ਨੰਬਰਦਾਰ ਪੰਡਿਤ ਮਨੋਹਰ ਲਾਲ ਨੂੰ ਸ਼ਰਧਾਜ਼ਲੀਆਂ


ਸ਼੍ਰੀ ਰਘੁਨਾਥ ਸ਼ਿਵ ਮੰਦਿਰ ਜੰਡੂ ਸਿੰਘਾ ਵਿਖੇ ਹੋਈ, ਅੰਤਿਮ ਰਸਮ ਕਿਰਿਆ

ਜਲੰਧਰ/ਜੰਡੂ ਸਿੰਘਾ 15 ਜਨਵਰੀ (ਅਮਰਜੀਤ ਸਿੰਘ)- ਪਿੰਡ ਜੰਡੂ ਸਿੰਘਾ ਦੇ ਨੰਬਰਦਾਰ ਪੰਡਿਤ ਮਨੋਹਰ ਲਾਲ ਜ਼ੋਸ਼ੀ ਪੁੱਤਰ ਸਵ. ਦੇਸ਼ ਰਾਜ ਜੋ ਕਿ ਬੀਤੀ 5 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿਤ ਸ਼੍ਰੀ ਗਰੁੱੜ ਪੁਰਾਣ ਪਾਠ ਦੇ ਭੋਗ ਅਤੇ ਅੰਤਿਮ ਰਸਮ ਕਿਰਿਆ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਜੰਡੂ ਸਿੰਘਾ ਵਿਖੇ ਹੋਈ। ਇਸ ਮੌਕੇ ਵੱਖ-ਵੱਖ ਪਤਵੰਤੇ ਸੱਜਣਾਂ ਅਤੇ ਬੁਲਾਰਿਆਂ ਨੇ ਜਿਥੇ ਨੰਬਰਦਾਰ ਮਨੋਹਰ ਲਾਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਉਥੇ ਉਨ੍ਹਾਂ ਦੀ ਜੀਵਨੀ ਤੇ ਚਾਨਣਾ ਵੀ ਪਾਇਆ ਅਤੇ ਲੋਕ ਭਲਾਈ ਲਈ ਕੀਤੇ ਕੰਮਾਂ ਬਾਰੇ ਵੀ ਜਿਕਰ ਕੀਤਾ। ਇਸ ਮੌਕੇ ਵੱਖ ਵੱਖ ਉਘੀਆਂ ਸ਼ਖਸ਼ੀਅਤਾਂ ਵਲੋਂ ਨੰਬਰਦਾਰ ਮਨੋਹਰ ਲਾਲ ਦੇ ਵੱਡੇ ਪੁੱਤਰ ਰਵਿੰਦਰ ਕੁਮਾਰ, ਰਜਿੰਦਰ ਕੁਮਾਰ, ਜੀਵਨ ਕੁਮਾਰ ਅਤੇ ਸਮੂਹ ਜ਼ੋਸ਼ੀ ਪਰਿਵਾਰ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜਿਥੇ ਆਮ ਆਦਮੀ ਪਾਰਟੀ ਤੋਂ ਡਾ. ਵੀਰ ਪ੍ਰਤਾਪ ਸਿੰਘ, ਰਾਜਨ ਬੈਂਸ. ਮਨੋਹਰ ਬੈਂਸ, ਹਰਵਿੰਦਰ ਸਿੰਘ ਨੇ ਨੰਬਰਦਾਰ ਮਨੋਹਰ ਲਾਲ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਉਥੇ ਹੋਰ ਵੱਖ ਵੱਖ ਧਾਰਮਿਕ, ਰਾਜਸੀ ਪਾਰਟੀਆਂ ਦੇ ਆਗੂਆਂ ਨੇ ਵੀ ਅੰਤਿਮ ਰਸਮ ਕਿਰਿਆ ਮੌਕੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਅੰਤਿਮ ਰਸਮ ਕਿਰਿਆ ਮੌਕੇ ਨੰਬਰਦਾਰ ਮਨੋਹਰ ਲਾਲ ਦੇ ਪੋਤੇ ਵਿਸ਼ਾਲ ਜ਼ੋਸ਼ੀ ਨੇ ਪਿੰਡ ਦੇ ਸ਼ਮਸ਼ਾਨ ਵਾਸਤੇ ਪੰਜ ਹਜ਼ਾਰ, ਸ਼ਿਵ ਮੰਦਿਰ ਵਾਸਤੇ ਪੰਜ ਹਜ਼ਾਰ, ਗੁਰਦੁਆਰਾ ਪੰਜ ਤੀਰਥ ਸਾਹਿਬ ਵਾਸਤੇ ਪੰਜ ਹਜ਼ਾਰ, ਸ਼੍ਰੀ ਨਾਗੇਸ਼ਵਰ ਮੰਦਿਰ ਵਾਸਤੇ ਪੰਜ ਹਜ਼ਾਰ ਦੀ ਰਾਸ਼ੀ ਆਪਣੇ ਦਾਦਾ ਜੀ ਦੀ ਨਿੱਘੀ ਯਾਦ ਵਿੱਚ ਭੇਟ ਕੀਤੀ। ਇਸ ਮੌਕੇ ਨੰਬਰਦਾਰ ਮਨੋਹਰ ਲਾਲ ਦ ਪਤਨੀ ਕਮਲੇਸ਼ ਰਾਣੀ, ਪੁੱਤਰ ਰਵਿੰਦਰ ਕੁਮਾਰ, ਨੁੰਹ ਸੀਮਾ ਜ਼ੋਸ਼ੀ, ਪੁੱਤਰ ਰਜਿੰਦਰ ਕੁਮਾਰ ਮਿੰਟੂ, ਨੁੰਹ ਵੀਨਾ ਜ਼ੋਸ਼ੀ, ਪੁੱਤਰ ਜੀਵਨ ਕੁਮਾਰ, ਪੋਤਰੇ ਵਿਸ਼ਾਲ ਜ਼ੋਸ਼ੀ, ਵਿਕਾਸ ਜ਼ੋਸ਼ੀ, ਪੀਹੂ ਜ਼ੋਸ਼ੀ, ਪੋਤੀ ਗੀਤੂ ਜ਼ੋਸ਼ੀ, ਸੁਰਿੰਦਰ ਕੁਮਾਰ, ਆਸ਼ਾ, ਵਿਕਰਮ ਜ਼ੋਸ਼ੀ, ਯਤਿਨ ਮਹਾਜ਼ਨ, ਕਪਿਲ ਛਿੱਬੜ, ਅੰਨੂ ਛਿੱਬੜ, ਸ਼ਤੀਸ਼ ਕੁਮਾਰ ਅਤੇ ਹੋਰ ਰਿਸ਼ਤੇਦਾਰ ਪਿੰਡ ਵਾਸੀ ਹਾਜ਼ਰ ਸਨ।    


Post a Comment

0 Comments