2 ਜੂਨ ਨੂੰ ਬਾਬਾ ਜੀ ਦੇ ਦਰਬਾਰ ਤੇ ਨਾਂਮਵਰ ਕਲਾਕਾਰ ਭਰਨਗੇ, ਹਾਜ਼ਰੀ
ਆਦਮਪੁਰ/ਜਲੰਧਰ 30 ਮਈ (ਅਮਰਜੀਤ ਸਿੰਘ)- 2 ਜੂਨ ਦਿਨ ਸ਼ੁੱਕਰਵਾਰ ਨੂੰ ਪਿੰਡ ਖਿੱਚੀਪੁਰ-ਨਰੰਗਪੁਰ ਵਿੱਚ ਮੋਜੂਦ ਦਰਬਾਰ ਬਾਬਾ ਜੰਮੂ ਸ਼ਾਹ ਹੁਜ਼ਰਾ ਪੀਰ ਵਿਖੇ ਸਲਾਨਾ ਜੋੜ ਮੇਲਾ ਸਮੂਹ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਮੇਲਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਸਮੂਹ ਸੰਗਤਾਂ ਅਤੇ ਮੇਲਾ ਪ੍ਰਬੰਧਕ ਗੁਰਦੀਪ ਸਿੰਘ ਨਰੰਗਪੁਰ, ਸਾਬਕਾ ਸਰਪੰਚ ਸੁਰਜੀਤ ਸਿੰਘ ਸਿਆਣ ਦੀ ਵਿਸ਼ੇਸ਼ ਦੇਖਰੇਖ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਸਬੰਧੀ ਗੁਰਦੀਪ ਸਿੰਘ ਜੋਸਨ ਨੇ ਦਸਿਆ ਕਿ 1 ਜੂਨ ਦਿਨ ਵੀਰਵਾਰ ਨੂੰ ਪਹਿਲਾ ਚਾਦਰ ਦੀ ਰਸਮ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਨਿਭਾਉਣਗੇ। ਉਪਰੰਤ ਕਵਾਲੀਆਂ ਅਤੇ ਨਕਲਾਂ ਦਾ ਪ੍ਰੋਗਰਾਮ ਹੋਵੇਗਾ। ਗੁਰਦੀਪ ਸਿੰਘ ਨੇ ਕਿਹਾ 2 ਜੂਨ ਵਾਲੇ ਦਿਨ ਸਾਂਈ ਮਧੂ ਸ਼ਾਹ ਅਤੇ ਗਗਨ ਮਾਂ ਦਿੱਲੀ ਵਾਲਿਆਂ ਦਾ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਸਵੇਰੇ 10 ਵਜੇ ਤੋਂ ਦੇਰ ਰਾਤ ਤੱਕ ਗਾਇਕ ਲਹਿਬਰ ਹੁਸੈਨਪੁਰੀ, ਸਤਵਿੰਦਰ ਬੁੱਗਾ, ਸੁਖਵਿੰਦਰ ਪੰਛੀ, ਦਲਵਿੰਦਰ ਦਿਆਲਪੁਰੀ, ਮਾਸ਼ਾ ਅਲੀ, ਅਨੀਸ਼ਾਂ ਵਾਲੀਆ, ਅਲੈਕਸ ਕੋਟੀ, ਸੁਮਨ ਭੱਟੀ, ਭੋਟੂ ਸ਼ਾਹ, ਕਵਿਤਾ ਭੱਲਾ, ਹਰਮਨ ਸ਼ਾਹ, ਗੁਰਪ੍ਰੀਤ ਗੋਪੀ, ਸੁਰਿੰਦਰ ਲਾਡੀ-ਰਿਕ ਨੂਰ ਆਪਣੀ ਗਾਇਕੀ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦਸਿਆ ਇਸ ਮੌਕੇ ਤੇ ਮੁੱਖ ਮਹਿਮਾਨ ਐਮ.ਐਲ.ਏ ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਆਦਮਪੁਰ, ਵਿਸ਼ੇਸ਼ ਮਹਿਮਾਨ ਬਲਵੀਰ ਸਿੰਘ ਭੱਟੀ, ਏਆਈਜ਼ੀ ਐਨਆਰਆਈ ਕਰਾਇਮ ਜਲੰਧਰ ਜੋਨ ਹੋਣਗੇ। ਇਸ ਮੌਕੇ ਬਾਬਾ ਜੀ ਦੀ ਅਤੁੱਟ ਲੰਗਰ ਅਤੇ ਜਲੇਬੀਆਂ ਦਾ ਪ੍ਰਸ਼ਾਦ ਵੀ ਸੰਗਤਾਂ ਨੂੰ ਵਿਤਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਸ ਮੇਲੇ ਨੂੰ ਸਫਲ ਬਣਾਉਣ ਲਈ ਐਨਆਰਆਈ ਸੁਖਦੇਵ ਸਿੰਘ ਸੁੱਖਾ, ਗੁਰਜੀਤ ਸਿੰਘ ਦਿਉਲ, ਅਜੀਤ ਸਿੰਘ ਮਿਨਹਾਸ, ਪਿ੍ਰੰਸਦੀਪ ਸਿੰਘ ਜੋਸਨ, ਚਰਨਜੀਤ ਸਿੰਘ ਦਿਉਲ, ਇੰਦਰਵੀਰ ਸਿੰਘ ਢੋਟ, ਗੁਰਿੰਦਰ ਸਿੰਘ ਝੰਡ, ਪਵਰੀਤਪਾਲ ਸਿੰਘ, ਮਨਜੌਤ ਸਿੰਘ, ਕੌਮਲਪ੍ਰੀਤ ਸਿੰਘ, ਕਰਨਵੀਰ ਸਿੰਘ, ਰਾਜਿੰਦਰਪਾਲ ਸਿੰਘ ਸੋਨੀ, ਗੁਰਦੀਪ ਸਿੰਘ ਤੋਂ ਇਲਾਵਾ ਸਾਬਕਾ ਸਰਪੰਚ ਸੁਰਜੀਤ ਸਿੰਘ ਸਿਆਣ, ਗੁਰਪ੍ਰੀਤ ਗੋਪੀ, ਰਾਮ ਲੁਬਾਇਆ, ਸਵਰਨਾਂ ਰਾਮ, ਦੀਦਾਰ ਸਿੰਧ ਦਿਉਲ, ਸੰਦੀਪ ਸਿੰਘ ਦਿਉਲ, ਸਤਪਾਲ ਸੱਤੀ, ਰਾਜਕੁੰਵਰ ਸਿੰਘ ਢੋਟ, ਅਵੀਰਾਜ ਸਿੰਘ ਢੋਟ, ਜ਼ੈਜਰੀਨ ਝੰਡ ਅਤੇ ਹੋਰਾਂ ਦਾ ਵਿਸ਼ੇਸ਼ ਰਹੇਗਾ।
0 Comments