ਅਫਰੀਕਾ ਤੋ ਆਏ ਵਿਦਿਆਰਥੀਆ ਨੇ ਅਹਿਮਦੀਆ ਇਤਿਹਾਸਕ ਅਸਥਾਨ ਦੇ ਕੀਤੇ ਦਰਸ਼ਨ : ਸ਼ੇਖ਼ ਮਨਾਨ


ਹੁਸ਼ਿਆਰਪੁਰ 28 ਅਪ੍ਰੈਲ (ਤਰਸੇਮ ਦੀਵਾਨਾ)- ਅਫ਼ਰੀਕਾ ਮਹਾਂਦੀਪ ਵਿੱਚ ਸਥਿਤ ਦੇਸ਼ ਘਾਨਾ ਦੀ ਰਾਜਧਾਨੀ ਅਕਰਾ ਤੋਂ 12 ਵਿਦਿਆਰਥੀ ਅੱਜ ਅਹਿਮਦੀਆ ਭਾਈਚਾਰੇ ਦੀ ਕਨਕ ਮੰਡੀ, ਹੁਸ਼ਿਆਰਪੁਰ ਵਿਖੇ ਸਥਿਤ ਇਤਿਹਾਸਕ ਅਸਥਾਨ ਦੇ ਦਰਸ਼ਨ ਕਰਨ ਆਏ ਸਨ। ਅਫ਼ਰੀਕਨ ਗਰੁੱਪ ਦੇ ਪ੍ਰਧਾਨ ਬਸ਼ੀਰ ਡੋਨਕੋਹ ਨੇ ਕਿਹਾ ਕਿ ਭਾਰਤ ਇੱਕ ਅਮੀਰ ਇਤਿਹਾਸਕ ਧਰਤੀ। ਭਾਰਤ ਦੇ ਹਰ ਕੋਨੇ ਵਿੱਚ ਇੱਕ ਇਤਿਹਾਸ ਛੁਪਿਆ ਹੋਇਆ ਹੈ ਜੋ ਨਾ ਸਿਰਫ਼ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਪ੍ਰਤੀਕ ਹੈ ਸਗੋਂ ਭਾਰਤ ਦੀ ਸੰਸਕ੍ਰਿਤੀ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਵੀ ਹੈ। ਇਸ ਮੌਕੇ  ਸ਼ੇਖ ਮੰਨਾਨ, ਵਲੀਦ ਅਹਿਮਦ ਅਤੇ ਅਫ਼ਰੀਕਾ ਇਸਹਾਕ, ਨਸੀਮ, ਇਬਰਾਹਿਮ ਆਦਿ ਹਾਜ਼ਰ ਸਨ। 

Post a Comment

0 Comments