ਜਲੰਧਰ 09 ਅਕਤੂਬਰ (ਅਮਰਜੀਤ ਸਿੰਘ ਜੰਡੂ ਸਿੰਘਾ)- ਡੇਰਾ 108 ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ, ਬ੍ਰਹਮਲੀਨ ਸ਼੍ਰੀਮਾਨ 108 ਸੰਤ ਰਤਨ ਦਾਸ ਮਹਾਰਾਜ ਜੀ ਦਾ ਸਲਾਨਾ ਸਮਾਗਮ, ਡੇਰਾ ਸ੍ਰੀ ਨਿਊ ਰਤਨਪੁਰੀ ਪਿੰਡ ਪੋਲੀਆਂ ਜਿਲ੍ਹਾ ਊਨਾਂ ਹਿਮਾਚਲ ਪ੍ਰਦੇਸ਼ ਵਿਖੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ ਪਿੰਡ ਬੋਲੀਨਾਂ ਵਾਲਿਆਂ ਦੀ ਵਿਸ਼ੇਸ਼ ਅਗਵਾਹੀ ਵਿੱਚ ਸ਼੍ਰੀਮਾਨ 108 ਸੰਤ ਪਰਮਜੀਤ ਦਾਸ ਮਹਾਰਾਜ ਜੀ ਡੇਰਾ ਬਾਬਾ ਮੇਲਾ ਰਾਮ ਜੀ ਸੱਚਖੰਡ ਨਗਰ ਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸਪੰਰਦਾਇਕ ਸੁਸਾਇਟੀ (ਰਜਿ.) ਪੰਜਾਬ ਅਤੇ ਡੇਰੇ ਦੀ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ 18 ਅਕਤੂਬਰ 2024, ਦਿਨ ਸ਼ੁੱਕਰਵਾਰ ਨੂੰ ਬਹੁਤ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ।
ਸਮਾਗਮਾਂ ਦੇ ਸਬੰਧ ਜਾਣਕਾਰੀ ਦਿੰਦੇ ਸੰਤ ਰਾਮ ਸਰੂਪ ਗਿਆਨੀ ਜੀ ਨੇ ਦਸਿਆ ਕਿ 18 ਅਕਤੂਬਰ ਨੂੰ ਪਹਿਲਾ 9 ਵਜੇ ਨਿਸ਼ਾਨ ਸਾਹਿਬ ਜੀ ਦੀ ਰਸਮ ਸੰਤ ਪਰਮਜੀਤ ਦਾਸ ਨਗਰ ਵਾਲੇ ਤੇ ਸਮੂਹ ਸੰਗਤਾਂ ਵੱਲੋਂ ਨਿਭਾਈ ਜਾਵੇਗੀ ਉਪਰੰਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਜਾਣਗੇ ਅਤੇ ਸਮਾਗਮ ਵਿੱਚ ਪੁੱਜੇ ਵੱਖ-ਵੱਖ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਡੇਰਿਆਂ ਵਿਚੋਂ ਪੁੱਜੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਨਾਲ ਨਿਹਾਲ ਕਰਦੇ ਹੋਏ ਆਸ਼ੀਰਵਾਦ ਦੇਣਗੇ। ਸੰਤ ਰਾਮ ਸਰੂਪ ਗਿਆਨੀ ਜੀ ਪਿੰਡ ਬੋਲੀਨਾ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ 18 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਡੇਰਾ ਸ੍ਰੀ ਨਿਊ ਰਤਨਪੁਰੀ, ਪਿੰਡ ਪੋਲੀਆ ਜਿਲ੍ਹਾ ਊਨਾ ਵਿਖੇ ਹੁੰਮਹੁਮਾ ਕੇ ਪੁੱਜਣ ਅਤੇ ਡੇਰਾ 108 ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ, ਬ੍ਰਹਮਲੀਨ ਸ਼੍ਰੀਮਾਨ 108 ਸੰਤ ਰਤਨ ਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।
0 Comments