ਕਰਾਈਸਟ ਚਰਚ ਮਦਾਰਾ ਵਿਖੇ ਕ੍ਰਿਸਮਿਸ ਦਾ ਤਿਉਹਾਰ ਮਨਾਇਆ



ਆਦਮਪੁਰ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਟ -
ਕ੍ਰਿਸਮਿਸ ਦਾ ਤਿਉਹਾਰ ਜਿਥੇ ਸਾਰੇ ਸੰਸਾਰ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇਸ ਤਿੳਹਾਰ ਨਾਲ ਸਬੰਧਿਤ ਸਮਾਗਮ ਪਿੰਡ ਮਦਾਰਾ ਵਿਖੇ ਹੁਸ਼ਿਆਰਪੁਰ ਰੋਡ ਦੇ ਮੋਜੂਦ ਕਰਾਈਸਟ ਚਰਚ ਵਿੱਚ ਕ੍ਰਿਸਮਿਸ ਦਾ ਤਿਉਹਾਰ ਸਮੂਹ ਸੰਗਤਾਂ ਵਲੋਂ ਧੂਮਧਾਮ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸਵੇਰੇ 11 ਵਜੇ ਮਦਾਰਾ ਪਿੰਡ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਉਪਰੰਤ ਚਰਚ ਵਿਖੇ ਪਾਦਰੀ ਐਵਟ ਮਸੀਹ ਅਤੇ ਹੋਰਾਂ ਵਲੋਂ ਸੰਗਤਾਂ ਨੂੰ ਪ੍ਰੱਭੂ ਯਿਸ਼ੂ ਮਸੀਹ ਜੀ ਦੇ ਪ੍ਰਬੱਚਨਾਂ ਨਾਲ ਨਿਹਾਲ ਕੀਤਾ। ਇਸ ਮੌਕੇ ਤੇ ਪ੍ਰਧਾਨ ਜੈਮਸ ਮਸੀਹ, ਕੈਸ਼ੀਅਰ ਜੋਰਜ਼ ਸਟੀਫਨ, ਐਲਡਰ ਕੋਲੰਬਸ, ਐਲਡਰ ਵਿਕਰਮ, ਰੋਬਿੰਨ, ਰੋਬਿੱਟ, ਵਿਲਸਨ, ਜੋਨਸ ਮਸੀਹ, ਰਵੀ ਅਤੇ ਹੋਰਾਂ ਨੇ ਸਮੂਹ ਸੰਗਤਾਂ ਨੂੰ ਕ੍ਰਿਸਮਿਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਪਾਦਰੀ ਐਵਟ ਮਸੀਹ ਨੇ ਸਰਬੱਤ ਦੇ ਭਲੇ ਲਈ ਪ੍ਰੱਭੂ ਜੀ ਦੇ ਚਰਨਾਂ ਵਿਚੱ ਅਰਦਾਸ ਬੇਨਤੀ ਕੀਤੀ ਅਤੇ ਸ਼ੋਭਾ ਯਾਤਰਾ ਮੌਕੇ ਪ੍ਰੱਭੂ ਯਿਸ਼ੂ ਮਸੀਹ ਜੀ ਦੀ ਮਹਿਮਾ ਦਾ ਸੰਗਤਾਂ ਨੇ ਗੁਨਗਾਨ ਕੀਤਾ। ਇਸ ਮੌਕੇ ਨਗਰ ਮਦਾਰਾ ਦੀਆਂ ਸਮੂਹ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ। 

Post a Comment

0 Comments