ਦ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਪਹਿਲਾ ਸਲਾਨਾ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ

 


ਦ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਪਹਿਲਾ ਸਲਾਨਾ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਦਾ ਮੁੱਖ ਵਿਸ਼ਾ ਮੈਰੀਨੇਟ ਮੇਜ਼ ਦਿ ਡੋਲ ਮਿਊਜੀਅਮ ਸੀ। ਜਿਸ ਵਿੱਚ ਡੋਲਜ ਰਾਹੀਂ ਇਹ ਦਰਸਾਇਆ ਗਿਆ ਕਿ ਦ ਇੰਪੀਰੀਅਲ ਸਕੂਲ ਗਰੀਨ ਕੈਂਪਸ ਵਿੱਚ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਪੜ੍ਹਾਇਆ ਜਾਂਦਾ ਹੈ। ਜਿਸ ਦੀ ਝਲਕ ਤੁਹਾਡੇ ਸਾਰਿਆਂ ਦੇ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ। ਸਾਰੇ ਸਕੂਲ ਨੂੰ ਬਹੁਤ ਹੀ ਸੋਹਣੇ ਢੰਗ ਦੇ ਨਾਲ ਸਜਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ ਜਲੰਧਰ 2 ਬਲਵੀਰ ਰਾਜ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਮੈਡਮ ਸੈਲਜਾ ਪਾਂਡੇ, ਮੈਡਮ ਅੰਜੂ ਟਾਂਗਰੀ, ਨਵਦੀਪ ਭਰਤਵਾਜ ਪ੍ਰੈਜੀਡੈਂਟ ਆਫ ਇੰਡੀਆ ਪਿ੍ਰੰਸੀਪਲ ਐਸੋਸੀਏਸ਼ਨ ਨੇ ਸ਼ਿਰਕਤ ਕੀਤੀ।
               ਇਸ ਪਹਿਲੇ ਸਲਾਨਾ ਸਮਾਗਮ ਮੌਕੇ ਸਕੂਲ ਦੇ ਚੇਅਰਮੈਨ ਜਗਦੀਸ ਲਾਲ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ, ਮੈਡਮ ਮੀਨਾ ਪਸਰੀਚਾ, ਦਿਸ਼ਾ ਅਰੋੜਾ, ਮਿਸ ਨਿਹਾਰਿਕਾ ਪਸਰੀਚਾ, ਸ਼੍ਰੀ ਸੁਖਦੇਵ ਅਰੋੜਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਿ੍ਰੰਸੀਪਲ ਮੈਡਮ ਸਵਿੰਦਰ ਕੌਰ ਮੱਲ੍ਹੀ ਗਰੀਨ ਕੈਂਪਸ, ਪਿ੍ਰੰਸੀਪਲ ਸਿਟੀ ਕੈਂਪਸ ਮੈਡਮ ਪੂਜਾ ਠਾਕੁਰ, ਪਿ੍ਰੰਸੀਪਲ ਯੂਰੋ ਕਿਡਜ਼ ਮੈਡਮ ਦੀਪਾ ਪਾਂਡੇ, ਅਧਿਆਪਕ, ਅਤ ਵਿਦਿਆਰਥੀਆਂ ਦੇ ਮਾਪਿਆਂ, ਪਤਵੰਤੇ ਸੱਜਣਾਂ ਨੇ ਸਮਾਗਮ ਦੀ ਰੌਣਕ ਨੂੰ ਵਧਾਇਆ। ਚੇਅਰਮੈਂਨ ਜਗਦੀਸ ਲਾਲ ਪਸਰੀਚਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਰੰਗਾ-ਰੰਗ ਨੂੰ ਲੜੀਬੱਧ ਤਰਤੀਬ ਦੇਣ ਵਾਸਤੇ ਚੀਫ ਅਕੈਡਮਿਕ ਐਡਵਾਈਜਰ ਮੈਡਮ ਸ਼ੁਸ਼ਮਾ ਵਰਮਾ, ਹੈੱਡ ਮਿਸਟਰੈਸ ਮੈਡਮ ਪਰਵਿੰਦਰ ਕੌਰ ਨੇ ਮਾਸਟਰਜ ਔਫ ਸੈਰਾਮਨੀ ਦਾ ਰੋਲ ਅਦਾ ਕੀਤਾ।
ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸਦੀ ਸ਼ੁਰੂਆਤ ਪ੍ਰਮਾਤਮਾ ਦੀ ਅਰਾਧਨਾ ਨਾਲ ਹੋਈ। ਇਸ ਰੰਗਾ-ਰੰਗ ਪ੍ਰੋਗਰਾਮ ਵਿੱਚ ਯੋਗਾ ਡਾਂਸ, ਕਰਾਟੇ, ਸਪੋਰਟਸ ਡਾਂਸ, ਸੂਫੀ ਡਾਂਸ, ਵੂਮੈਂਨ ਇੰਪਾਵਰਮੈਂਟ ਡਾਂਸ,  ਨੇਚਰ ਕੰਜਰਵੇਸ਼ਨ, ਮਾਂ-ਪਾ ਐਂਡ ਮਿਕੀ ਮਾਊਸ, ਫੋਕ ਡਾਂਸ, ਦੇਸ਼ ਭਗਤੀ ਸੰਬੰਧੀ ਡਾਂਸ, ਜਿਮਨਾਸਟਿਕ , ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਆਦਿ ਆਈਟਮਾਂ ਪੇਸ ਕੀਤੀਆਂ, ਜੋ ਕਿ ਕਾਬਿਲੇ ਤਾਰੀਫ ਸਨ। ਇਸ ਰੰਗਾਂ-ਰੰਗ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੇ ਆਪਣੀ ਕਲਾ ਦੇ ਹੁੱਨਰ ਦਿਖਾਏ। ਸਾਰੀਆਂ ਆਈਟਮਾਂ ਇੱਕ ਤੋਂ ਵੱਧ ਕੇ ਇੱਕ ਸਨ। ਇਸ ਰੰਗਾਂ-ਰੰਗ ਪ੍ਰੋਗਰਾਮ ਦੀ ਤਿਆਰੀ ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਸਵਿੰਦਰ ਕੌਰ ਮੱਲ੍ਹੀ ਅਤੇ ਸਾਰੇ ਅਧਿਆਪਕਾਂ ਦੀ ਦੇਖ ਰੇਖ ਦੇ ਵਿੱਚ ਹੋਈ। ਬੱਚਿਆਂ ਦੀ ਕਲਾ ਦੇ ਜੌਹਰ ਦੇਖਣ ਵਾਲਿਆਂ ਦਾ ਦਿਲ ਬਾਗੋ-ਬਾਗ ਹੋ ਗਿਆ। ਜਿਸ ਤੋਂ ਸਾਫ-ਸਾਫ ਪਤਾ ਲੱਗ ਰਿਹਾ ਸੀ ਕਿ ਇਨ੍ਹਾਂ ਬੱਚਿਆਂ ਦੀ ਮਿਹਨਤ ਦੇ ਪਿੱਛੇ ਦਿ ਇੰਪੀਰੀਅਲ ਸਕੂਲ ਗਰੀਨ ਕੈਂਪਸ ਦੀ ਮੈਨੇਜਮੈਂਟ, ਪਿ੍ਰੰਸੀਪਲ ਅਤੇ ਸਮੂਹ ਸਟਾਫ ਦਾ ਬਹੁਤ ਵੱਡਾ ਯੋਗਦਾਨ ਰਿਹਾ। ਇਸ ਖੁਸ਼ੀ ਭਰੇ ਮੌਕੇ ਉੱਤੇ ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਮੱਲ੍ਹੀ ਵੱਲੋਂ ਸਕੂਲ ਦੀ ਐਨੂਅਲ ਰਿਪੋਰਟ ਪੜ੍ਹੀ ਗਈ। ਇਸ ਸਮਾਗਮ ਵਿੱਚ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਐਕਡਮਿਕ ਐਕਸੀਲੈਂਸ ਅਵਾਰਡ ਅਤੇ ਫੁੱਲ ਅਟੈਂਡੈਸ ਅਵਾਰਡ ਵੀ ਦਿੱਤੇ ਗਏ। ਇਹ ਅਵਾਰਡ ਆਏ ਹੋਏ ਮੁੱਖ ਮਹਿਮਾਨ ਸ੍ਰੀ ਬਲਵੀਰ ਰਾਜ ਸਿੰਘ (ਸਬ ਡਵੀਜਨਲ ਮੈਜਿਸਟ੍ਰੇਟ) ਜਲੰਧਰ ਅਤੇ ਆਦਮਪੁਰ ਵੱਲੋਂ ਦਿੱਤੇ ਗਏ। ਸ੍ਰੀ ਬਲਵੀਰ ਰਾਜ ਸਿੰਘ ਜੀ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਸਕੂਲ ਵਿਚ ਬੱਚਿਆਂ ਨੂੰ ਬਹੁਤ ਵਧੀਆ ਢੰਗ ਨਾਲ  ਪੜ੍ਹਾਇਆ ਜਾਂਦਾ ਹੈ ਅਤੇ ਅਨੁਸਾਸਨ ਬਾਰੇ ਵੀ ਦੱਸਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਸਕੂਲ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਾਸਤੇ ਅਰਦਾਸ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਇੱਥੇ ਆ ਕੇ ਬਹੁਤ ਹੀ ਖਸ਼ੀ ਮਹਿਸੂਸ ਹੋਈ ਕਿ ਸਾਡੇ ਸਹਿਰ ਆਦਮਪੁਰ ਦੇ ਵਿੱਚ ਦਿ ਇੰਪੀਰੀਅਲ ਸਕੂਲ ਗਰੀਨ ਕੈਂਪਸ ਸਕੂਲ ਖੁੱਲਿਆ ਹੈ ਜਿੱਥੇ ਬੱਚਿਆਂ ਦਾ ਸਰਵਪੱਖੀ ਵਿਕਾਸ ਕੀਤਾ ਜਾਂਦਾ ਹੈ। ਇਹ ਨੰਨ੍ਹੇ-ਮੁੰਨੇ ਬੱਚੇ ਸਾਡੇ ਆਉਣ ਵਾਲੇ ਭਵਿੱਖ ਦੇ ਆਈ. ਪੀ. ਐਸ., ਆਈ. ਏ. ਐਸ. ਅਫਸਰ, ਡਾਕਟਰ, ਵਕੀਲ, ਅਧਿਆਪਕ, ਸਾਇੰਸਟਿਸਟ, ਇੰਜੀਨੀਅਰ ਅਤੇ ਵੱਡੇ-ਵੱਡੇ ਬਿਜਨਸਮੈਨ ਬਨਣਗੇ। ਕਿਉਂਕਿ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ- ਨਾਲ ਹਰੇਕ ਤਰ੍ਹਾਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ, ਜੋ ਕਿ ਅੱਜ ਦੇ ਜ਼ਮਾਨੇ ਵਿਚ ਬਹੁਤ ਵੱਡੀ ਗੱਲ ਹੈ। ਇਸ ਤੋਂ ਬਾਅਦ ਗ੍ਰੈਂਡ ਫਨਾਈਲੈ ਦੀ ਰਸਮ ਅਦਾ ਕੀਤੀ ਗਈ, ਇਹ ਸ਼ੌਅ ਸਟੌਪਰ ਸੀ। ਜਿਸ ਵਿੱਚ ਸਾਰੇ ਸਟਾਫ ਅਤੇ ਬੱਚਿਆਂ ਨੇ ਮਿਲ ਕੇ ਇਟਸ ਸਮੌਲ, ਸਮੌਲ ਵਰਲਡ ਗੀਤ ਗਾਇਆ ਅਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਦਿਲ ਮੋਹ ਲਿਆ। ਇਹ ਸਾਬਤ ਕਰ ਦਿੱਤਾ ਕਿ ਏਕਤਾ ਵਿੱਚ ਬਲ ਹੁੰਦਾ ਹੈ। ਇਸ ਮੌਕੇ ਉੱਤੇ ਆਏ ਹੋਏ ਬੱਚਿਆਂ ਦੇ ਮਾਤਾ - ਪਿਤਾ ਬਹੁਤ ਹੀ ਖੁਸ਼ ਨਜਰ ਆ ਰਹੇ ਸਨ ਤੇ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਸੀ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਜੀਵਨ ਨੂੰ ਸਹੀ ਸੇਧ ਦੇਣ ਲਈ ਦ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਨੂੰ ਚੁਣਿਆ ਹੈ। ਜਿੱਥੇ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ - ਨਾਲ ਹਰੇਕ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਪ੍ਰੋਗਰਾਮ ਦੇ ਅੰਤ ਵਿੱਚ ਬੱਚਿਆ ਵਾਸਤੇ, ਉਨ੍ਹਾਂ ਦੇ ਮਾਤਾ - ਪਿਤਾ ਵਾਸਤੇ ਅਤੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦੇ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਦਾ ਆਨੰਦ ਉਨ੍ਹਾਂ ਨੇ ਮਿਲ ਕੇ ਉਠਾਇਆ । ਸਾਰਿਆਂ ਦੇ ਚਿਹਰਿਆਂ ਉੱਤੇ ਖੁਸ਼ੀ ਝਲਕ ਰਹੀ ਸੀ।
ਅੰਤ ਵਿੱਚ ਦ ਇੰਪੀਰੀਅਲ ਸਕੂਲ, ਗਰੀਨ ਕੈਂਪਸ ਆਦਮਪੁਰ ਸਕੂਲ ਦੇ ਪਿ੍ਰੰਸੀਪਲ ਮੈਡਮ ਸਵਿੰਦਰ ਕੌਰ ਮੱਲ੍ਹੀ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ, ਬੱਚਿਆਂ ਦੇ ਮਾਤਾ-ਪਿਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਾਡੇ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਅਸੀਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਪਹਿਲਾਂ ਸਲਾਨਾ ਸਮਾਗਮ ਵੰਡ ਸਮਾਰੋਹ ਮਨਾਇਆ। ਜਿਸ ਵਿੱਚ ਸਕੂਲ ਦੇ ਸਾਰੇ ਬੱਚਿਆਂ ਨੇ ਭਾਗ ਲਿਆ ਅਤੇ ਬੱਚਿਆਂ ਨੇ ਇਹ ਸਿੱਧ ਕਰ ਦਿੱਤਾ ਕਿ ਇਸ ਸੰਸਾਰ ਦੇ ਵਿੱਚ ਕੋਈ ਵੀ ਕੰਮ ਅਸੰਭਵ ਨਹੀਂ ਹੈ। ਜੇ ਅਸੀਂ ਮਿਹਨਤ ਕਰਾਂਗੇ ਤਾਂ ਅਸੀਂ ਆਪਣੀਆਂ ਮੰਜ਼ਿਲਾਂ ਤੇ ਆਸਾਨੀ ਨਾਲ ਪਹੁੰਚ ਸਕਾਂਗੇ। ਅਸੀਂ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਾਂਗੇ।
       ਇਸ ਮੌਕੇ ਤੇ ਸਤਪਾਲ ਬਜਾਜ ਪਸਰੀਚਾ, ਰਾਜ ਕੁਮਾਰ ਪਾਲ ਜੋ੍ਹਨ ਚੇਅਰਮੈਨ ਲਾਇਨਜ਼ ਕਲੱਬ ਆਦਮਪੁਰ, ਗਗਨ ਪਸਰੀਚਾ, ਰਾਜ਼ੇਸ਼ ਅਰੋੜਾ, ਹਰੀਸ਼ ਅਰੋੜਾ, ਸੁਨੀਲ ਕੋਚਰ, ਮਾਨਵ ਕੋਚਰ, ਪੰਕਜ਼ ਸਿਆਲ, ਵਿਪੁੱਨ ਚੋਧਰੀ, ਮੀਨਾ ਪਸਰੀਚਾ, ਦੀਸ਼ਾ ਅਰੋੜਾ, ਵੀਨਾ ਅਰੋੜਾ, ਕੰਚਨ ਕੋਚਰ, ਰੀਤਾ ਰਾਣੀ, ਵਰੁੱਨ ਜੀ ਫਗਵਾੜਾ, ਨੈਨਸੀ ਅਰੋੜਾ ਫਗਵਾੜਾ, ਅਮਰੀਕ ਸਿੰਘ ਇੰਗਲੈਂਡ, ਅਮਨ ਢੀਗਰਾਂ, ਸ਼ਤੀਸ਼ ਸਿਆਲ, ਰੋਹਿਤ ਅਰੋੜਾ, ਬਿੰਦਾ ਐਮ.ਸੀ, ਅਮਰੀਕ ਸਿੰਘ ਐਮ.ਸੀ ਅਤੇ ਹੋਰ ਅਹਿੱਮ ਸ਼ਖਸੀਅਤਾਂ ਤੋਂ ਇਲਾਵਾ ਸਟੇਜ ਦੀ ਭੂਮਿਕਾ ਨਿਭਾਉਣ ਵਾਲੇ ਮੈਡਮ ਮਲਵਿੰਦਰ ਕੌਰ, ਸ਼ੁਸ਼ਮਾਂ ਵਰਮਾ ਵੀ ਹਾਜ਼ਰ ਸਨ।

Post a Comment

0 Comments