ਫਗਵਾੜਾ 13 ਮਈ (ਸ਼ਿਵ ਕੋੜਾ)- ਰੋਟਰੀ ਕਲੱਬ ਫਗਵਾੜਾ ਜੈਮਸ ਦੀ ਮੀਟਿੰਗ ਰੋਟਰੀ ਪ੍ਰਧਾਨ ਡਾ: ਚਿਮਨ ਅਰੋੜਾ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਵਿਖੇ ਹੋਈ। ਜਿਸ ਵਿੱਚ ਡਾ. ਜੀਬੀ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਹਨਾਂ ਦਾ ਕਲੱਬ ਦੇ ਸਾਬਕਾ ਪ੍ਰਧਾਨਾਂ ਵੱਲੋਂ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ ਕਲੱਬ ਦੇ ਸਕੱਤਰ ਰੋਟੇ. ਦੇਸਰਾਜ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਪੀਪੀ ਰੋਟੇ. ਇੰਦਰ ਖੁਰਾਣਾ ਨੇ ਰਸਮੀ ਤੌਰ ’ਤੇ ਮਹਿਮਾਨ ਬੁਲਾਰੇ ਨਾਲ ਜਾਣ-ਪਛਾਣ ਕਰਵਾਈ। ਡਾ: ਜੀਬੀ ਸਿੰਘ ਨੇ ਪੇਟ ਨਾਲ ਸਬੰਧਤ ਰੋਗਾਂ ਅਤੇ ਪੇਟ ਦਰਦ ਦੇ ਕਾਰਨਾਂ ਤੇ ਇਲਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤੁਲਿਤ ਖੁਰਾਕ ਨਾਲ ਪੇਟ ਦੇ ਰੋਗਾਂ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਥਿਤੀ ਗੰਭੀਰ ਪ੍ਰਤੀਤ ਹੋਵੇ ਤਾਂ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਰੋਟੇਰੀਅਨ ਮੈਂਬਰਾਂ ਵੱਲੋਂ ਦਿਖਾਏ ਗਏ ਸਨਮਾਨ ਲਈ ਵੀ ਧੰਨਵਾਦ ਕੀਤਾ ਅਤੇ ਸਵਾਲਾਂ ਦੇ ਜਵਾਬ ਦਿੱਤੇ। ਅਖੀਰ ਵਿੱਚ ਰੋਟੇਰੀਅਨ ਵਿਜੇ ਸੌਂਧੀ ਨੇ ਮੁੱਖ ਬੁਲਾਰੇ ਸਮੇਤ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪਾਸਟ ਡਿਸਟ੍ਰਿਕਟ ਗਵਰਨਰ ਐਸਪੀ ਸੇਠੀ, ਪੀਪੀ ਸਤੀਸ਼ ਜੈਨ, ਰੋਟੇਰੀਅਨ ਦੀਪਕ ਕੋਹਲੀ, ਮਹਿੰਦਰ ਸੇਠੀ, ਰਾਕੇਸ਼ ਸੂਦ, ਨਿਖਿਲ ਗੁਪਤਾ, ਬਾਲ ਕ੍ਰਿਸ਼ਨ ਵਧਵਾ ਆਦਿ ਹਾਜ਼ਰ ਸਨ।
0 Comments