ਪਿੰਡ ਮੁਹੱਦੀਪੁਰ ਵਿਖੇ ਪੰਜ ਪੀਰ ਖਾਨਗਾਹ ਦਰਗਾਹ ਤੇ ਸਲਾਨਾ ਜੋੜ ਮੇਲਾ ਕਰਵਾਇਆ


ਅਮਰਜੀਤ ਸਿੰਘ ਜੰਡੂ ਸਿੰਘਾ- 
ਪੰਜ ਪੀਰ ਖਾਨਗਾਹ ਦਰਗਾਹ ਪਿੰਡ ਮੁਹੱਦੀਪੁਰ ਵਿਖੇ ਸਲਾਨਾ ਜੋੜ ਮੇਲਾ ਇਲਾਕੇ ਤੇ ਪਿੰਡ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਕਰਵਾਇਆ ਗਿਆ। ਦਰਗਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਸੰਧਰ ਤੇ ਸੇਵਾਦਾਰ ਬਾਬਾ ਦਲਜੀਤ ਪਾਲ ਨੇ ਦਸਿਆ ਕਿ ਇਸ ਸਲਾਨਾ ਜੋੜ ਮੇਲੇ ਦੇ ਸਬੰਧ ਪਹਿਲਾ ਝੰਡੇ ਤੇ ਚਾਦਰ ਦੀ ਰਸਮ ਸਮੂਹ ਸੰਗਤਾਂ ਅੱਜ ਸ਼ਰਧਾਪੂਵਰਕ ਨਿਭਾਈ ਗਈ। ਉਪਰੰਤ ਨਕਲਾਂ ਅਤੇ ਕਵਾਲੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਕਲਾਕਾਰਾਂ ਨੇ ਆਪਣੀ ਹਾਜ਼ਰੀ ਭਰੀ। ਇਸ ਮੌਕੇ ਤੇ ਪਿੰਡ ਦੀ ਸਰਪੰਚ ਕੁਲਜੀਤ ਕੌਰ ਤੇ ਸਮੂਹ ਗ੍ਰਾਮ ਪੰਚਾਇਤ ਦਾ ਸੇਵਾਦਾਰ ਬਾਬਾ ਦਲਜੀਤ ਪਾਲ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਸੰਗਤਾਂ ਨੂੰ ਟਿੱਕੀਆ, ਭੱਲੇ ਚਾਟ, ਚਾਹ ਪਕੋੜੇ, ਤੇ ਬਾਬਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ। ਜੋੜ ਮੇਲੇ ਮੌਕੇ ਤੇ ਪ੍ਰਧਾਨ ਬਲਦੇਵ ਸਿੰਘ ਸੰਧਰ, ਸੇਵਾਦਾਰ ਬਾਬਾ ਦਲਜੀਤ ਪਾਲ, ਸਰਪੰਚ ਕੁਲਜੀਤ ਕੌਰ, ਕਮੇਟੀ ਮੈਂਬਰ ਰਾਜ ਕੁਮਾਰ, ਚਰਨਜੀਤ ਡੋਗਰ, ਸੰਤੋਖ ਰਾਮ (ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟਾਇਗਰ ਫੋਰਸ ਪਿੰਡ ਮੁਹੱਦੀਪੁਰ), ਪੰਚ ਸੁਰਜੀਤ ਕੁਮਾਰ, ਜਗਦੀਸ਼ ਚੰਦਰ (ਸੈਕਟਰੀ ਸ਼੍ਰੀ ਗੁਰੂ ਰਵਿਦਾਸ ਟਾਇਗਰ ਫੋਰਸ ਪਿੰਡ ਮੁਹੱਦੀਪੁਰ), ਚਰਨਜੀਤ ਫੋਜ਼ੀ, ਹਰਭਜਨ ਸਿੰਘ, ਕੁਲਦੀਪ ਦੀਪਾ, ਬਲਜੀਤ, ਲਖਵਿੰਦਰ ਸਿੰਘ, ਮਹਿੰਗਾ ਸਿੰਘ, ਸਤਨਾਮ ਪਾਲ, ਮਨਜੀਤ ਕੌਰ, ਰੁਪਿੰਦਰ ਕੌਰ, ਹਰਜੀਤ ਸਿੰਘ, ਕੁਲਵਿੰਦਰ ਕੌਰ, ਕਮਲਜੀਤ ਕੌਰ, ਸ਼ਾਮ ਲਾਲ, ਰਣਜੀਤ ਲਾਲ ਤੇ ਹੋਰ ਸੇਵਾਦਾਰ ਹਾਜ਼ਰ ਸਨ।

ਕੈਪਸ਼ਨ- ਜੋੜ ਮੇਲੇ ਤੇ ਸਰਪੰਚ ਕੁਲਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕਰਦੇ ਬਾਬਾ ਦਲਜੀਤ ਪਾਲ ਮੁਹੱਦੀਪੁਰ ਤੇ ਹੋਰ ਪਿੰਡ ਵਾਸੀ। 

Post a Comment

0 Comments