ਦ ਇੰਪੀਰੀਅਲ ਸਕੂਲ ਵਿੱਚ ਸਮੂਹਿਕ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ


ਆਦਮਪੁਰ/ਜਲੰਧਰ 05 ਮਈ (ਅਮਰਜੀਤ ਸਿੰਘ)-
ਦ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਦੇ ਵਿਦਿਆਰਥੀਆਂ ਵਿੱਚ ਸਮੂਹ ਕਵਿਤਾ ਉਚਾਰਨ ਮੁਕਾਬਲਾ ਸਕੂਲ ਚੇਅਰਮੈਨ ਜਗਦੀਸ਼ ਲਾਲ ਪਸਰੀਚਾ, ਡਰੈਕਟਰ ਜਗਮੋਹਣ ਅਰੋੜਾ ਦੀ ਵਿਸ਼ੇਸ਼ ਅਗਵਾਹੀ ਵਿਚ ਕਰਵਾਇਆ ਗਿਆ। ਇਹ ਮੁਕਾਬਲਾ ਸਤਿਕਾਰਯੋਗ ਚੇਅਰਮੈਨ ਸ਼੍ਰੀ ਜਗਦੀਸ਼ ਲਾਲ, ਡਰੈਕਟਰ ਜਗਮੋਹਣ ਅਰੋੜਾ, ਪ੍ਰਿੰਸੀਪਲ ਸ੍ਰੀਮਤੀ ਸਵਿੰਦਰ ਕੌਰ ਮੱਲ੍ਹੀ, ਚੀਫ਼ ਐਕਡਮਿਕ ਐਡਵਾਈਜ਼ਰ ਸ੍ਰੀਮਤੀ ਸ਼ੁਸ਼ਮਾ ਵਰਮਾ, ਹੈੱਡ ਮਿਸਟਰੈਸ ਸ੍ਰੀਮਤੀ ਪਰਵਿੰਦਰ ਕੌਰ ਅਤੇ ਅਧਿਆਪਕਾਂ ਦੀ ਹਾਜ਼ਰੀ ਵਿੱਚ ਮੁਕੰਮਲ ਹੋਇਆ। ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਉੱਘੇ ਸਿਖਿਅਕ ਰਿਟਾਇਰਡ ਪ੍ਰਿੰਸੀਪਲ ਕੇ. ਐੱਮ. ਵੀ ਕਾਲਜ ਸ੍ਰੀਮਤੀ ਜਗਦੀਸ਼ ਕੌਰ ਧਾਮੀ, ਡਾਇਟੀਸ਼ੀਅਨ ਨਿਹਾਰਿਕਾ ਪਸਰੀਚਾ ਵੀ ਸ਼ਾਮਲ ਸਨ। ਸ਼੍ਰੀਮਤੀ ਧਾਮੀ ਜੀ ਕਾਲਜ ਤੋਂ ਸੇਵਾਮੁਕਤ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਕੰਮ ਕਰ ਰਹੇ ਹਨ। ਧਾਮੀ ਜੀ ਬਹੁਤ ਅਗਾਂਹਵਧੂ ਸੋਚ ਦੇ ਮਾਲਕ ਹਨ। ਉਨ੍ਹਾਂ ਨੇ ਪਰਵਾਜ਼ ਪ੍ਰੋਗਰਾਮ ਵਿੱਚ ਵੀ ਇਮੀਗ੍ਰੇਸ਼ਨ ਸਬੰਧੀ ਇੰਟਰਵਿਊਜ਼ ਦਿੱਤੀਆਂ। ਇਹ ਮੁਕਾਬਲਾ ਅਧਿਆਪਕਾਂ ਸ਼੍ਰੀ ਮਤੀ ਅਰਾਧਨਾ, ਹਰਪ੍ਰੀਤ ਕੌਰ, ਪਰਮਿੰਦਰ ਕੌਰ, ਦਮਨਪ੍ਰੀਤ ਕੌਰ ਅਤੇ ਭਾਸਕਰ ਬੱਗਾ ਜੀ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਜਮਾਤ ਪਹਿਲੀ, ਦੂਜੀ, ਤੀਸਰੀ ਅਤੇ ਚੌਥੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਜਮਾਤ ਤੀਸਰੀ ਨੇ ਪਹਿਲਾਂ ਸਥਾਨ, ਦੂਸਰੀ ਨੇ ਦੂਜਾ ਅਤੇ ਪਹਿਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਵਿਦਿਆਰਥੀਆਂ ਨੇ ਧਰਤੀ ਦੀ ਸੰਭਾਲ, ਮਾਂ, ਜਾਨਵਰਾਂ ਦੀ ਸੰਭਾਲ ਅਤੇ ਪਰਿਵਾਰ ਦੇ ਵਿਸ਼ਿਆਂ 'ਤੇ ਅਧਾਰਿਤ ਕਵਿਤਾਵਾਂ ਦਾ ਉਚਾਰਨ ਕੀਤਾ। ਸਤਿਕਾਰਯੋਗ ਚੇਅਰਮੈਨ ਸ੍ਰੀ ਜਗਦੀਸ਼ ਲਾਲ, ਡਰੈਕਟਰ ਜਗਮੋਹਣ ਅਰੋੜਾ, ਪ੍ਰਿੰਸੀਪਲ ਸ੍ਰੀਮਤੀ ਸਵਿੰਦਰ ਕੌਰ ਮੱਲ੍ਹੀ, ਚੀਫ਼ ਐਕਡਮਿਕ ਐਡਵਾਈਜ਼ਰ ਸ੍ਰੀਮਤੀ ਸ਼ੁਸ਼ਮਾ ਵਰਮਾ, ਹੈੱਡ ਮਿਸਟਰੈਸ ਸ੍ਰੀਮਤੀ ਪਰਵਿੰਦਰ ਕੌਰ, ਅਧਿਆਪਕਾਂ  ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ। ਸ੍ਰੀਮਤੀ ਧਾਮੀ ਜੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਅਗਾਂਹਵਧੂ ਸੋਚ ਦੀ ਵੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਸਭ ਨੂੰ ਸੱਚ ਦੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ  ਉਨ੍ਹਾਂ ਦੇ ਦੱਸੇ ਮਾਰਗ ਤੇ ਚੱਲਣ ਦਾ ਵਾਅਦਾ ਕੀਤਾ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲੀ ਜੀ ਨੇ ਵਿਦਿਆਰਥੀਆਂ ਦੇ ਉਤਸ਼ਾਹ ਨੂੰ ਵੇਖ ਕੇ ਅੱਗੇ ਵੀ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਕਿਹਾ ਅਤੇ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ।

Post a Comment

0 Comments