ਡੇਰਾ ਸਤਿਗੁਰੂ ਦਿਆਲ ਜੀ ਵਿਖੇ ਗੱਦੀ ਨਸ਼ੀਨ ਸੰਤ ਬਿਕਰਮਜੀਤ ਮਹਾਰਾਜ ਜੀ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ


ਜਲੰਧਰ 14 ਮਾਰਚ (ਅਮਰਜੀਤ ਸਿੰਘ)-
ਡੇਰਾ ਸਤਿਗੁਰੂ ਦਿਆਲ ਜੀ ਨੂਰਪੁਰ ਕਲੋਨੀ, ਇੰਡਸਟਰੀਅਲ ਏਰੀਆ ਜਲੰਧਰ ਵਿਖੇ ਗੱਦੀ ਨਸ਼ੀਨ ਸੰਤ ਬਿਕਰਮਜੀਤ ਮਹਾਰਾਜ ਜੀ ਦਾ ਜਨਮ ਦਿਨ ਧੂਮਧਾਮ ਨਾਲ 5 ਮਈ ਨੂੰ ਮਨਾਇਆ ਗਿਆ। ਇਸ ਵਿਚ ਸੂਫੀ ਗਾਇਕ ਕਮਲ ਖਾਨ ਨੇ ਆਪਣੀ ਸੂਫੀ ਗਾਇਕੀ ਰਾਹੀਂ ਸੰਗਤਾਂ ਨੂੰ ਮੰਤਰ-ਮੁਗਧ ਕੀਤਾ। ਇਸ ਭੰਡਾਰੇ ਦੀ ਸੇਵਾ ਦਾ ਮੌਕਾ ਨਾਗੀ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਪਵਨ ਨਾਗੀ, ਦਿਨਕਰ ਨਾਗੀ ਅਤੇ ਗੌਰਵ ਨਾਗੀ ਨੂੰ ਮਿਲਿਆ। ਵਿਸ਼ੇਸ਼ ਗੱਲ ਇਹ ਰਹੀ ਕਿ ਜਿਵੇਂ-ਜਿਵੇਂ ਕਮਲ ਖਾਨ ਦੀ ਸੂਫੀ ਗਾਇਕੀ ਸਿਖਰਾਂ ਤੇ ਚੱਲ ਰਹੀ ਸੀ ਉਵੇਂ-ਉਵੇਂ ਉਸ ਉੱਤੇ ਬਹੁਤ ਸਾਰਾ ਆਸ਼ੀਰਵਾਦ ਸੰਤ ਬਿਕਰਮਜੀਤ ਮਹਾਰਾਜ ਜੀ ਵਲੋਂ ਦਿੱਤਾ ਗਿਆ। ਭੰਡਾਰੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ। ਇਸ ਮੌਕੇ ਤੇ ਸੰਗਤਾਂ ਦੇ ਲਈ ਲੰਗਰ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ ਗਿਆ। ਇਸ ਮੌਕੇ ਤੇ ਹੋਰ ਸੇਵਾਦਾਰਾਂ ਵਿੱਚ ਬੂਟਾ ਰਾਮ, ਪ੍ਰਿਥਵੀ ਚੰਦ ਅਤੇ ਗੁਰਚਰਨ ਨੇ ਵੀ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ।

Post a Comment

0 Comments