ਅੰਬਾਲਾ ਵਿਖੇ ਡਾਇਰੀ ਅਤੇ ਕਲੈਂਡਰ ਦੀ ਘੁੰਡ ਚੁਕਾਈ ਕੀਤੀ ਗਈ, ਪੰਜਾਬ ਵਾਸੀਆਂ ਨੂੰ ਸਮਾਜ ਸੇਵਾ ਲਈ ਅੱਗੇ ਆਉਣ ਦਾ ਦਿੱਤਾ ਸੱਦਾ


ਅੰਬਾਲਾ/ਜਲੰਧਰ 10 ਦਸੰਬਰ (ਅਮਰਜੀਤ ਸਿੰਘ) : ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਅੰਬਾਲਾ (ਹਰਿਆਣਾ) ਦੇ ਪਿੰਡ ਸੌਂਢਾ ਵਿਖੇ ਕੌਮੀ ਚੇਅਰਮੈਨ ਬੁੱਧੀਜੀਵੀ ਸੈੱਲ ਰਘਵੀਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਨਵੇਂ ਸਾਲ ਦੇ ਕੈਲੰਡਰ ਅਤੇ ਡਾਇਰੀ ਦੀ ਘੁੰਡ ਚੁਕਾਈ ਦਾ ਸਮਾਗਮ ਕੀਤਾ ਗਿਆ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਗੁਰਕੀਰਤ ਸਿੰਘ ਖੇੜਾ ਕੌਮੀ ਕੋਆਰਡੀਨੇਟਰ, ਪ੍ਰਿਤਪਾਲ ਕੌਰ ਕੌਮੀ ਪ੍ਰਧਾਨ ਇਸਤਰੀ ਵਿੰਗ, ਮੱਖਣ ਗੁਪਤਾ ਕੌਮੀ ਸਲਾਹਕਾਰ, ਅਮਿਤ ਗੁਪਤਾ ਲੱਕੀ ਕੋਆਰਡੀਨੇਟਰ ਪੰਜਾਬ ਅਤੇ ਪ੍ਰਭਪਰੀਤ ਸਿੰਘ ਕੌਮੀ ਉੱਪ ਪ੍ਰਧਾਨ ਯੂਥ ਵਿੰਗ ਵਿਸ਼ੇਸ਼ ਤੌਰ ਤੇ ਪੁਹੰਚੇ। ਇਸ ਮੌਕੇ ਰਘਵੀਰ ਸਿੰਘ ਰਾਣਾ, ਬਾਬਾ ਬਾਲਕ ਨਾਥ ਜੀ, ਰਣਜੀਤ ਸਿੰਘ ਅਤੇ ਕਰਮਜੀਤ ਸਿੰਘ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਘਵੀਰ ਸਿੰਘ ਰਾਣਾ ਜੀ ਨੇ ਬੋਲਦਿਆਂ ਕਿਹਾ ਕਿ ਅਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਨੂੰ ਯਾਦ ਕਰਦਿਆਂ ਅੱਜ ਅਸੀਂ ਡਾਇਰੀ ਅਤੇ ਕਲੈਂਡਰ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ। ਮਨੁੱਖੀ ਅਧਿਕਾਰ ਦੀ ਰਾਖੀ ਲਈ ਮਨੁੱਖੀ ਅਧਿਕਾਰ ਮੰਚ ਅਤੇ ਇਸਦੇ ਕਾਰਕੁੰਨ ਹਮੇਸ਼ਾ ਹਾਜ਼ਿਰ ਹਨ। ਓਹਨਾਂ ਨੇ ਬੋਲਦਿਆਂ ਕਿਹਾ ਕਿ ਸਾਡੇ ਸਮਾਜ ਲਈ ਪ੍ਰਦੂਸ਼ਣ ਵੀ ਇੱਕ ਬਹੁਤ ਵੱਡਾ ਖਤਰਾ ਬਣਦਾ ਜਾ ਰਿਹਾ ਹੈ, ਅੱਜ ਦੇ ਯੁੱਗ ਵਿੱਚ ਅਸੀਂ ਮਿੱਟੀ ਹਵਾ ਪਾਣੀ ਸਭ ਕੁਝ ਦੂਸ਼ਿਤ ਕਰਦੇ ਆ ਰਹੇ ਹਾਂ, ਸਾਨੂੰ ਸਭ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਪਲਾਸਟਿਕ ਦਾ ਇਸਤੇਮਾਲ ਘੱਟ ਕਰੀਏ ਤਾਂ ਜੋ ਅਸੀਂ ਸਮਾਜ ਵਿਚ ਵੱਧ ਰਹੀ ਪ੍ਰਦੂਸ਼ਣ ਦੀ ਸੱਮਸਿਆ ਨੂੰ ਘਟਾ ਸਕੀਏ। ਹੋਰਨਾਂ ਤੋਂ ਇਲਾਵਾ  ਬਾਲਕ ਨਾਥ ਰਾਣਾ, ਹਰਜੋਤ ਸਿੰਘ, ਕਮਲਜੀਤ ਸਿੰਘ, ਭਿੰਦਰ ਸਿੰਘ, ਰੁਪਿੰਦਰ ਕੌਰ, ਜਗਦੀਪ ਸਿੰਘ, ਮਹਿੰਦਰ ਸਿੰਘ, ਵੀਨਾ ਦੇਵੀ, ਕਿਸ਼ਨ ਕੁਮਾਰ, ਅਸ਼ਵਨੀ ਕੁਮਾਰ, ਵਿਜੈ ਕੁਮਾਰ ਸ਼ਰਮਾ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Post a Comment

0 Comments