ਮੋਦੀ ਸਰਕਾਰ ਹੀ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾ ਸਕਦੀ ਹੈ ਬੀ.ਜੇ.ਪੀ ਪੰਜਾਬ ਪ੍ਰਧਾਨ ਅਸ਼ਵਨੀਂ ਸ਼ਰਮਾਂ


ਕੇਂਦਰ ਦੀ ਮੋਦੀ ਸਰਕਾਰ ਨੇ ਹਮੇਸ਼ਾ ਲੋਕ ਭਲਾਈ ਦੇ ਕੰਮ ਕੀਤੇ ਹਨ, ਬੀ.ਜੇ.ਪੀ ਪੰਜਾਬ ਪ੍ਰਧਾਨ ਅਸ਼ਵਨੀਂ ਸ਼ਰਮਾਂ 

ਜੰਡੂ ਸਿੰਘਾ ਦੇ ਵਸਨੀਕਾਂ ਨੂੰ ਭਾਜਪਾ ਨਾਲ ਜੁੜਨ ਅਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜੰਡੂ ਸਿੰਘਾ ਵਾਸੀਆਂ ਨੂੰ ਜਾਣੂ ਕਰਵਾਇਆ 

ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਵਿਖੇ ਲੋਕ ਸਭਾ ਹਲਕਾ ਜਲੰਧਰ ਜਿਮਨੀ ਚੋਣਾਂ ਨੂੰ ਲੈ ਕੇ ਬੀਜੇਪੀ (ਭਾਜਪਾ) ਦੀ ਇੱਕ ਵਿਸ਼ੇਸ਼ ਮੀਟਿੰਗ ਮੈਂਬਰ ਪੰਚਾਇਤ ਜੰਡੂ ਸਿੰਘਾ ਵਿਪੁੱਲ ਸ਼ਰਮਾਂ ਦੀ ਵਿਸ਼ੇਸ਼ ਦੇਖਰੇਖ ਹੇਠ ਮੋਗਾ ਪੱਟੀ ਵਿਖੇ ਕਰਵਾਈ ਗਈ। ਜਿਸ ਵਿੱਚ ਬੀ.ਜੇ.ਪੀ ਪੰਜਾਬ ਪ੍ਰਧਾਨ ਅਸ਼ਵਨੀਂ ਸ਼ਰਮਾਂ, ਮੀਤ ਪ੍ਰਧਾਨ ਪੰਜਾਬ ਰਾਕੇਸ਼ ਰਾਠੋਰ, ਅਮਰਜੀਤ ਸਿੰਘ ਅਮਰੀ ਸੀਨੀਅਰ ਭਾਜਪਾ ਆਗੂ, ਪ੍ਰਧਾਨ ਰਣਜੀਤ ਸਿੰਘ ਪਵਾਰ ਜਲੰਧਰ ਦਿਹਾਤੀ ਨੋਰਥ ਵਿਸ਼ੇਸ਼ ਤੋਰ ਤੇ ਪੁੱਜੇ। ਜਿਨ੍ਹਾਂ ਦਾ ਪੰਚ ਵਿਪੁੱਲ ਸ਼ਰਮਾਂ ਅਤੇ ਸਾਥੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। 


ਇਸ ਮੌਕੇ ਬੀ.ਜੇ.ਪੀ ਪੰਜਾਬ ਪ੍ਰਧਾਨ ਅਸ਼ਵਨੀਂ ਸ਼ਰਮਾਂ, ਮੀਤ ਪ੍ਰਧਾਨ ਪੰਜਾਬ ਰਾਕੇਸ਼ ਰਾਠੋਰ, ਅਮਰਜੀਤ ਸਿੰਘ ਅਮਰੀ ਸੀਨੀਅਰ ਭਾਜਪਾ ਆਗੂ ਨੇ ਪਿੰਡ ਜੰਡੂ ਸਿੰਘਾ ਦੇ ਵਸਨੀਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਲਕਾ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨਜ਼ਦੀਕ ਆ ਰਹੀ ਹੈ ਉਨ੍ਹਾਂ ਕਿਹਾ ਕੇਂਦਰ ਦੀ ਮੋਦੀ ਸਰਕਾਰ ਨੇ ਹਮੇਸ਼ਾਂ ਲੋਕ ਭਲਾਈ ਦੀ ਗੱਲ ਕੀਤੀ ਹੈ ਅਤੇ ਕੇਂਦਰ ਸਰਕਾਰ ਵਲੋਂ ਚਲਾਈਆਂ ਗਈਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਲੋਕ ਪੂਰਾ ਲਾਭ ਲਾ ਰਹੇ ਹਨ ਅਤੇ ਮੋਦੀ ਸਰਕਾਰ ਨੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਦੇ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਐਲਾਨੇ ਉਮੀਦਵਾਰ ਨੂੰ ਜਿੱਤਾਇਆ ਜਾਵੇ। ਤਾ ਜੋ ਪੰਜਾਬ ਦਾ ਹੋਰ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਭਾਜਪਾ ਦੀ ਮਜ਼ਬੂਤੀ ਅਤੇ ਜਿੱਤ ਨਾਲ ਹੀ ਪੰਜਾਬ ਦਾ ਵਿਕਾਸ ਹੋ ਸਕਦਾ ਹੈ। ਇਸ ਮੌਕੇ ਮੈਂਬਰ ਪੰਚਾਇਤ ਵਿਪੁੱਲ ਸ਼ਰਮਾਂ ਨੇ ਮੀਟਿੰਗ ਵਿੱਚ ਪੁੱਜੇ ਜੰਡੂ ਸਿੰਘਾ ਅਤੇ ਇਲਾਕੇ ਦੇ ਵਸਨੀਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਹਰ ਇੱਕ ਪਿੰਡ ਦਾ ਵਸਨੀਕ ਜਾਗਰੂਕ ਹੋਵੇ ਅਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਭਾਜਪਾ ਉਮੀਦਵਾਰ ਨੂੰ ਜਿਤਾਵੇ। ਇਸ ਮੌਕੇ ਪੰਚ ਵਿਪੁੱਲ ਸ਼ਰਮਾਂ, ਪੰਚ ਮੰਗਤ ਅਲੀ, ਡਾ. ਭੁਪਿੰਦਰ ਕੰਗਣੀਵਾਲ, ਅਮਨਦੀਪ ਸਿੰਘ, ਸੰਦੀਪ ਵਰਮਾ ਪਤਾਰਾ, ਸੁਰਿੰਦਰ ਸੁਰਜਨ, ਜੰਗਬਹਾਦੁਰ ਸੰਘਾ, ਕਮਰਜੀਤ ਸੰਘਾ, ਕੁਲਦੀਪ ਸਹੋਤਾ, ਤਜਿੰਦਰ ਸਿੰਘ, ਮਾ. ਬਲਦੇਵ ਸਿੰਘ, ਨੰਦ ਲਾਲ, ਇੰਦਰਜੀਤ ਸ਼ਰਮਾਂ, ਨੀਰਜ਼ ਸ਼ਰਮਾਂ, ਹਿਤੇਸ਼ ਸ਼ਰਮਾਂ, ਰਵੀ ਕਰਵਲ, ਪਰਮਵੀਰ ਕਾਹਲੋਂ, ਰੋਹਿੱਤ ਸ਼ਰਮਾਂ, ਹਨੀ ਸ਼ਰਮਾਂ, ਸ਼ਸ਼ੀ ਕਾਂਤਾ, ਰਣਜੀਤ ਕੌਰ, ਅਮਨਪ੍ਰੀਤ ਕੌਰ, ਸਰਬਜੀਤ ਕੌਰ, ਰਸ਼ਮਾਂ ਸ਼ਰਮਾਂ, ਪਰਮਜੀਤ ਕੌਰ, ਸੁਨੈਣਾਂ, ਆਸ਼ਾ ਸ਼ਰਮਾਂ, ਅਰਸ਼ਪ੍ਰੀਤ ਸਿੰਘ, ਮੇਜਰ ਰਮੇਸ਼ ਕੁਮਾਰ, ਕਮਲਾ ਸ਼ਰਮਾਂ, ਰਾਮ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ। 

ਕੈਪਸ਼ਨ- ਜੰਡੂ ਸਿੰਘਾ ਵਾਸੀਆਂ ਨੂੰ ਸੰਬੋਧਨ ਕਰਦੇ ਪੰਜਾਬ ਪ੍ਰਧਾਨ ਅਸ਼ਵਨੀਂ ਸ਼ਰਮਾਂ ਅਤੇ ਸੱਜੇ ਇਕੱਤਰ ਪਿੰਡ ਵਾਸੀਆਂ।

Post a Comment

0 Comments