ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਦਿਹਾਤੀ ਦੀ ਮੀਟਿੰਗ ਪਿੰਡ ਪਤਾਰਾ ਵਿਖੇ ਹੋਈ

ਜਲੰਧਰ (ਅਮਰਜੀਤ ਸਿੰਘ)- ਭਾਰਤੀ ਜਨਤਾ ਪਾਰਟੀ ਜਲੰਧਰ ਦਿਹਾਤੀ ਉੱਤਰੀ ਦੀ ਮੀਟਿੰਗ  ਮੰਡਲ ਪਤਾਰਾ ਵਿਖੇ ਰਾਜ ਕੁਮਾਰ ਜੋਗੀ ਦੀ ਪ੍ਰਧਾਨਗੀ ਹੇਠ ਪਿੰਡ ਪਤਾਰਾ ਵਿੱਚ ਹੋਈ। ਮੀਟਿੰਗ ਚ' ਭਾਜਪਾ ਪੰਜਾਬ ਦੇ ਨਵ ਨਿਯੁਕਤ ਜਰਨਲ ਸਕੱਤਰ ਸ਼੍ਰੀ ਰਾਜੇਸ਼ ਬਾਘਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਪਾਰਟੀ ਵਰਕਰਾਂ ਵੱਲੋਂ ਬਾਘਾ ਜੀ ਦਾ ਸਵਾਗਤ ਤੇ ਸਨਮਾਨ ਕੀਤਾ ਗਿਆ। ਮੀਟਿੰਗ ਵਿੱਚ ਸ. ਅਮਰਜੀਤ ਸਿੰਘ ਅਮਰੀ ਪ੍ਰਧਾਨ ਭਾਜਪਾ ਜਲੰਧਰ ਤੇ ਸ਼੍ਰੀ ਅਰੁਣ ਸ਼ਰਮਾ ਜੀ ਮੈਂਬਰ ਭਾਜਪਾ ਪ੍ਰਦੇਸ਼ ਕਾਰਜਕਾਰਨੀ ਪੰਜਾਬ ਵੀ ਖਾਸ ਤੌਰ ਤੇ ਪਹੁੰਚੇ ਸਨ। ਦੋਵਾਂ ਨੇ ਬਾਘਾ ਜੀ ਬਾਰੇ ਬੋਲਦਿਆਂ ਕਿਹਾ ਕਿ ਉਹ ਇੱਕ ਪਾਰਟੀ ਦਾ ਮੇਹਨਤੀ ਤੇ ਜਮੀਨ ਨਾਲ ਸਬੰਧ ਰੱਖਣ ਵਾਲਾ ਵਰਕਰ ਹੈ ਤੇ ਜੋ ਮਾਨ ਸਤਿਕਾਰ ਪਾਰਟੀ ਨੇ ਉਹਨਾਂ ਨੂੰ ਦਿੱਤਾ ਹੈ ਇਸ ਲਈ ਪਾਰਟੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਸ ਮੌਕੇ ਬਾਘਾ ਜੀ ਵੱਲੋਂ ਭਾਜਪਾ ਦੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੀ ਦਿਹਾਤੀ ਇਲਾਕਿਆਂ ਵਿੱਚ ਮਜਬੂਤੀ ਦਿਨ ਰਾਤ ਇੱਕ ਕਰ ਦੇਵਾਂਗਾ ਅਤੇ ਭਾਜਪਾ ਆਉਣ ਵਾਲੀਆਂ 2024 ਦੀਆਂ ਚੋਣਾਂ ਵਿੱਚ ਭਾਜਪਾ ਹੀ ਜਿੱਤੇਗੀ ਤੇ ਬਾਘਾ ਜੀ ਨੇ ਭਾਜਪਾ ਦੀ ਗੁਜਰਾਤ ਵਿੱਚ ਇਤਿਹਾਸਕ ਜਿੱਤ ਲਈ ਵਰਕਰਾਂ ਨੂੰ ਵਧਾਈ ਦਿੱਤੀ। ਇਸ ਮੋਕੇ ਪ੍ਰਸ਼ੋਤਮ ਗੋਗੀ, ਸੰਦੀਪ ਵਰਮਾਂ, ਮਨਜੀਤ ਬਿੱਲਾ, ਪਰਵਿੰਦਰ ਸਿੰਘ ਵਾਲਿਆਂ, ਸੁਖਵਿੰਦਰ ਚੀਮਾ, ਜਸਵੀਰ ਕਲੇਰ, ਮਨਦੀਪ ਵਰਮਾਂ, ਇੰਦਰਜੀਤ ਕਲੇਰ, ਬੁੱਗਾ ਕੋਟਲੀ, ਗੁਰਜੀਤ ਬਾਘਾ, ਪਵਨ ਪੰਠਤ, ਅਮਰਜੀਤ ਗੱਗੂ, ਜਸਪਾਲ ਕੋਟਲੀ, ਸ਼ੁਭੱਮ ਵਰਮਾਂ, ਪਰਮਿੰਦਰ ਮੱਖਣ, ਵਿਜੈ ਕੁਮਾਰ, ਤੇ ਭਿਂਦੀ ਆਦਿ ਹਾਜਰ ਸਨ।

Post a Comment

0 Comments