ਨਵੇਂ ਸੋਨਾਲੀਕਾ ਟਰੈਕਟਰ ਦੀ ਡਲਿਵਰੀ ਦੇਣ ਲਈ ਜਾ ਰਿਹਾ ਸੀ ਜਲੰਧਰ, ਰਾਮਾਂਮੰਡੀ ਹੁਸ਼ਿਆਰਪੁਰ ਰੋਡ ਤੇ ਜੰਡੂ ਸਿੰਘਾ ਵਿੱਚ ਵਾਪਰਿਆ ਹਾਦਸਾ
ਅਮਰਜੀਤ ਸਿੰਘ ਜੰਡੂ ਸਿੰਘਾ- ਅੱਜ 1 ਅਪ੍ਰੈਲ ਨੂੰ ਜੰਡੂ ਸਿੰਘਾ ਵਿੱਚ ਇੱਕ ਸੜਕ ਦੁਰਘਟਨਾਂ ਦੌਰਾਨ ਜਲੰਧਰ, ਰਾਮਾਂਮੰਡੀ-ਹੁਸ਼ਿਆਰਪੁਰ ਰੋਡ (ਨਜ਼ਦੀਕ ਜਨਤਾ ਹਾਈ ਸਕੂਲ ਜੰਡੂ ਸਿੰਘਾ) ਤੇ ਨਵਾਂ ਟਰੈਕਟਰ ਤੇ ਉਸਦਾ ਚਾਲਕ ਡੂੰਗੇ ਖੇਤ ਵਿੱਚ ਡਿੱਗਣ ਨਾਲ ਟਰੈਕਟਰ ਚਾਲਕ ਦੀ ਮੌਤ ਹੋ ਗਈ।
ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਇਹ ਹਾਦਸਾ ਰਾਤ ਵੇਲੇ ਵਾਪਰਿਆ ਲੱਗਦਾ ਸੀ। ਟਰੈਕਟਰ ਚਾਲਕ ਸੜਕ ਤੋਂ ਡੂੰਗੇ ਖੇਤ ਵਿੱਚ ਸਾਰੀ ਰਾਤ ਮਿ੍ਰਤਕ ਪਿਆ ਰਿਹਾ। ਸਵੇਰੇ ਕਰੀਬ 7 ਵਜੇ ਜਦ ਕਿਸੇ ਵਿਆਕਤੀ ਨੇ ਖੇਤ ਵਿੱਚ ਨਵਾਂ ਟਰੈਕਟਰ ਤੇ ਉਸਦਾ ਚਾਲਕ ਪਿਆ ਦੇਖਿਆ ਤਾਂ ਉਸਨੇ ਸੜਕ ਸੁਰੱਖਿਆ ਟੀਮ ਅਤੇ ਜੰਡੂ ਸਿੰਘਾ ਪੁਲਿਸ ਨੂੰ ਸੂਚਿਤ ਕੀਤਾ। ਮਿ੍ਰਤਕ ਵਿਆਕਤੀ ਦੀ ਪਹਿਚਾਣ ਕਸ਼ਮੀਰੀ ਲਾਲ ਪੁੱਤਰ ਹੁੱਕਮ ਚੰਦ ਵਾਸੀ ਬੇਗਮਪੁਰਾ ਮੁਹੱਲਾ ਆਦਮਪੁਰ ਵਜੋਂ ਹੋਈ ਹੈ। ਇਹ ਹਾਦਸਾ ਵਾਪਰਨ ਨਾਲ ਜਿਥੇ ਕਸ਼ਮੀਰੀ ਲਾਲ ਦੀ ਮੌਤ ਹੋ ਗਈ ਉੱਥੇ ਨਵਾਂ ਟਰੈਕਟਰ ਵੀ ਨੁਕਸਾਨਿਆ ਗਿਆ। ਮਿ੍ਰਤਕ ਦੇ ਬੇਟੇ ਦੀਪਕ ਨੇ ਦਸਿਆ ਕਿ ਉਸਦੇ ਪਿਤਾ ਸੋਨਾਲੀਕਾ ਟਰੈਕਟਰ ਵਿੱਚ ਟਰੈਕਟਰ ਡਿਲਿਵਰ ਕਰਨ ਦੀ ਕੰਮ ਕਰਦੇ ਸਨ। ਸੜਕ ਸੁਰੱਖਿਆ ਟੀਮ ਜੰਡੂ ਸਿੰਘਾ ਦੇ ਮੁੱਖੀ ਐਸਐਸਆਈ ਦਵਾਰਕਾ ਦਾਸ ਨੇ ਦਸਿਆ ਕਿ ਉਨ੍ਹਾਂ ਨੂੰ ਜਦ ਸੂਚਨਾਂ ਮਿੱਲੀ ਤਾਂ ਉਨ੍ਹਾਂ ਦੀ ਟੀਮ ਅਤੇ ਜੰਡੂ ਸਿੰਘਾ ਪੁਲਿਸ ਚੌਕੀ ਦੇ ਮੁਲਾਜ਼ਮ ਵੀ ਘਟਨਾਂ ਸਥੱਲ ਤੇ ਪੁੱਜ ਗਏ ਜਿਥੇ ਸਥਾਨਕ ਲੋਕਾਂ ਦੀ ਮੱਦਦ ਨਾਲ ਉਸ ਮਿ੍ਰਤਕ ਵਿਆਕਤੀ ਨੂੰ ਡੂੰਗੇ ਖੇਤ ਵਿਚੋਂ ਕੱਢ ਕੇ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ। ਜੰਡੂ ਸਿੰਘਾ ਪੁਲਿਸ ਚੋਕੀ ਇੰਚਾਰਜ ਏਐਸਆਈ ਕੁਲਦੀਪ ਕੁਮਾਰ ਨੇ ਦਸਿਆ ਕਿ ਇਸ ਹਾਦਸੇ ਸਬੰਧੀ 174 ਦੀ ਕਾਰਵਾਈ ਕੀਤੀ ਗਈ ਹੈ। ਕਸ਼ਮੀਰੀ ਲਾਲ ਦੀ ਮਿ੍ਰਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ।

0 Comments