ਥਾਣਾ ਆਦਮਪੁਰ ਦੀ ਪੁਲਿਸ ਨੇ ਭਗੋੜਾ ਕਾਬੂ ਕੀਤਾ

ਕਾਬੂ ਕੀਤੇ ਭਗੋੜੇ ਵਿਆਕਤੀ ਨਾਲ ਥਾਣਾ ਮੁੱਖੀ ਆਦਮਪੁਰ ਹਰਦੀਪ ਸਿੰਘ ਅਤੇ ਹੋਰ ਮੁਲਾਜ਼ਮ।

ਅਮਰਜੀਤ ਸਿੰਘ ਜੰਡੂ ਸਿੰਘਾ-
ਥਾਣਾ ਆਦਮਪੁਰ ਦੀ ਪੁਲਿਸ ਨੇ ਇੱਕ ਐਕਸਾਈਜ਼ ਐਕਟ ਦੇ ਮਾਮਲੇ ਵਿੱਚ ਲੋੜੀਂਦਾ ਭਗੋੜਾ ਵਿਆਕਤੀ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਆਦਮਪੁਰ ਥਾਣਾ ਮੁੱਖੀ ਇੰਸਪੈਕਟਰ ਹਰਦੀਪ ਸਿੰਘ ਦਸਿਆ ਕਿ 19 ਦਸੰਬਰ ਨੂੰ ਏ.ਐਸ.ਆਈ ਅਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਮਾਮਲਾ ਨੰਬਰ 176 ਵਿੱਚ ਲੋੜੀਦੇ ਮੁਲਜ਼ਮ ਚੰਦਨ ਹੰਸ ਪੁੱਤਰ ਦੇਵ ਰਾਜ ਵਾਸੀ ਧੋਗੜੀ (ਥਾਣਾ ਆਦਮਪੁਰ)  ਜਿਸਨੂੰ 19 ਨਵੰਬਰ 2022 ਨੂੰ ਮਾਨਯੋਗ ਅਦਾਲਤ ਵਲੋਂ ਭਗੋੜਾ ਕਰਾਰ ਦਿੱਤਾ ਗਿਆ ਸੀ। ਜਿਸਨੂੰ ਅੱਜ ਕਾਬੂ ਕਰ ਲਿਆ ਹੈ।

Post a Comment

0 Comments