ਅਮਰਜੀਤ ਸਿੰਘ ਜੰਡੂ ਸਿੰਘਾ- ਜੰਡੂ ਸਿੰਘਾ ਵਿੱਚ ਐਮ.ਈ.ਐਸ ਰੋਡ ਤੇ ਮੋਜੂਦ ਦਰਬਾਰ ਸਖੀ ਸਰਵਰ ਪੀਰ ਲੱਖਾਂ ਦਾ ਦਾਤਾ ਵਿਖੇ ਸਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਰਾਮੇ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਗਿਆ।
ਇਸ ਜੋੜ ਮੇਲੇ ਦੇ ਸਬੰਧ ਵਿੱਚ ਸਵੇਰੇ ਚਾਦਰ ਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕਰਕੇ ਚਿਰਾਗ ਰੋਸ਼ਨ ਕੀਤੇ ਗਏ। ਸਮਾਗਮ ਮੌਕੇ ਤੇ ਮੇਹਟੀਆਣਾ ਤੇ ਪੁੱਜੀ ਪਿੰਕੀ ਨਕਾਲ ਪਾਰਟੀ ਵੱਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਉਪਰੰਤ ਗਾਇਕ ਗੁਰਪ੍ਰੀਤ ਗੋਪੀ, ਪ੍ਰੀਤ ਹੰਸ ਲਾਲੀ ਤੇ ਹੋਰ ਵੱਖ ਵੱਖ ਕਲਾਕਾਰਾਂ ਵੱਲੋਂ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਤੇ ਸੂਫੀ ਗਾਇਕੀ ਰਾਹੀਂ ਨੱਚਣ ਤੇ ਮਜ਼ਬੂਰ ਕਰ ਦਿੱਤਾ। ਇਸ ਮੌਕੇ ਸਾਂਈ ਮਧੂ ਸ਼ਾਹ (ਪ੍ਰਧਾਨ ਸੂਫੀ ਸੰਤ ਸਮਾਜ), ਸਾਂਈ ਪ੍ਰਦੀਪ ਸ਼ਾਹ ਰਾਜਪੁਰ ਭਾਈਆਂ, ਬਾਬਾ ਰਾਣਾ ਤੇ ਹੋਰ ਮਹਾਂਪੁਰਸ਼ ਵੀ ਉਚੇਚੇ ਤੋਰ ਤੇ ਸੰਗਤਾਂ ਵਿੱਚ ਪੁੱਜੇ। ਸਮਾਗਮ ਮੌਕੇ ਤੇ ਸੰਗਤਾਂ ਨੂੰ ਬਾਬਾ ਜੀ ਦੇ ਲੰਗਰ ਤੇ ਠੰਡੇ ਮਿੱਠੇ ਜਲ ਦੀਆਂ ਛਬੀਲ ਅਤੁੱਟ ਵਰਤਾਈ ਗਈ। ਇਸ ਮੌਕੇ ਤੇ ਬਾਬਾ ਰਾਮੇ ਸ਼ਾਹ, ਗੁਰਨਾਮ ਸਿੰਘ ਭਾਮ, ਜਸਵੀਰ ਸਿੰਘ ਖੋਜਕੀਪੁਰ, ਮਨਜੀਤ ਸਿੰਘ ਭੁਲੱਥ, ਕਸ਼ਮੀਰਾ ਸਿੰਘ ਤਲਵੰਡੀ, ਸੰਸਾਰ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਕੁਮਾਰ, ਰਾਜ਼ੇਸ਼ ਕੁਮਾਰ, ਸੰਤੋਖ ਸਿੰਘ, ਜਗਤ ਕਮਲ, ਸੁਰਜੀਤ ਪਾਲ, ਮੁਨੀਸ਼ ਕੁਮਾਰ, ਲਖਵੀਰ ਸਿੰਘ ਕੈਲੇ, ਬਲਦੇਵ ਰਾਜ ਸਾਬੀ, ਸੋਨੂੰ, ਸਰਬਜੀਤ ਨੋਗੱਜਾ, ਰਮਨ, ਵਿੱਕੀ ਸ਼ੇਖੇ, ਮੰਨਾਂ ਭੁਲੱਥ, ਮਹਿੰਦਰਪਾਲ ਢੋਲੀ, ਪ੍ਰਦੀਪ ਕਸ਼ਯਪ, ਯੋਗਰਾਜ ਰਾਏਪੁਰ, ਅਮਰੀਕ ਸ਼ੇਖੇ, ਇਕਬਾਲ ਰਾਏਪੁਰ, ਸ਼ਿਵ ਰਾਏਪੁਰ, ਲਕਸ਼ ਕੈਲੇ, ਵਿਸ਼ੂ ਵਰਦਾਨ, ਬੀਬੀ ਜਗਦੀਸ਼ ਕੌਰ, ਗਿਆਨ ਕੌਰ, ਬਿੰਦਰ ਤਲਵੰਡੀ, ਭਜਨ ਕੌਰ, ਦੀਸ਼ੋ, ਸੁਮਨਦੀਪ, ਰਚਨਾਂ ਦੇਵੀ, ਇੰਦਰਜੀਤ ਕੌਰ, ਨਿੱਕੇ, ਭੋਲੇ, ਰਾਣੀ, ਮਨਜੀਤ ਕੌਰ, ਨਵਦੀਪ ਕੌਰ, ਰਾਧਾ ਰਾਜਪੁਰ ਭਾਈਆਂ, ਸਮੀਕਸ਼ਾਂ, ਬਾਣੀ ਤੇ ਹੋਰ ਹਾਜ਼ਰ ਸਨ।


0 Comments