ਗੁਰੂ ਨਾਨਕ ਅਨਾਥ ਆਸ਼ਰਮ ਦੇ ਸੇਵਾਦਾਰ ਡਾ. ਚਰਨਜੀਤ ਸਿੰਘ ਜੱਸਲ ਦਾ ਦੇਹਾਂਤ


ਫੋਟੋ - ਡਾ. ਚਰਨਜੀਤ ਸਿੰਘ ਜੱਸਲ

ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਨੇ ਸਮੂਹ ਜੱਸਲ ਪਰਿਵਾਰ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ
ਆਦਮਪੁਰ/ਜਲੰਧਰ (ਅਮਰਜੀਤ ਸਿੰਘ)- ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਡਿਆਣਾ ਦੇ ਦਫਤਰ ਵਿੱਖੇ ਪਿਛਲੇ ਕਰੀਬ 2007 ਤੋਂ ਬਤੋਰ ਮੁਲਾਜ਼ਮ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਡਾ. ਚਰਨਜੀਤ ਸਿੰਘ ਜੱਸਲ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਰਸਮ ਤਾਰਨ ਤਾਰਨ ਰੋ੍ੜ ਸਥਿਤ ਬਾਬਾ ਦੀਪ ਸਿੰਘ ਨਗਰ ਵਿਖੇ ਹੋਈ। ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਨੇ ਕਿਹਾ ਡਾ. ਚਰਨਜੀਤ ਸਿੰਘ ਜੱਸਲ ਦੇ ਇਸ ਸੰਸਾਰ ਤੋਂ ਅਚਾਨਕ ਚਲੇ ਜਾਣ ਨਾਲ ਜਿਥੇ ਸਮੂਹ ਜੱਸਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਆਸ਼ਰਮ ਦੇ ਸਮੂਹ ਸਟਾਫ ਨੂੰ ਵੀ ਉਨ੍ਹਾਂ ਦੀ ਮੌਤ ਤੇ ਗਹਿੱਰਾ ਸਦਮਾ ਲੱਗਾ ਹੈ।ਉਨ੍ਹਾਂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਡਾ. ਜੱਸਲ ਨੂੰ ਅਕਾਲ ਪੁਰਖ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਸਮੂਹ ਜੱਸਲ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ। ਸ. ਚਰਨਜੀਤ ਸਿੰਘ ਜੱਸਲ ਨਮਿਤ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿੱਖੇ ਪੈਣ ਉਪਰੰਤ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਸ਼੍ਰੀ ਗੁਰੂ ਅੰਗਦ ਦੇਵ ਜੀ, ਮਿਸ਼ਰਾ ਸਿੰਘ ਕਾਲੋਨੀ, ਤਾਰਨ ਤਾਰਨ ਰੋਡ ਅਮਿ੍ਤਸਰ ਵਿੱਖੇ 30 ਨਵੰਬਰ ਨੂੰ ਬਾਅਦ ਦੁਪਿਹਰ 1 ਤੋਂ 2 ਵਜੇ ਤੱਕ ਹੋਵੇਗੀ। ਸ. ਚਰਨਜੀਤ ਸਿੰਘ ਜੱਸਲ ਆਪਣੇ ਪਿੱਛੇ ਪੁੱਤਰ ਹਰਮੀਤ ਸਿੰਘ, ਪੁੱਤਰੀ ਹਰਪ੍ਰੀਤ ਕੌਰ ਛੱਡ ਗਏ ਹਨ।


Post a Comment

0 Comments