ਬਲਾਕ ਪ੍ਰਦਰਸ਼ਨੀ ਵਿੱਚ ਕਪੂਰ ਪਿੰਡ ਦੇ ਵਿਦਿਆਰਥੀਆਂ ਨੇ ਬਲਾਕ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ

ਬਲਾਕ ਪ੍ਰਦਰਸ਼ਨੀ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਵਲੇ ਵਿਦਿਆਰਥੀਆਂ ਨਾਲ ਪਿ੍ਰੰਸੀਪਲ ਲਵਲੀਨ ਕੌਰ ਤੇ ਸਮੂਹ ਸਕੂਲ ਸਟਾਫ।

ਅਮਰਜੀਤ ਸਿੰਘ ਜੰਡੂ ਸਿੰਘਾ- ਬੀਤੇ ਦਿਨ ਬਲਾਕ ਪੱਧਰ ਤੇ ਹੋਈ ਵਿਗਿਆਨ ਪ੍ਰਦਰਸ਼ਨੀ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਪੂਰ ਪਿੰਡ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਸਦੇ ਲਈ ਅਧਿਆਪਕ ਪ੍ਰਵੀਨ ਕੌਰ ਨੇ ਬੱਚਿਆਂ ਦੀ ਤਿਆਰੀ ਕਰਵਾਈ। ਸੋਲਰ ਐਨਰਜੀ ਉੱਪਰ ਮਾਡਲ ਨੌਵੀਂ ਕਲਾਸ ਦੇ ਵਿਦਿਆਰਥੀ ਨਵਜੋਤ ਕੌਰ, ਯੋਸ਼ਾਂਤ ਭਟੋਏ, ਅਰਚਨਾ ਵਿਰਦੀ ਅਤੇ ਜਸਟਿਨ ਹੰਸ ਨੇ ਬਣਾਇਆ। ਆਪਣੀ ਮਿਹਨਤ ਸਦਕਾ ਸੂਰਜੀ ਊਰਜਾ ਉੱਤੇ ਬਣਾਏ ਇਸ ਮਾਡਲ ਨੂੰ ਪ੍ਰਦਰਸ਼ਨੀ ਵਿੱਚ ਪੇਸ਼ ਕੀਤਾ। ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਬਲਾਕ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਪਿ੍ਰਸੀਪਲ ਲਵਲੀਨ ਕੌਰ ਨੇ ਵਿਦਿਆਰਥੀਆਂ ਨੂੰ ਅਤੇ ਸਮੂਹ ਸਕੂਲਸਟਾਫ ਨੂੰ ਮੁਬਾਰਕਾਂ ਦਿੱਤੀਆਂ।


Post a Comment

0 Comments