ਵਾਲਮੀਕਿ ਸਮਾਜ ਕਾਂਗਰਸ ਉਮੀਦਵਾਰ ਦੀ ਪੂਰੀ ਹਮਾਇਤ ਕਰੇਗਾ: ਵਿਕਾਸ ਸੰਗਰ


ਜਲੰਧਰ 05 ਮਈ (ਅਮਰਜੀਤ ਸਿੰਘ)-
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਵਿਕਾਸ ਸੰਗਰ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਜਲੰਧਰ ਲੋਕ ਸਭਾ ਹਲਕੇ ਦਾ ਸਮੂਹ ਵਾਲਮੀਕਿ ਸਮਾਜ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦਾ ਸਮਰਥਨ ਕਰੇਗਾ ਅਤੇ 10 ਮਈ ਨੂੰ ਉਹਨਾਂ ਨੂੰ ਭਾਰੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਏਗਾ। ਇਸ ਮੌਕੇ ਕਰਮਜੀਤ ਚੌਧਰੀ ਦੇ ਹੱਕ ਵਿੱਚ ਇੱਕ ਅਪੀਲ ਇਸ਼ਤਿਹਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਾਰੀ ਕੀਤਾ ਗਿਆ, ਜਿਸ ਵਿੱਚ ਭਾਜਪਾ ਵੱਲੋਂ ਦਲਿਤ ਸਮਾਜ ਪ੍ਰਤੀ ਸੋਚ ਅਤੇ ਆਮ ਆਦਮੀ ਪਾਰਟੀ ਦੀਆਂ ਗ਼ਲਤ ਨੀਤੀਆਂ ਦਾ ਜ਼ਿਕਰ ਕੀਤਾ ਗਿਆ। ਸੰਗਰ ਨੇ ਕਿਹਾ ਕਿ ਕਾਂਗਰਸ ਪਾਰਟੀ ਦਲਿਤ ਅਤੇ ਵਾਲਮੀਕਿ ਸਮਾਜ ਪ੍ਰਤੀ ਪੂਰੀ ਤਰਾਂ ਨਾਲ ਵਫਾਦਾਰ ਰਹੀ ਹੈ। ਉਹਨਾਂ ਆਖਿਆ ਕਿ ਦਲਿਤਾਂ ਨਾਲ ਝੂਠ ਬੋਲ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਆਪਣੀ ਸਰਕਾਰ ਬਣਾਈ। ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਲਿਤਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਹੀ ਉਪ ਮੁੱਖ ਮੰਤਰੀ ਦਾ ਅਹੁਦਾ ਇਸ ਭਾਈਚਾਰੇ ਨੂੰ ਦਿੱਤਾ ਜਾਵੇਗਾ ਜੋ ਕਿ ਅੱਜ ਤੱਕ ਇਹ ਵਾਅਦਾ ਪੂਰਾ ਨਹੀਂ ਕਰ ਸਕਿਆ। ਦੂਜੇ ਪਾਸੇ, ਉਹਨਾਂ ਆਖਿਆ, ਜੇ ਭਾਜਪਾ ਦੀ ਗੱਲ ਕਰੀਏ ਤਾਂ ਉਹ ਪੂਰੀ ਤਰ੍ਹਾਂ ਦਲਿਤ ਵਿਰੋਧੀ ਹੈ, ਜੋ ਅਕਸਰ ਸਾਡੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੁਆਰਾ ਲਿਖੇ ਸੰਵਿਧਾਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ਟ ਕਰਨ ਦੀ ਸਾਜ਼ਿਸ਼ ਰਚਦੀ ਹੈ। ਇਹ ਸਮਾਜ ਹੁਣ ਉਨ੍ਹਾਂ ਦੀਆਂ ਦਲਿਤ ਵਿਰੋਧੀ ਨੀਤੀਆਂ ਵਿਰੁੱਧ ਡਟ ਗਿਆ ਹੈ, ਜਿਸ ਦਾ ਨਤੀਜਾ ਆਉਣ ਵਾਲੀ 13 ਤਰੀਕ ਨੂੰ ਇਨ੍ਹਾਂ ਦਲਿਤ ਵਿਰੋਧੀ ਪਾਰਟੀਆਂ ਨੂੰ ਮਿਲੇਗਾ।ਇਸ ਮੌਕੇ ਵਾਲਮੀਕਿ ਅਤੇ ਦਲਿਤ ਭਾਈਚਾਰੇ ਨਾਲ ਸਬੰਧਤ ਹੋਰਨਾਂ ਤੋਂ ਇਲਾਵਾ ਰਮੇਸ਼ ਸੋਂਧੀ, ਲੇਖਰਾਜ, ਵਿਜੇ ਗਾਬਾ ਅਤੇ ਹਰਸ਼ੀਕੇਸ਼ ਵਰਮਾ ਹਾਜ਼ਰ ਸਨ।


Post a Comment

0 Comments