ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾ ਵੱਲੋਂ ਰਮਣੀਕ ਐਵੇਨਿਊ ਜਲੰਧਰ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ


ਆਦਮਪੁਰ/ਜਲੰਧਰ 31 ਮਈ (ਅਮਰਜੀਤ ਸਿੰਘ)-
ਸਰਬ ਸਾਂਝਾ ਦਰਬਾਰ ਦੀਆਂ ਸਮੂਹ ਸੰਗਤਾਂ ਵੱਲੋਂ ਰਮਣੀਕ ਐਵੇਨਿਊ ਜਲੰਧਰ ਵਿਖੇ ਕਰਵਾਏ ਇੱਕ ਸੰਤਸੰਗਿ ਸਮਾਗਮ ਦੌਰਾਨ ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾ ਹੁਸ਼ਿਆਰਪੁਰ ਦੀ ਸਮੂਹ ਟੀਮ ਵੱਲੋਂ ਵੈਦ ਬਲਜਿੰਦਰ ਰਾਮ ਦੀ ਨਿਗਰਾਨੀ ਹੇਠ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜ਼ਨ ਕੀਤਾ ਗਿਆ।

ਇਸ ਕੈਂਪ ਦਾ ਉਦਘਾਟਨ ਸਮਾਗਮ ਵਿੱਚ ਪੁੱਜੇ ਕਾਟੀਆਂ ਸ਼ਰੀਫ ਸਰਬ ਸਾਂਝਾ ਦਰਬਾਰ ਦੇ ਗੱਦੀਨਸ਼ੀਨ ਮਾਲਿਕ ਸਾਹਿਬਜੋਤ ਜੀ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਕੈਂਪ ਦੌਰਾਨ ਉਚੇਚੇ ਤੋਰ ਤੇ ਪੁੱਜੇ, ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਵਾਲੇ, ਭੈਣ ਸੰਤੋਸ਼ ਕੁਮਾਰੀ ਜੀ ਇਹ ਕੈਂਪ ਦੇ ਆਯੋਜ਼ਨ ਲਈ ਵੈਦ ਬਲਜਿੰਦਰ ਰਾਮ ਅਤੇ ਸਟਾਫ ਨੂੰ ਵਧਾਈ ਦਿੱਤੀ। ਇਸ ਕੈਂਪ ਵਿੱਚ ਆਯੂਵੈਦਿਕ ਵਿੱਧੀ ਰਾਹੀਂ 650 ਮਰੀਜ਼ਾਂ ਦਾ ਚੇਅਕੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ।

ਵੈਦ ਬਲਜਿੰਦਰ ਰਾਮ ਖੜਕਾ ਨੇ ਦਸਿਆ ਕਿ ਜਲੰਧਰ ਜਿਲ੍ਹੇ ਵਿੱਚ ਉਨ੍ਹਾਂ ਦੀ ਟੀਮ ਵੱਲੋਂ ਪਹਿਲਾ ਵੀ ਕਰੀਬ 28 ਕੈਂਪ ਆਯੋਜ਼ਿਤ ਕੀਤੇ ਜਾ ਚੁੱਕੇ ਹਨ। ਜਿਸਦੇ ਜਲੰਧਰ ਵਾਸੀਆਂ ਨੇ ਭਰਭੂਰ ਲਾਭ ਉਠਾਇਆ ਹੈ। ਉਨ੍ਹਾਂ ਕਿਹਾ ਆਯੂਰਵੈਦਿਕ ਦਵਾਈ ਨਾਲ ਕਿਸੇ ਵੀ ਰੋਗ ਨੂੰ ਜ੍ਹੜੋ ਖਤਮ ਕੀਤਾ ਜਾ ਸਕਦਾ ਹੈ ਅਤੇ ਇਨਸਾਨ ਨੂੰ ਆਯੂਰਵੈਦ ਨੂੰ ਆਪਨਾਉਣ ਵਿੱਚ ਪਹਿਲ ਕਰਨੀਂ ਚਾਹੀਦੀ ਹੈ। ਇਸ ਮੌਕੇ ਤੇ ਵੈਦ ਬਲਜਿੰਦਰ ਰਾਮ ਖੜਕਾ, ਡਾ. ਮੁਨੀਸ਼ਾ, ਵੈਦ ਰੁਪਿਕਾ ਨਵਾਂ ਸ਼ਹਿਰ, ਵੈਦ ਗੁਰਪ੍ਰੀਤ ਕੌਰ, ਵੈਦ ਪਰਵਿੰਦਰ ਕੌਰ, ਵੈਦ ਦਵਿੰਦਰ ਸਿੰਘ, ਵੈਦ ਲੁਕੇਸ਼ ਕੁਮਾਰ, ਵੈਦ ਸੁਨੀਲ ਕੁਮਾਰ ਰੌਕੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਵੈਦ ਬਲਜਿੰਦਰ ਰਾਮ ਨੇ ਇਸ ਕੈਂਪ ਨੂੰ ਸਫਲ ਬਣਾਉਣ ਲਈ ਸਾਰੀ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਰਿੰਕੂ ਬਸਰਾ, ਸੁਰਜੀਤ ਰਾਮ, ਲੱਖਾ ਰਾਮ, ਤੇਕ ਚੰਦ, ਸਾਜਨ, ਰਾਮ ਜੀ ਆਦਿ ਚੈਰੀਟੇਬਲ ਕਮੇਟੀ ਨੇ ਵੈਦ ਬਲਜਿੰਦਰ ਰਾਮ ਅਤੇ ਉਨ੍ਹਾਂ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ। 

  Post a Comment

0 Comments