ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਵਿਖੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵੱਲੋਂ ਹੋਨਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ


ਹੋਨਹਾਰ ਬਚਿਆਂ ਦਾ ਸਨਮਾਨ ਕਰਦੇ ਸੰਤ ਕ੍ਰਿਸ਼ਨ ਨਾਥ ਜੀ, ਸੰਤ ਅਵਤਾਰ ਦਾਸ ਜੀ, ਪਿ੍ਰੰਸੀਪਲ ਹਰਦੀਪ ਕੌਰ ਅਤੇ ਹੋਰ ਪਤਵੰਤੇ।  

ਜਲੰਧਰ 30 ਮਈ (ਅਮਰਜੀਤ ਸਿੰਘ)-
ਸਰਕਲ ਪਤਾਰਾ ਦੇ ਪਿੰਡ ਜੈਤੇਵਾਲੀ ਵਿਖੇ ਸਕੂਲ ਚੇਅਰਮੈਨ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਡੇਰਾ ਚਹੇੜੂ ਵਾਲਿਆਂ ਰਹਿਨੁਮਾਈ ਹੇਠ ਚੱਲ ਰਹੇ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ (ਕੁੱਟੀਆ ਸੰਤ ਬਾਬਾ ਫੂਲ ਨਾਥ ਜੀ) ਵਿੱਚ ਹੋਨਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਇੱਕ ਵਿਸ਼ੇਸ਼ ਸਮਾਗਮ ਪਿ੍ਰੰਸੀਪਲ ਹਰਦੀਪ ਕੌਰ ਦੀ ਵਿਸ਼ੇਸ਼ ਦੇਖਰੇਖ ਹੇਠ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਮੁੱਖ ਮਹਿਮਾਨ ਵਜ਼ੋਂ ਸ਼ਿਰਕਤ ਕੀਤੀੇ। ਜਿਨ੍ਹਾਂ ਦਾ ਸਮੂਹ ਸਕੂਲ ਮੈਨੇਜ਼ਮੈਂਟ ਅਤੇ ਅਧਿਆਪਕ ਸਹਿਬਾਨਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵੱਲੋਂ ਸਕੂਲ ਦੇ ਹੋਨਹਾਰ ਵਿਦਿਆਰਥੀ ਪਰੀਨੂਰ, ਹਰਮਨ, ਜਸਨੂਰ, ਗੁਰਪ੍ਰੀਤ ਕੌਰ, ਸਾਹਿਬਜੌਤ, ਜਤਿਨ ਕੁਮਾਰ, ਤਨਿਸ਼, ਸਾਹਿਬਜੋਤ, ਨਨਿਆਂ, ਹਰਸਿਮਰਨ ਕੌਰ, ਕਰਿਸਟੀ ਪਵਾਰ, ਰਤਿਕਾ, ਡੇਜ਼ੀ, ਮਨੋਜਤ ਕੁਮਾਰ, ਤਨਵੀਰ, ਛਮਿਤਾ, ਦੀਆ ਕੁਮਾਰੀ, ਨਿੱਧੀ ਮਹਿਮੀ, ਰਮਨ, ਤਰਿਸ਼ਾ, ਸ਼ੁਭਲੀਨ ਕੌਰ, ਮਨਦੀਪ ਕੌਰ, ਹਰਮਨਦੀਪ, ਮੁਸਕਾਨ, ਜੋਤਿਕਾ, ਇਸ਼ਾ ਵਿਰਦੀ, ਜਸਕਰਨ ਸਿੰਘ ਅਤੇ ਹੋਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਸਮਾਗਮ ਦੋਰਾਨ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਵਧੇਰੇ ਵਿਦਿਆਂ ਹਾਸਲ ਕਰਕੇ ਅੱਗੇ ਵੱਧਣ ਲਈ ਪ੍ਰੇਰਿਆ, ਉਨ੍ਹਾਂ ਕਿਹਾ ਟੀਚਰ ਸਹਿਬਾਨਾਂ ਵੱਲੋਂ ਦਿਤੀ ਗਈ ਵਿਦਿਆ ਸਾਰਾ ਜੀਵਨ ਮਨੁੱਖ ਦੇ ਕੰਮ ਆਉਦੀ ਹੈ ਅਤੇ ਉਸਦੇ ਨਾਲ ਹੀ ਮਨੁੱਖ ਸੰਸਾਰ ਦੇ ਹਰ ਖੇਤਰ ਵਿੱਚ ਤਰੱਕੀ ਤੇ ਬੁਲੰਦੀਆਂ ਹਾਸਲ ਕਰਦਾ ਹੈ। ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੱਚਿਆਂ ਵਧੇਰੇ ਸਿਖਿਅਤ ਕਰਨ ਲਈ ਪ੍ਰੇਰਿਆ। ਇਸ ਮੌਕੇ ਮਹਾਂਪੁਰਸ਼ਾਂ ਵੱਲੋਂ ਸਕੂਲ ਮੈਨੇਜ਼ਮੈਂਟ ਅਤੇ ਹੋਰ ਪਤਵੰਤਿਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਇਸ ਸਨਮਾਨ ਸਮਾਰੌਹ ਵਿੱਚ ਹਰਜਿੰਦਰ ਕੁਮਾਰ ਬੰਗਾ, ਪਰਮਜੀਤ ਬੰਗਾ ਸਮੂਹ ਪਰਿਵਾਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਤੇ ਸਕੂਲ ਮੈਨੇਜ਼ਮੈਂਟ ਚੇਅਰਮੈਨ ਸੰਤ ਕ੍ਰਿਸ਼ਨ ਨਾਥ ਜੀ, ਸੰਤ ਅਵਤਾਰ ਦਾਸ ਚਹੇੜੂ, ਉਪ ਚੇਅਰਮੈਨ ਐਲ.ਐਸ ਪਵਾਰ, ਕੇਵਲ ਸੰਧ, ਪ੍ਰਧਾਨ ਬਖਸ਼ੀਸ ਰਾਮ ਸਿੱਧੂ, ਮੀਤ ਪ੍ਰਧਾਨ ਜੀਤ ਰਾਮ, ਕੈਸ਼ੀਅਰ ਭਗਤ ਰਾਮ, ਮੈਂਬਰ ਸੁਮਤਿਰੀ ਦੇਵੀ, ਮਨਜੀਤ ਕੌਰ, ਐਡਵੋਕੇਟ ਪਵਨ ਕੁਮਾਰ ਬੈਂਸ ਜੰਡੂ ਸਿੰਘਾ, ਪਰਮਜੀਤ ਬੰਗਾ, ਆਸ਼ਾ ਰਾਣੀ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਰਾਮ ਰਤਨ ਜੈਤੇਵਾਲੀ, ਡੇਰਾ ਮੈਨੇਜ਼ਮੈਂਟ ਤੋਂ ਭੁੱਲਾ ਰਾਮ ਸੁਮਨ, ਸੈਕਟਰੀ ਕਮਲਜੀਤ ਖੋਥੜਾਂ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਬਿੰਦਰਪਾਲ ਜੈਤੇਵਾਲੀ, ਬਲਵੀਰ ਮਹਿਮੀ, ਸਵਰਨ ਸਿੰਘ, ਅਮਰਦੀਪ ਢੰਡਾ, ਸਰਬਜੀਤ ਭੂਤਾਂ, ਪਿ੍ਰੰਸੀਪਲ ਹਰਦੀਪ ਕੌਰ, ਮੋਹਨ ਲਾਲ ਸ਼ਿੰਗਾਰੀ, ਪ੍ਰਵੀਨ ਕੌਰ, ਮੁਨੀਤਾ, ਕੁਸਮ ਲਤਾ, ਪਰਮਿੰਦਰ ਕੌਰ, ਦਲਜਿੰਦਰ ਕਜਲਾ, ਮਨਿੰਦਰ ਕੌਰ, ਰਜ਼ਨੀ ਰਾਣੀ, ਆਸ਼ਾ ਰਾਣੀ, ਮਨਜੌਤ ਕੌਰ, ਵਰਿੰਦਰ ਕੌਰ, ਕਾਜਲ, ਰਮਾ ਰਾਣੀ, ਸੁਖਵਿੰਦਰ ਕੌਰ, ਸਰਬਜੀਤ, ਅਮਨਦੀਪ ਕੌਰ, ਮੇਨਿਕਾ ਰਾਣੀ, ਮਾਲਤੀ ਸ਼ਰਮਾਂ, ਜਸਪ੍ਰੀਤ ਕੌਰ ਅਤੇ ਹੋਰ ਅਧਿਆਪਕ ਸਹਿਬਾਨ ਅਤੇ ਪਤਵੰਤੇ ਹਾਜ਼ਰ ਸਨ। 



Post a Comment

0 Comments