ਹੁਸ਼ਿਆਰਪੁਰ (ਅਮਰਜੀਤ ਸਿੰਘ)- ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾ ਵਲੋਂ ਆਯੂਰਵੈਦਿਕ ਦਾ ਫ੍ਰੀ ਮੈਡੀਕਲ ਕੈਂਪ ਪਿੰਡ ਬਸੀ ਖਵਾਜ਼ੂ ਹੁਸ਼ਿਆਰਪੁਰ ਵਿਖੇ ਬਾਬਾ ਜੀਤ ਮੱਲ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਕਰਵਾਏ ਸਲਾਨਾਂ ਜੋੜ ਮੇਲੇ ਤੇ ਸਤਿਕਾਰਯੋਗ ਭੂਆ ਬਾਵਾ ਜੀ ਦੀ ਵਿਸ਼ੇਸ਼ ਰਹਿਨੁਮਾਈ ਹੇਠ ਅਤੇ ਵੈਦ ਬਲਜਿੰਦਰ ਰਾਮ ਦੀ ਅਗਵਾਹੀ ਵਿੱਚ ਲਗਾਇਆ ਗਿਆ। ਇਸ ਮੌਕੇ ਵੈਦ ਬਲਜਿੰਦਰ ਰਾਮ ਦੀ ਟੀਮ ਵਲੋਂ 300 ਦੇ ਕਰੀਬ ਮਰੀਜ਼ਾਂ ਦਾ ਚੈਅਕੱਪ ਕਰਕੇ ਉਨ੍ਹਾਂ ਨੂੰ ਤੰਦਰੁਸਤੀ ਲਈ ਆਯੂਰਵੈਦਿਕ ਦੀਆਂ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਵੈਦ ਬਲਜਿੰਦਰ ਰਾਮ ਨੇ ਦਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਬੀਮਾਰ ਲੋਕਾਂ ਨੂੰ ਆਯੂਰਵੈਦਿਕ ਇਲਾਜ ਰਾਹੀਂ ਤੰਦਰੁਸਤ ਕਰਕੇ ਬੀਮਾਰੀਆਂ ਤੋਂ ਰਹਿਤ ਨਿਰੋਗ ਜੀਵਨ ਦੇਣਾ ਹੈ ਉਨਾਂ ਕਿਹਾ ਇਹ ਕੈਂਪ ਸਮੇਂ ਸਮੇਂ ਸਿਰ ਆਰੋਗਿਆ ਕਲੀਨਿਕ ਖੜਕਾ ਵਲੋਂ ਲਗਾਏ ਜਾਂਦੇ ਰਹਿੰਦੇ ਹਨ। ਤਾਂ ਜੋ ਲੋਕ ਆਯੂਵੈਦਿਕ ਰਾਹੀਂ ਆਪਣਾ ਇਲਾਜ ਕਰਵਾ ਕੇ ਤੰਦਰੁਸਤ ਰਹਿ ਸਕਣ। ਉਨ੍ਹਾਂ ਦਸਿਆ ਇਸ ਕੈਂਪ ਵਿੱਚ ਸੁਨੀਲ ਕੁਮਾਰ ਰੌਕੀ ਦਾ ਵੀ ਮਰੀਜ਼ਾਂ ਲਈ ਦਵਾਈਆਂ ਉਪਲੱਬਧ ਕਰਵਾਉਣ ਵਿੱਚ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਮਨਿੰਦਰ ਸਿੰਘ, ਲੁਕੇਸ਼ ਕੁਮਾਰ, ਸਿਮਰਜੀਤ ਕੌਰ, ਚਰਨਜੀਤ ਭਾਰਦਵਾਜ਼ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
0 Comments