ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਜੰਡੂ ਸਿੰਘਾ ਵਿਖੇ 27ਵਾਂ ਸ਼ਹੀਦੀ ਦੀਵਾਨ ਤੇ ਜੋੜ ਮੇਲਾ 19 ਫਰਵਰੀ ਨੂੰ


ਜਲੰਧਰ 18 ਫਰਵਰੀ (ਅਮਰਜੀਤ ਸਿੰਘ)-
ਧੰਨ ਧੰਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਜੰਡੂ ਸਿੰਘਾ ਵਿਖੇ 27ਵਾਂ ਸ਼ਹੀਦੀ ਦੀਵਾਨ ਤੇ ਜੋੜ ਮੇਲਾ ਭੱਲਕੇ 19 ਫਰਵਰੀ ਦਿਨ ਐਤਵਾਰ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਟਰੱਸਟ ਰਜ਼ਿ. ਜੰਡੂ ਸਿੰਘਾ (ਜਲੰਧਰ) ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਬਹੁਤ ਹੀ ਉਤਸ਼ਾਹ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਪ੍ਰਬੰਧਕਾਂ ਅਤੇ ਸੰਗਤਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 17 ਫਰਵਰੀ ਤੋਂ ਅਰੰਭ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇੇ ਭੋਗ ਉਪਰੰਤ ਕਥਾ ਕੀਰਤਨ ਅਤੇ ਢਾਡੀ ਦਰਬਾਰ ਕਰਵਾਇਆ ਜਾਵੇਗਾ। ਜਿਸ ਵਿੱਚ ਰਾਗੀ ਭਾਈ ਅਮਰਜੀਤ ਸਿੰਘ ਹਜ਼ੂਰੀ ਗੁ. ਪੰਜ ਤੀਰਥ ਸਾਹਿਬ ਜੀ ਜੰਡੂ ਸਿੰਘਾ, ਕਥਾ ਵਾਚਕ ਭਾਈ ਡਿਪਟੀ ਸਿੰਘ, ਕਵੀਸ਼ਰ ਭਾਈ ਤਰਲੋਚਨ ਸਿੰਘ ਦੋਲੀਕੇ ਵਾਲੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀ ਨਿਹਾਲ ਕਰਨਗੇ। ਸਟੇਜ ਸਕੱਤਰ ਦੀ ਭੂਮਿਕਾ ਭਾਈ ਲਾਲ ਸਿੰਘ ਨਿਭਾਉਣਗੇ। ਇਸ ਮੌਕੇ ਦੁੱਧ ਪਕੋੜੇ ਅਤੇ ਗੁਰੂ ਕੇ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਏ ਜਾਣਗੇ। ਜਾਣਕਾਰੀ ਦੇਣ ਸਮੇਂ ਟਰੱਸਟ ਦੇ ਚੇਅਰਮੈਨ ਪ੍ਰੇਮ ਸਾਗਰ, ਪ੍ਰਧਾਨ ਕੇਵਲ ਸਿੰਘ ਠੇਕੇਦਾਰ, ਮੀਤ ਪ੍ਰਧਾਨ ਜਸਵਿੰਦਰ ਸਿੰਘ, ਸੈਕਟਰੀ ਗੁਰਵਿੰਦਰ ਸਿੰਘ, ਸਹਾਇਕ ਸੈਕਟਰੀ ਹਰਵਿੰਦਰ ਸਿੰਘ, ਕੈਸ਼ੀਅਰ ਅਮਰਜੀਤ ਸਿੰਘ, ਹੇਮ ਰਾਜ, ਜੋਗਿੰਦਰ ਰਾਮ, ਕਰਮ ਚੰਦ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਲਵਜੋਤ, ਜਸਕੀਰਤ ਸਿੰਘ, ਮਨਜੀਤ ਕੌਰ, ਨਿਰਮਲ ਕੌਰ, ਰਾਜਵਿੰਦਰ ਕੌਰ, ਵਿਦੋ ਭੈਣ, ਜਸਕਰਨ ਸਿੰਘ, ਪ੍ਰੀਕਾਂਤ ਸਿੰਘ ਤੇ ਹੋਰ ਸੇਵਾਦਾਰ ਹਾਜ਼ਰ ਸਨ।

Post a Comment

0 Comments