ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਖਾਲਸੇ ਦਾ ਸਾਜਨਾ ਦਿਵਸ ਮਨਾਇਆ


ਦੇਸ਼ਾਂ ਵਿਦੇਸ਼ਾਂ ਵਿਚੋਂ ਸੰਗਤਾਂ ਨੇ ਸਮਾਗਮ ਵਿੱਚ ਭਰੀ ਹਾਜ਼ਰੀ, ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਕੀਤਾ ਨਿਹਾਲ

ਡਾ. ਪਰਵਿੰਦਰ ਸਿੰਘ ਸਾਬੀ ਪਿੰਡ ਪਧਿਆਣਾ ਨੂੰ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਸਾਥੀਆਂ ਨੇ ਅਮਰੀਕਾ ਤੋਂ ਸ਼ਹੀਦ ਬਾਬਾ ਮਤੀ ਸਾਹਿਬ

ਰਾਜਪੂਤ ਸਭਾ ਦੀ ਪ੍ਰਧਾਨਗੀ ਦੀ ਸੋਪੀ ਜ਼ਿੰਮੇਵਾਰੀ

ਆਦਮਪੁਰ/ਜਲੰਧਰ 14 ਅਪ੍ਰੈਲ (ਅਮਰਜੀਤ ਸਿੰਘ)- ਹਲਕਾ ਆਦਮਪੁਰ ਦੇ ਪਿੰਡ ਡਰੋਲੀ ਕਲਾਂ ਵਿੱਖੇ ਮੋਜੂਦ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਵਿਖੇ ਖਾਲਸੇ ਦਾ ਸਾਜਨਾ ਦਿਵਸ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਦੇਖਰੇਖ ਹੇਠ ਬਹੁਤ ਉਤਸ਼ਾਹ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਗੁਰੂ ਘਰ ਦੇ ਪ੍ਰਬੰਧਕਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 13 ਅਪ੍ਰੈਲ ਦੀ ਸ਼ਾਮ ਨੂੰ ਨਗਰ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਹੀ ਵਿੱਚ ਸੰਧਿਆਂ ਫੇਰੀ ਕੱਢੀ ਗਈ। ਜਿਸਨੇ ਪਿੰਡ ਡਰੋਲੀ ਕਲਾਂ ਅਤੇ ਪਿੰਡ ਪਧਿਆਣਾ ਨਗਰ ਦੀ ਪ੍ਰਕਰਮਾਂ ਕੀਤੀ। ਇਸ ਸੰਧਿਆਂ ਫੇਰੀ ਮੌਕੇ ਸੰਗਤਾਂ ਵੱਲੋਂ ਗੁਰੂ ਜੱਸ ਗਾਇਨ ਕੀਤਾ ਗਿਆ ਅਤੇ ਸੇਵਾਦਾਰਾਂ ਵੱਲੋਂ ਸੰਧਿਆਂ ਫੇਰੀ ਦਾ ਵੱਖ ਵੱਖ ਪੜਾਵਾਂ ਤੇ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ। ਪ੍ਰਬੰਧਕਾਂ ਨੇ ਦਸਿਆ 14 ਅਪ੍ਰੈਲ ਵਿਸਾਖੀ ਦੇ ਦਿਹਾੜੇ ਤੇ ਖਾਲਸੇ ਦੇ ਸਾਜਨਾ ਦਿਵਸ ਸਬੰਧੀ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।


 ਉਪਰੰਤ ਕੀਰਤਨ ਦੀਵਾਨ ਸਜਾਏ ਗਏ। ਜਿਸ ਵਿੱਚ ਕਥਾ ਵਾਚਕ ਭਾਈ ਡਿਪਟੀ ਸਿੰਘ ਜਡਿਆਲਾ ਗੁਰੂ ਵਾਲੇ, ਰਾਗੀ ਭਾਈ ਲਖਵੀਰ ਸਿੰਘ ਹਜ਼ੂਰੀ ਰਾਗੀ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ, ਰਾਗੀ ਭਾਈ ਰਾਜ਼ੇਸ਼ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ, ਰਾਗੀ ਭਾਈ ਸ਼ੋਕੀਨ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ, ਰਾਗੀ ਭਾਈ ਬਲਜੀਤ ਸਿੰਘ ਗੁ. ਦੂਖ ਨਿਵਾਰਣ ਸਾਹਿਬ ਜੀ, ਕਵੀਸ਼ਰ ਭਾਈ ਗੁਰਮੁੱਖ ਸਿੰਘ ਐਮ.ਏ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ। ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਵਿਜੈ ਰੂਪਾਨੀ ਸਾਬਕਾ ਮੁੱਖ ਮੰਤਰੀ ਗੁਜਰਾਤ, ਡਾ. ਨਰਿੰਦਰ ਰੈਨਾ, ਅਮਿ੍ਰਤਪਾਲ ਸਿੰਘ ਡੱਲੀ ਉੱਪ ਪ੍ਰਧਾਨ ਯੁਵਾ ਮੋਰਚਾ ਬੀਜੇਪੀ ਪੰਜਾਬ, ਪਰਮਿੰਦਰ ਸਿੰਘ ਬਰਾੜ ਇੰਚਾਰਜ ਬੀਜੇਪੀ ਹਲਕਾ ਆਦਮਪੁਰ, ਨਿਧੀ ਤਿਵਾੜੀ ਪ੍ਰਧਾਨ ਬੀਜੇਪੀ ਮਹਿਲਾ ਵਿੰਗ ਜਲੰਧਰ ਦਿਹਾਤੀ, ਜੀਵਨ ਗੁਪਤਾ, ਤਿਲਕ ਰਾਜ ਯਾਦਵ, ਪਿੰਕੀ, ਪੂਜਾ ਵਰਮਾ ਅਤੇ ਹੋਰ ਆਗੂ ਪੁੱਜੇ। ਜਿਨ੍ਹਾਂ ਨੂੰ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਗੁਰੂ ਘਰ ਵਿੱਖੇ ਸ਼ਹੀਦ ਬਾਬਾ ਮੱਤੀ ਸਾਹਿਬ ਰਾਜਪੂਤ ਸਭਾ ਦੇ ਸਰਪ੍ਰਸਤ ਜਥੇਦਾਰ ਮਨੋਹਰ ਸਿੰਘ ਵੱਲੋਂ ਅਮਰੀਕਾ ਤੋਂ ਡਾ. ਪਰਵਿੰਦਰ ਸਿੰਘ ਸਾਬੀ ਪਿੰਡ ਪਧਿਆਣਾ ਨੂੰ ਸਭਾ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਤੇ ਜਥੇਦਾਰ ਮਨੋਹਰ ਸਿੰਘ ਪ੍ਰਧਾਨ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ, ਨਰਿੰਦਰ ਸਿੰਘ ਮੀਤ ਪ੍ਰਧਾਨ, ਹਰਦਿਆਲ ਸਿੰਘ, ਸਤਿੰਦਰਪਾਲ ਸਿੰਘ, ਹਰਦੀਪ ਸਿੰਘ ਦੀਪਾ, ਇੰਸਪੈਕਟਰ ਸਤਨਾਮ ਸਿੰਘ, ਸਰਪੰਚ ਰਛਪਾਲ ਸਿੰਘ ਡਰੋਲੀ ਕਲਾਂ, ਅਮਰਜੀਤ ਸਿੰਘ ਕਡਿਆਣਾ, ਜਸਪਾਲ ਸਿੰਘ ਪਿੰਡ ਬਿੰਜੋਂ ਹੁਸ਼ਿਆਰਪੁਰ ਅਤੇ ਹੋਰ ਸੇਵਾਦਾਰ ਹਾਜਰ ਸਨ।      


Post a Comment

0 Comments