ਪਿੰਡ ਪੰਜੋਦੱਤਾ ਵਿਖੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿੱਤ ਤੀਸਰਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ

 


ਲੋ੍ੜਵੰਦ ਮਰੀਜ਼ਾਂ ਲਈ ਖੂਨਦਾਨੀਆਂ ਨੇ 45 ਯੂਨਿਟ ਖੂਨਦਾਨ ਕੀਤਾ

ਵਿਧਾਇਕ ਸੁਖਵਿੰਦਰ ਕੋਟਲੀ, ਪਵਨ ਆਦੀਆ ਸਾਬਕਾ ਐਮ.ਐਲ.ਏ ਸ਼ਾਮ ਚੋਰਾਸੀ, ਹਰਪਾਲ ਪਾਲੀ ਵਾਤਾਵਰਨ ਪ੍ਰੇਮੀ ਨੇ ਖੂਨਦਾਨ ਕੈਂਪ ਵਿੱਚ ਪੁੱਜ ਕੇ ਖੂਨਦਾਨੀਆਂ ਦੀ ਹੋਸਲਾ ਅਫ਼ਜਾਈ ਕੀਤੀ

       ਜਲੰਧਰ / ਹੁਸ਼ਿਆਰਪੁਰ 27 ਫਰਵਰੀ (ਅਮਰਜੀਤ ਸਿੰਘ)- ਹੁਸ਼ਿਆਰਪੁਰ ਦੇ ਪਿੰਡ ਪੰਜੋਦੱਤਾ ਵਿਖੇ ਧੰਨ ਧੰਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿੱਤ ਤੀਸਰਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲੋ੍ਹੜਵੰਦਾਂ ਲਈ ਖੂਨਦਾਨੀਆਂ ਨੇ 45 ਯੂਨਿਟ ਖੂਨਦਾਨ ਕੀਤਾ। ਖੂਨਦਾਨ ਕੈਂਪ ਵਿੱਚ ਵਿਧਾਇਕ ਸੁਖਵਿੰਦਰ ਕੋਟਲੀ, ਪਵਨ ਆਦੀਆ ਸਾਬਕਾ ਐਮ.ਐਲ.ਏ ਸ਼ਾਮ ਚੋਰਾਸੀ, ਹਰਪਾਲ ਪਾਲੀ ਵਾਤਾਵਰਨ ਪ੍ਰੇਮੀ ਨੇ ਖੂਨਦਾਨ ਕੈਂਪ ਵਿੱਚ ਪੁੱਜ ਕੇ ਖੂਨਦਾਨੀਆਂ ਦੀ ਹੋਸਲਾ ਅਫ਼ਜਾਈ ਕੀਤੀ ਅਤੇ ਆਪਣੇ ਹੱਥੀ ਉਨ੍ਹਾਂ ਨੂੰ ਸਨਮਾਨ ਪੱਤਰ ਅਤੇ ਮੈਡਲ ਦੇ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਕੈਂਪ ਵਿੱਚ ਨੋਜਵਾਨ ਵੀਰਾਂ ਅਤੇ ਭੈਣਾਂ ਨੇ ਉਤਸ਼ਾਹ ਦਿਖਾਉਦੇ ਹੋਏ ਪਹਿਲੀ ਵਾਰ ਖੂਨਦਾਨ ਕਰਦੇ ਮਨਜੌਤ ਸਿੰਘ, ਗੁਰਦੀਪ ਸਿੰਘ, ਰਜਨੀ, ਗੁਰਪ੍ਰੀਤ ਸਿੰਘ, ਬਬਨਦੀਪ ਸਿੰਘ, ਜਸਪ੍ਰੀਤ ਕੌਰ ਨੇ ਕਿਹਾ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੇ ਜੋ ਖੂਨਦਾਨ ਕੀਤਾ ਹੈ, ਉਹ ਕਈ ਲੋ੍ਹੜਵੰਦਾਂ ਦੇ ਕੰਮ ਆਵੇਗਾ ਅਤੇ ਉਨ੍ਹਾਂ ਦੀ ਜਾਨ ਬਚੇਗੀ। ਇਹ ਤੀਸਰਾ ਕੈਂਪ ਗੁਰਦੁਆਰਾ ਸਿੰਘ ਸਭਾ ਵਿਖੇ ਮਨਜੀਤ ਕੌਰ ਮਹਿਤਾ ਦੀ ਵਿਸ਼ੇਸ਼ ਨਿਗਰਾਨੀ ਹੇਠ ਲਗਾਇਆ ਗਿਆ। ਕੈਂਪ ਵਿੱਚ ਉਚੇਚੇ ਤੋਰ ਤੇ ਪੁੱਜੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਸੇਵਾਦਾਰ ਭਾਈ ਸੁਖਜੀਤ ਸਿੰਘ ਨੇ ਦਸਿਆ ਕਿ ਇਹ ਕੈਂਪ ਸਮੂਹ ਮਹਿਤਾ ਪਰਿਵਾਰ ਵਲੋਂ ਡਾ. ਬੀ.ਆਰ ਅੰਬੇਡਕਰ ਫੋਰਸ ਪੰਜਾਬ, ਡਾ. ਬੀ.ਆਰ ਅੰਬੇਡਕਰ ਅਤੇ ਬਲੱਡ ਡੋਨਰ ਕਲੱਬ ਕਡਿਆਣਾ ਅਤੇ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਇਹ ਤੀਸਰਾ ਕੈਂਪ ਮਾਨਵਤਾ ਦੀ ਸੇਵਾ ਲਈ ਮਨਜੀਤ ਕੌਰ ਮਹਿਤਾ ਵਲੋਂ ਲਗਾਇਆ ਗਿਆ ਹੈ। ਜੋ ਕਿ ਪਹਿਲਾ ਵੀ ਦੋ ਕੈਂਪ ਲਗਾ ਚੁੱਕੇ ਹਨ ਤੇ ਇਹ ਤੀਸਰਾ ਕੈਂਪ ਹੈ। ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ, ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਇਸ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦਾ ਜਿਥੇ ਧੰਨਵਾਦ ਕੀਤਾ ਹੈ ਉਥੇ ਉਨ੍ਹਾਂ ਕਿਹਾ ਦੁੱਰਘਟਨਾ ਅਤੇ ਗੰਭੀਰ ਬਿਮਾਰੀਆਂ ਨਾਲ ਹਸਪਤਾਲਾਂ ਵਿੱਚ ਜੂਝ ਰਹੇ ਮਰੀਜ਼ਾਂ ਨੂੰ ਇਹ ਖੂਨ ਨਵਾਂ ਜੀਵਨ ਪ੍ਰਧਾਨ ਕਰੇਗਾ। ਇਸ ਮੌਕੇ ਤੇ ਕੇ.ਕੇ ਆਯੂਰਵੈਦਿਕ ਮੈਡੀਸਨ ਅਤੇ ਐਕਿਉਪ੍ਰੈਸ਼ਰ ਫ਼ਿਜ਼ਿਉਥਰੈਪੀ ਕੈਅਰ ਸੈਂਟਰ ਵਲੋਂ ਵੀ ਕੈਂਪ ਲਗਾਇਆ ਗਿਆ। ਜਿਸ ਵਿੱਚ ਵੈਦ ਦਲਜੀਤ ਸਿੰਘ ਵਲੋਂ ਪੁੱਜੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਮੌਕੇ ਸ਼ਹੀਦ ਬਾਬਾ ਮੱਤੀ ਸਾਹਿਬ ਸੇਵਾ ਸੁਸਾਇਟੀ ਦੇ ਸੇਵਾਦਾਰ ਭਾਈ ਸੁਖਜੀਤ ਸਿੰਘ ਵਲੋਂ ਖੂਨਦਾਨ ਕੈਂਪ ਵਿੱਚ ਵੱਖ ਵੱਖ ਸੇਵਾਵਾਂ ਨਿਭਾਉਣ ਵਾਲਿਆਂ ਅਤੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਪਵਨ ਆਦੀਆ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਦਸਿਆ ਕਿ ਇਹ ਸਾਰਾ ਖੂਨ ਇਕੱਤਰ ਕਰਨ ਲਈ ਸਤਨਾਮ ਹਸਪਤਾਲ ਦੀ ਟੀਮ ਦੇ ਡਾਕਟਰ ਸਹਿਬਾਨਾਂ ਨੇ ਕੈਂਪ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਤੇ ਮਨਜੀਤ ਕੌਰ ਮਹਿਤਾ ਸੁੱਖੀ ਦਾਉਦਪੁਰੀਆ, ਅਮਰਜੀਤ ਸਿੰਘ ਆਦਮਪੁਰ, ਰਾਮ ਕੁਮਾਰ ਮੁਕਾਰੀ ਆਪ ਆਗੂ ਰੂਪ ਨਗਰ, ਹਰਪਾਲ ਸਿੰਘ ਪਾਲੀ ਵਾਤਾਵਰਨ ਪ੍ਰੇਮੀ, ਗਾਇਕ ਬੱਲ ਸਾਉਪੁਰੀਆ, ਸਰਪੰਚ ਹਰਦੀਪ ਕੌਰ, ਨੰਬਰਦਾਰ ਰਾਮ ਲਾਲ ਅਤੇ ਹੋਰ ਹਾਜ਼ਰ ਸਨ।


Post a Comment

0 Comments