ਦੀ ਇੰਪੀਰੀਅਲ ਸਕੂਲ ਵਿੱਚ ਮਾਡਲਿੰਗ ਪ੍ਰਤੀਯੋਗਤਾ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾਂ ਦਾ ਦਿਖਾਇਆ ਹੁਨਰ


ਆਦਮਪੁਰ/ਜਲੰਧਰ 26 ਮਈ (ਅਮਰਜੀਤ ਸਿੰਘ)-
ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿੱਚ ਮਾਡਲਿੰਗ ਪ੍ਰਤੀਯੋਗਤਾ ਦਾ ਸਮਾਗਮ ਕਰਵਾਇਆ ਗਿਆ। ਇਸ ਪ੍ਰਤੀਯੋਗਤਾ ਵਿੱਚ ਜਮਾਤ ਪਹਿਲੀ ਅਤੇ ਦੂਜੀ ਦੇ ਵਿਦਿਆਰਥੀਆਂ ਸ਼ਾਮਲ ਸਨ। ਇਹ ਪ੍ਰਤੀਯੋਗਤਾ ਚੇਅਰਮੈਨ ਜਗਦੀਸ ਲਾਲ, ਡਾਇਰੈਕਟਰ ਜਗਮੋਹਨ ਅਰੋੜਾ, ਪਿ੍ਰੰਸੀਪਲ ਸਵਿੰਦਰ ਕੌਰ ਮੱਲ੍ਹੀ, ਚੀਫ ਐਕਡਮਿਕ ਐਡਵਾਈਜਰ ਸ਼ੁਸ਼ਮਾ ਵਰਮਾ, ਹੈੱਡ ਮਿਸਟਰੈਸ ਪਰਵਿੰਦਰ ਕੌਰ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜਰੀ ਵਿੱਚ ਸ਼ੁਰੂ ਹੋਇਆ। ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਇਸ ਮੌਕੇ ਇੱਕ ਸ਼ਾਨਦਾਰ ਅਤੇ ਯਾਦਗਾਰੀ ਵਾਲੀ ਪੇਸ਼ਕਾਰੀ ਦਿੱਤੀ, ਜਿਸ ਨੂੰ ਦੇਖ ਕੇ ਸਾਰਿਆਂ ਦਾ ਦਿਲ ਬਾਗੋ-ਬਾਗ ਹੋ ਗਿਆ। ਬੱਚੇ ਘਰੋਂ ਹੀ ਪੰਜਾਬੀ ਪਹਿਰਾਵੇ ਵਿੱਚ ਦੁਲਹਾ, ਦੁਲਹਨ ਬਣ ਕੇ ਆਏ ਹੋਏ ਸਨ, ਸਾਰੇ ਬੱਚੇ ਬਹੁਤ ਹੀ ਸੋਹਣੇ ਲੱਗ ਰਹੇ ਸਨ। ਇਸ ਮੌਕੇ ਤੇ ਵਿਦਿਆਰਥੀਆਂ ਦੀ ਚਾਲ, ਪਹਿਰਾਵਾ ਵੇਖਣਯੋਗ ਸੀ। ਇਸ ਪ੍ਰਤੀਯੋਗਤਾ ਵਿੱਚ ਪਹਿਲਾਂ ਸਥਾਨ ਜਮਾਤ ਪਹਿਲੀ ਅਤੇ ਦੂਜੀ ਦੀਆਂ ਵਿਦਿਆਰਥਣਾਂ ਸਮਾਇਰਾ ਬੇਦੀ ਅਤੇ ਚਾਹਤਪ੍ਰੀਤ ਕੌਰ ਨੇ ਹਾਸਲ ਕੀਤਾ। ਦੂਜਾ ਸਥਾਨ ਜਮਾਤ ਪਹਿਲੀ ਦੀਆਂ ਵਿਦਿਆਰਥਣ ਸਰਗੁਣ ਕੌਰ, ਅਬਨੀਕਾ ਅਤੇ ਜਮਾਤ ਦੂਜੀ ਦੇ ਵਿਦਿਆਰਥੀ ਸੀਰਤ ਮਲਹੋਤਰਾ, ਦਿਲਤਾਜ ਸਿੰਘ ਬੰਸੀ ਨੇ ਪ੍ਰਾਪਤ ਕੀਤਾ। ਤੀਜਾ ਸਥਾਨ ਜਮਾਤ ਪਹਿਲੀ ਅਤੇ ਦੂਜੀ ਦੇ ਵਿਦਿਆਰਥੀ ਵਿਹਾਨ ਅਤੇ ਹਰਸ਼ੀਕਾ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਇਸ ਮੌਕੇ ਉੱਤੇ ਵਧੀਆ ਦਿੱਖ ਗਨਿਸ਼, ਵਧੀਆ ਮੈਕੱਅਪ ਸਮਾਇਰਾ, ਖੂਬਸੂਰਤ ਮੁਸਕਰਾਹਟ ਲਈ ਸਰਗੁਨ, ਤੁਰਨ ਦੇ ਅੰਦਾਜ਼ ਲਈ ਅਨਹ, ਵਧੀਆ ਪਹਿਰਾਵੇ ਲਈ ਚਾਹਤਪ੍ਰੀਤ ਕੌਰ ਵਿਦਿਆਰਥੀ ਅੱਗੇ ਰਹੇ। ਪਿ੍ਰੰਸੀਪਲ ਮੈੱਡਮ ਨੇ ਜਮਾਤ ਪਹਿਲੀ ਦੇ ਵਿਦਿਆਰਥੀ ਅਮਨੀਤ ਕੌਰ ਅਤੇ ਮਹਿਕਪ੍ਰੀਤ ਜਮਾਤ ਦੂਜੀ ਦੇ ਵਿਦਿਆਰਥੀ ਅਰਸ਼ਲੀਨ ਕੌਰ ਅਤੇ ਮੋਲਿਕ ਦੁਆ ਦੀ ਵੀ ਪ੍ਰਸੰਸਾ ਕੀਤੀ। ਇਹ ਪ੍ਰਤੀਯੋਗਤਾ ਇੰਚਾਰਜ ਭਾਸਕਰ ਬੱਗਾ, ਅਧਿਆਪਕਾ ਪਰਮਿੰਦਰ ਕੌਰ ਅਤੇ ਮੈਡਮ ਅਰਾਧਨਾ ਦੀ ਦੇਖ-ਰੇਖ ਵਿੱਚ ਪੂਰਾ ਹੋਇਆ। ਅੰਤ ਵਿੱਚ ਦ ਇੰਪੀਰੀਅਲ ਸਕੂਲ, ਗਰੀਨ ਕੈਂਪਸ ਆਦਮਪੁਰ ਸਕੂਲ ਦੇ ਪਿ੍ਰੰਸੀਪਲ ਮੈਡਮ ਸ੍ਰੀਮਤੀ ਸਵਿੰਦਰ ਕੌਰ ਮੱਲ੍ਹੀ ਨੇ ਸਾਰਿਆਂ ਵਿਦਿਆਰਥੀਆਂ ਦੀ ਬਹੁਤ ਸ਼ਲਾਘਾ ਕੀਤੀ।



Post a Comment

0 Comments