ਰਾਕੇਸ਼ ਰਾਠੌਰ ਨੇ ਜੰਡੂ ਸਿੰਘਾ ਮੰਡਲ ਵਿਖੇ ਸ਼ਕਤੀ ਕੇਂਦਰ ਅਤੇ ਬੂਥ ਦੀਆਂ ਟੀਮਾਂ ਨਾਲ ਮੀਟਿੰਗ ਕਰਕੇ ਲਿਆ ਤਿਆਰੀਆਂ ਦਾ ਜਾਇਜ਼ਾ


ਜਲੰਧਰ 28 ਅਪ੍ਰੈਲ (ਅਮਰਜੀਤ ਸਿੰਘ)-
ਕਰਤਾਰਪੁਰ ਵਿਧਾਨ ਸਭਾ ਦੇ ਕੋਆਰਡੀਨੇਟਰ ਅਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਨੇ ਜੰਡੂ ਸਿੰਘਾ ਮੰਡਲ ਦੇ ਪ੍ਰਧਾਨ ਅਰਜੁਨ ਤਿਵਾੜੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ, ਜਿਸ ਵਿਚ ਜੰਡੂ ਸਿੰਘਾ ਮੰਡਲ ਦੇ ਅਧੀਨ ਆਉਂਦੀਆਂ ਸਾਰੀਆਂ ਸ਼ਕਤੀ ਕੇਂਦਰਾਂ ਅਤੇ ਬੂਥਾਂ ਦੀਆਂ ਟੀਮਾਂ ਨਾਲ ਬੈਠਕ ਕਰ ਕੇ ਜਲੰਧਰ ਲੋਕ ਸਭਾ ਜਿਮਨੀ ਚੋਣ ਦੀਆਂ ਤਿਆਰੀਆਂ ਦਾ ਜਾਇਜਾ ਲਿਆ। ਜਿਸ ਵਿੱਚ ਫਤਿਹਾਬਾਦ ਹਰਿਆਣਾ ਤੋਂ ਵਿਧਾਇਕ ਦੌਰਾ ਰਾਮ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਸਰਦਾਰ ਮਨਜੀਤ ਸਿੰਘ, ਸਾਬਕਾ ਸੂਬਾ ਪ੍ਰਧਾਨ ਭਾਰਤੀ ਜਨਤਾ ਯੁਵਾ ਮੋਰਚਾ ਸੰਨੀ ਸ਼ਰਮਾ ਹਾਜ਼ਰ ਸਨ, ਜ਼ਿਲ੍ਹਾ ਜਨਰਲ ਸਕੱਤਰ ਡਾ: ਸੁਸ਼ੀਲ ਦੇਵਗਨ, ਮੰਡਲ ਜਨਰਲ ਸਕੱਤਰ ਸਤੀਸ਼, ਇੰਦਰ ਨਰਾਇਣ, ਸ਼ਕਤੀ ਕੇਂਦਰ ਇੰਚਾਰਜ ਸੇਤੀਆ ਨਰਾਇਣ, ਸਾਬਕਾ ਸਰਪੰਚ ਬੂਟਾ ਰਾਮ, ਨੇਕੀ ਰਾਮ ਚੱਕੀ ਵਾਲੇ ਨੌਗੱਜਾ, ਜੈਲਾ ਨੌਗੱਜਾ, ਸਿਪਾਹੀ ਕੁੰਨਣ ਲਾਲ, ਕੇ, ਕੇ ਸ਼ਰਮਾ, ਮਨਨ, ਰਿਤੇਸ਼ ਤਿਵਾੜੀ, ਸ਼ਕਤੀ ਕੇਂਦਰ ਇੰਚਾਰਜ ਮੁੱਖ ਤੌਰ ’ਤੇ ਹਾਜ਼ਰ ਸਨ। ਰਾਕੇਸ਼ ਰਾਠੌਰ ਨੇ ਲੋਕ ਸਭਾ ਜ਼ਿਮਨੀ ਚੋਣਾਂ ਲਈ ਬਣਾਈਆਂ ਗਈਆਂ ਟੀਮਾਂ ਦੇ ਸਮੂਹ ਅਹੁਦੇਦਾਰਾਂ ਦਾ ਗੱਲਬਾਤ ਕਰਕੇ ਸੰਗਠਨਾਤਕਮ ਜਾਇਜ਼ਾ ਲਿਆ ਅਤੇ ਅਗਲੀ ਚੋਣ ਰਣਨੀਤੀ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਰਹੀਆਂ ਕਮੀਆਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।

Post a Comment

0 Comments