਰਟਰੀ, ਜੱਸਾ ਕੋਟ ਫਤੂਹੀ, ਕੁਲਵਿੰਦਰ ਸਿੰਘ ਲਾਡੀ, ਡਾ. ਦਰਬਾਰੀ ਲਾਲ, ਡਾ. ਕੁਲਦੀਪ ਬੰਗਾ, ਰਾਣਾ ਵਿਕਰੀ, ਮਨਪ੍ਰੀਤ ਜੱਸਾ, ਸੰਦੀਪ ਸਿੰਘ, ਰਮਨ ਹੰਦੋਵਾਲ, ਜੌਲੀ ਅੱਛਰਵਾਲ, ਵਿੱਕੀ ਨੰਗਲ ਕਲਾਂ, ਕਿਰਨਦੀਪ ਸਿੰਘ, ਲਵਲੀ ਸਵੀਟ ਬਾਨੀ ਭਲਵਾਨ, ਰਾਮ ਸਰੂਪ ਪ੍ਰਧਾਨ ਹੁਸ਼ਿਆਰਪੁਰ, ਲਾਡੀ ਪੰਡੋਰੀ, ਗੁਰਦੇਵ ਸਿੰਘ, ਮਨਪ੍ਰੀਤ ਸਿੰਘ, ਅਕਾਲ ਸਹਾਇ ਲਬੋਟਰੀ ਕੋਟ ਫਤੂਹੀ ਹੈਪੀ ਮਨਪ੍ਰੀਤ ਸਿੰਘ, ਲਵਲੀ ਇਲੈਕਟਰੌਨਿਕਸ ਕੋਟਫਤੂਹੀ ਅਤੇ ਹੋਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਚੇਅਰਮੈਨ ਜਤਿੰਦਰ ਕੁਮਾਰ ਲਵਲੀ ਇਲੈਕਟ੍ਰੋਨਿਕ ਅਤੇ ਸਮੂਹ ਦੁਕਾਨਦਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਜਿਥੇ ਬਲੱਡ ਦੇਣ ਆਏ ਹੋਏ ਸਮੂਹ ਬਲੱਡ ਡੋਨਰਾਂ ਨੂੰ ਟਰਾਫੀਆਂ ਅਤੇ ਸਿਰੇਪਾਉ ਨਾਲ ਸਨਮਾਨਿਤ ਕੀਤਾ ਗਿਆ ਉਥੇ ਵਿਸ਼ੇਸ਼ ਤੌਰ ਤੇ ਪਹੁੱਚੀਆਂ ਸਨਮਾਨਯੋਗ ਸਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਅਤੇ ਸਮੂਹ ਪੱਤਰਕਾਰ ਭਾਈਚਾਰੇ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਦੀਪ ਬੰਗਾ ਬਲੱਡ ਮੋਟੀਵੇਟਰ ਨੇ ਕਿਹਾ ਤੀਸਰੇ ਸਾਲ ਵਿੱਚ ਵੀ ਕੋਟਫਤੂਹੀ ਦੇ ਸਹਿਯੋਗੀਆਂ ਨੇ ਭਰਭੂਰ ਪਿਆਰ ਦਿਖਾਉਦੇ ਹੋਏ ਖੂਨਦਾਨ ਕਰਨ ਵਿੱਚ ਵਧੇਰੇ ਰੁੱਚੀ ਦਿਖਾਈ ਹੈ ਉਨ੍ਹਾਂ ਕਿਹਾ ਅੱਜ 72 ਯੂਨਿਟ ਹੋਇਆ ਖੂਨਦਾਨ ਪਤਾ ਨਹੀਂ ਕਿੰਨੀਆਂ ਕੀਮਤੀ ਜਾਂਨਾ ਬਚਾਵੇਗਾ। ਉਨ੍ਹਾਂ ਅਕਾਲ ਸਹਾਇ ਲਬੋਟਰੀ ਕੋਟ ਫਤੂਹੀ ਮਨਪ੍ਰੀਤ ਸਿੰਘ, ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਤੋਂ ਉਚੇਚੇ ਤੋਰ ਤੇ ਕੈਂਪ ਵਿੱਚ ਪੁੱਜੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਹੈ।

Post a Comment

0 Comments