ਜ਼ੀ.ਟੀ.ਬੀ ਸਕੂਲ ਹਜ਼ਾਰਾ ਨੂੰ ਬੈੱਸਟ ਸਕੂਲ ਦਾ ਐਵਾਰਡ ਮਿਲਿਆ

ਜ਼ੀ.ਟੀ.ਬੀ ਸਕੂਲ ਦਾ ਬੈਸਟ ਐਵਾਰਡ ਪ੍ਰਾਪਤ ਕਰਦੀ ਪਿ੍ਰੰਸੀਪਲ ਅਮਿਤਾਲ ਕੋਰ।

ਜਲੰਧਰ (ਅਮਰਜੀਤ ਸਿੰਘ)- ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਅਤੇ ਅਸੋਸੀਏਸ਼ਨ ਆਫ ਪੰਜਾਬ ਵਲੋਂ ਰਾਸ਼ਟਰੀ ਪੱਧਰ ‘ਤੇ ਇਕ ਨਿਵੇਕਲਾ ਉਪਰਾਲਾ ਕਰਦੇ ਹੋਏ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਦੋ ਰੋਜ਼ਾ ਫੈਡਰੇਸਨ ਪੰਜਾਬ ਨੈਸ਼ਨਲ ਅਵਾਰਡ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜਾਰਾ ਨੂੰ ‘ਬਜਟ ਫਰੈਂਡਲੀ ਵਿਦ ਮੈਕਸੀਮਮ ਫੈਸੀਲਿਟੀ ਕੈਟਾਗਰੀ ਅਵਾਰਡ‘ ਦੇ ਬੈਸਟ ਸਕੂਲ ਵਜੋਂ ਸਨਮਾਨਤ ਕੀਤਾ ਗਿਆ। ਇਸ ਸਮਾਗਮ ‘ਚ ਪੰਜਾਬ ਦੇ ਮਾਨਯੋਗ ਗਵਰਨਰ ਬਨਵਾਰੀ ਲਾਲ, ਕੁਲਤਾਰ ਸਿੰਘ ਸੰਦਵਾ (ਮਾਨਯੋਗ ਸਪੀਕਰ ਵਿਧਾਨ ਸਭਾ), ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ. ਸਤਨਾਮ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਦੋ ਦਿਨਾਂ ਸਮਾਗਮ ‘ਚ ਹਾਜਰ ਹੋੲ। ਇਸ ਸਮਾਗਮ ‘ਚ ਭਾਰਤ ਦੀਆਂ 21 ਰਾਜਾਂ ਦੇ 213 ਨਿੱਜੀ ਸਕੂਲਾਂ ਅਤੇ ਸਟੇਟ ਬੋਰਡ ਸਕੂਲਾਂ ਨੇ ਭਾਗ ਲਿਆ। ਇਸ ਮੋਕੇ ‘ਤੇ ਸਕੂਲਾਂ ਨੂੰ 9 ਵੱਖ-ਵੱਖ ਸ੍ਰੇਣੀਆਂ ‘ਚ ਵੰਡ ਕੇ ਸਰਟੀਫਿਕੇਟ ਦਿੱਤੇ ਗਏ ਜਾਣਕਾਰੀ ਦਿੰਦੇ ਹੋਏ ਸਕੱਤਰ ਸ. ਸੁਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਿੰਡ ਹਜਾਰਾ ਵਿਖੇ ਗੁਰੂ ਤੇਗ ਬਹਾਦਰ ਐਜੂਕੇਸ਼ਨਲ ਟਰੱਸਟ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ ਜੋ ਕਿ ਪੇਂਡੂ ਖੇਤਰ ‘ਚ ਮਿਆਰੀ ਵਿੱਦਿਆ ਦੇਣ ਨੂੰ ਬਹੁਤ ਮਹੱਤਵ ਦਿੰਦੇ ਹਨ। ਗੁਰੂ ਤੇਗ ਬਹਾਦਰ ਪਬਲਿਕ ਸਕੂਲ ਨੂੰ ਫੈਡਰੇਸ਼ਨ ਪੰਜਾਬ ਨੈਸ਼ਨਲ ਅਵਾਰਡ 2022 ਵਲੋਂ ‘ਬੈਸਟ ਸਕੂਲ‘ ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਸਕੂਲ ਦੇ ਬੱਚਿਆਂ ਤੇ ਸਟਾਫ ਮੈਂਬਰਾਂ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਸਮਾਗਮ ਦੌਰਾਨ ਇਸ ਅਵਾਰਡ ਨੂੰ ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਅਮਿਤਾਲ ਕਰ ਨੇ ਪ੍ਰਾਪਤ ਕੀਤਾ  ਇਸ ਮੋਕੇ ਸਕੂਲ ਦੇ ਸਕੱਤਰ ਸੁਰਜੀਤ ਸਿੰਘ ਚੀਮਾ, ਡਾਇਰੈਕਟਰ ਨਿਸ਼ਾ ਮੜੀਆਂ, ਪਿ੍ਰੰਸੀਪਲ ਅਮਿਤਾਲ ਕੋਰ, ਸਕੂਲ ਦੇ ਸਟਾਫ, ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਅਤੇ ਐਸੋਸੀਏਸ਼ਨ ਆਫ ਪੰਜਾਬ ਵਲੋਂ ਕੀਤੇ ਜਾ ਰਹੇ ਕਾਰਜਾਂ ਲਈ ਨਿੱਘੀ ਪ੍ਰਸੰਸਾ ਕੀਤੀ।


Post a Comment

0 Comments