ਹੁਸ਼ਿਆਰਪੁਰ 03 ਦਸੰਬਰ : ਸਾਹਿਤ ਖੇਤਰ ’ਚ ਪ੍ਰਾਪਤੀਆਂ ਲਈ ਪਿੰਡ ਜੰਡੋਰ ਦੇ ਪ੍ਰਸਿੱਧ ਲੇਖਕ ਇੰਦਰਜੀਤ ਕਾਜਲ ਨੂੰ ਬੀਤੇ ਦਿਨੀਂ ਕਰਵਾਏ ਗਏ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜਸ਼ੰਕਰ, ਹੁਸ਼ਿਆਰਪੁਰ ਵਿਖੇ ਫਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਚੰਡੀਗੜ ਵਲੋੋਂ ਅਪੰਗਤਾ ਦਿਵਸ 2022 ਦੇ ਮੌਕੇ’ਤੇ ਸ਼ਹੀਦ ਸਤਵੀਰ ਢਿੱਲੋਂ ਕਲੋਆ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਸੀ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਦੌਰਾਨ ਦਿਵਿਆਂਗ ਕਲਾ ਸਾਹਿਤ ਤੇ ਸੱਭਿਆਚਾਰਕ ਮੰਚ ਪੰਜਾਬ ਵਲੋੋਂ ਦਿਵਿਆਂਗ ਟੇਲੈਂਟ ਅਵਾਰਡ ਦਿੱਤੇ ਗਏ ਸਾਹਿਤ ਵਿੱਚ ਇੰਦਰਜੀਤ ਕਾਜਲ ਐਵਾਰਡ ਦਿੱਤਾ ਗਿਆ।
0 Comments