ਜਲੰਧਰ 12 ਮਾਰਚ (ਖ਼ਬਰਸਾਰ ਪੰਜਾਬ ਬਿਓਰੋ)- ਭਾਰਤੀਆਂ ਜਨਤਾ ਪਾਰਟੀ ਜਲੰਧਰ ਦਿਹਾਤੀ ਉੱਤਰੀ ਦੇ ਪ੍ਰਧਾਨ ਸ.ਰਣਜੀਤ ਸਿੰਘ ਪਵਾਰ ਜੀ ਵੱਲੋਂ ਨਵੀਂ ਟੀਮ ਦੀਆਂ ਨਿਯੁਕਤੀਆਂ ਕੀਤੀਆ ਗਈਆ ਤੇ ਸ਼੍ਰੀ ਰਾਜੇਸ਼ ਬਾਘਾ ਜੀ ਦੇ ਗ੍ਰਹਿ ਵਿਖੇ ਨਵ-ਨਿਯੁਕਤ ਅਹੁੱਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਸੰਦੀਪ ਵਰਮਾ, ਐਡਵੋਕੇਟ ਕਿਸ਼ਨ ਕੁਮਾਰ ਦੋਵੇਂ ਭਾਜਪਾ ਜਰਨਲ ਸਕੱਤਰ ਜਲੰਧਰ, ਸ. ਅਵਤਾਰ ਸਿੰਘ ਦਿੳਲ ਜਿਲ੍ਹਾ ਪ੍ਰਵਕਤਾ, ਡਾ ਭੁਪਿੰਦਰ ਕੁਮਾਰ ਪ੍ਰਧਾਨ ਭਾਜਪਾ ਐਸ.ਸੀ ਮੋਰਚਾ ਜਲੰਧਰ, ਨਿਧੀ ਤਿਵਾੜੀ ਪ੍ਰਧਾਨ ਭਾਜਪਾ ਮਹਿਲਾ ਮੋਰਚਾ ਜਲੰਧਰ, ਵਿੱਕਰਮ ਵਿੱਕੀ ਪ੍ਰਧਾਨ ਭਾਜਪਾ ਓ.ਬੀ.ਸੀ ਮੋਰਚਾ ਜਲੰਧਰ ਸਨ। ਬਾਘਾ ਜੀ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਜੋ ਸਨਮਾਨ ਭਾਜਪਾ ਆਪਣੇ ਵਰਕਰਾਂ ਨੂੰ ਦਿੰਦੀ ਹੈ ਹੋਰ ਕਿਸੇ ਪਾਰਟੀ ਵਿੱਚ ਨਹੀਂ ਮਿਲਦਾ ਤੇ ਜੋ ਅਹੁਦੇਦਾਰਾਂ ਨਿਯੁਕਤ ਹੋਏ ਹਨ ਇਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਇਸ ਮੌਕੇ ਅਰੁਣ ਸ਼ਰਮਾ ਭਾਜਪਾ ਆਗੂ, ਜੋਗੀ ਤੱਲ੍ਹਣ ਪ੍ਰਧਾਨ ਭਾਜਪਾ ਸਰਕਲ ਪਤਾਰਾ, ਪ੍ਰਸ਼ੋਤਮ ਗੋਗੀ ਸਕੱਤਰ ਓ.ਬੀ.ਸੀ ਮੋਰਚਾ ਪੰਜਾਬ, ਸ. ਸੁਖਵਿੰਦਰ ਸਿੰਘ ਚੀਮਾ, ਵਿਜੈ ਪਤਾਰਾ, ਸ਼ੁਭਮ ਸ਼ਰਮਾ, ਰਾਜੀਵ ਸਿੰਗਲਾ ਆਦਮਪੁਰ, ਤਿਲਕ ਯਾਦਵ, ਪਵਨ ਠਾਕੁਰ, ਅਮਨਦੀਪ ਸ਼ਰਮਾ ਆਦਿ ਹਾਜ਼ਰ ਸਨ।
0 Comments