ਜੰਡੂ ਸਿੰਘਾ ਦੇ ਆਪ ਆਗੂਆਂ ਨੇ ਐਮ.ਐਲ.ਏ ਬਲਕਾਰ ਸਿੰਘ ਦਾ ਜਨਮ ਦਿਨ ਮਨਾਇਆ


ਆਪ ਆਗੂ ਰਾਮ ਸਰੂਪ ਅਤੇ ਸਾਥੀਆਂ ਨੇ ਐਮ.ਐਲ.ਏ ਬਲਕਾਰ ਸਿੰਘ ਨੂੰ ਦਿੱਤੀਆਂ ਜਨਮ ਦਿਨ ਵਧਾਈਆਂ। 

ਆਦਮਪੁਰ/ਕਰਤਾਰਪੁਰ- (ਸੂਰਮਾ ਪੰਜਾਬ ਬਿਉਰੋ)- ਐਮ.ਐਲ.ਏ ਬਲਕਾਰ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਦੇ ਹੀ ਵਿਕਾਸ ਕਾਰਜ ਕਰਵਾਉਣੇ ਸ਼ੁਰੂ ਦਿੱਤੇ ਸਨ ਜੋ ਕਿ ਸਮੇਂ ਮੁਤਾਬਕ ਤੇਜ਼ੀ ਨਾਲ ਹੋ ਵੀ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਸੰਮਤੀ ਮੈਂਬਰ ਅਤੇ ਜੰਡੂ ਸਿੰਘਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਰਾਮ ਸਰੂਪ ਨੇ ਪ੍ਰੈਸ ਨਾਲ ਸਾਂਝੇ ਕੀਤੇ। ਉਨ੍ਹਾਂ ਆਪਣੇ ਸਾਥੀਆਂ ਸਮੇਤ ਐਮ.ਐਲ.ਏ ਬਲਕਾਰ ਸਿੰਘ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਅਤੇ ਆਪਣੇ ਹੱਥੀ ਐਮ.ਐਲ.ਏ ਬਲਕਾਰ ਸਿੰਘ ਦਾ ਮੂੰਹ ਮਿੱਠਾ ਕਰਵਾਉਦੇ ਹੋਏ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨੇ ਪਿੰਡ ਜੰਡੂ ਸਿੰਘਾ ਦੇ ਦੀ ਹੋਰ ਤਰੱਕੀ ਵਾਸਤੇ ਐਮ.ਐਲ.ਏ ਬਲਕਾਰ ਸਿੰਘ ਨਾਲ ਵਿਚਾਰ ਵਟਾਂਦਰਾ ਵੀ ਕੀਤਾ। ਐਮ.ਐਲ.ਏ ਬਲਕਾਰ ਸਿੰਘ ਨੇ ਸਮੂਹ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪਿੰਡ ਜੰਡੂ ਸਿੰਘਾ ਦੀ ਤਰੱਕੀ ਵਾਸਤੇ ਹਰ ਪਹਿਲ ਕਦਮੀਂ ਕੀਤੀ ਜਾਵੇਗੀ। ਵਿਕਾਸ ਕਾਰਜ਼ ਹੋਰ ਤੇਜ਼ ਹੋਣਗੇ। ਇਸ ਮੌਕੇ ਤੇ ਰਾਮ ਸਰੂਪ ਝੱਮਟ, ਸਾਬੀ ਅੋਜਲਾ, ਰਾਜੂ ਬੰਗੜ, ਰਾਮ ਦਾਸ, ਚੈਚਲ ਸਿੰਘ, ਅਸ਼ੋਕ ਝੱਮਟ ਅਤੇ ਹੋਰ ਹਾਜ਼ਰ ਸਨ। 


Post a Comment

0 Comments