ਟਿਊਸ਼ਨ ਸੈਂਟਰ ਦੇ ਹੋਨਹਾਰ ਬੱਚਿਆਂ ਨੂੰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸਨਮਾਨ ਚਿੰਨ ਅਤੇ ਸਟ੍ਰੀਫਿਕੇਟ ਦੇ ਕੇ ਨਿਵਾਜਿਆ।
ਫਗਵਾੜਾ/ਜਲੰਧਰ 25 ਮਈ (ਅਮਰਜੀਤ ਸਿੰਘ)- ਭਾਰਤੀ ਸੰਵਿਧਾਨ ਨਿਰਮਾਤਾ ਵਿਸ਼ਵ ਰਤਨ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੇ 132ਵੇਂ ਜਨਮ ਦਿਵਸ ਨੂੰ ਸਮਰਪਿੱਤ ਮਾਤਾ ਸਵਿੱਤਰੀ ਬਾਈ ਫੂਲੇ ਜੀ ਫ੍ਰੀ ਟਿਊਸ਼ਨ ਸੈਂਟਰ ਨਾਨਕ ਨਗਰੀ ਜ਼ੀ.ਟੀ.ਰੋਡ ਚਹੇੜੂ ਵੱਲੋਂ ਸੈਂਟਰ ਦੇ 6 ਮਹੀਨੇ ਪੂਰੇ ਹੋਣ ਤੇ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਇੱਕ ਪੇਪਰ ਲਿਆ ਸੀ। ਜਿਸਦੇ ਨਤੀਜੇ ਆਉਣ ਤੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਚੇਅਰਮੈਨ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਦੀ ਵਿਸ਼ੇਸ਼ ਅਗਵਾਹੀ ਵਿੱਚ ਡੇਰਾ ਚਹੇੜੂ ਵਿਖੇ ਕਰਵਾਇਆ ਗਿਆ। ਇਸ ਮੌਕੇ ਤੇ ਟਿਊਸ਼ਨ ਸੈਂਟਰ ਦੇ ਵਿਦਿਆਰਥੀਆਂ ਨੇ ਜਿਥੇ ਸਟੇਜ ਤੇ ਆਪਣਾ ਹੁਨਰ ਦਿਖਾਉਦੇ ਹੋਏ ਵੱਖ ਵੱਖ ਸਾਡੇ ਸਮਾਜ ਵਿੱਚ ਹੋ ਰਹੀਆਂ ਕੁਰੀਤੀਆਂ ਨੂੰ ਦੂਰ ਕਰਦੇ ਅਤੇ ਸਾਡੇ ਸਮਾਜ ਦੇ ਲੋਕਾਂ ਨੂੰ ਚੰਗੀ ਸੇਧ ਦਿੰਦਾ ਨਾਟਕ ਦਾ ਪ੍ਰੋਗਰਾਮ ਪੇਸ਼ ਕੀਤਾ ਉਥੇ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ। ਇਸ ਸਮਾਗਮ ਦੌਰਾਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਟਿਊਸ਼ਨ ਸੈਂਟਰ ਦੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਅਤੇ ਸ੍ਰਟੀਫਿਕੇਟ ਵੰਡੇ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਪੜ੍ਹੋ ਜੁੜੋ, ਸਘੰਰਸ਼ ਕਰੋ ਸਲੋਗਨ ਤਹਿਤ ਸਾਨੂੰ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਵੱਧ ਤੋਂ ਵੱਧ ਵਿਦਿਆ ਹਾਸਲ ਕਰਕੇ ਅੱਗੇ ਵੱਧਦੇ ਹੋਏ ਚੰਗੇ ਅਫਸਰ ਬਣਕੇ ਸਮਾਜ ਦੀ ਸੇਵਾ ਕਰਨੀਂ ਚਾਹੀਦੀ ਹੈ। ਉਨ੍ਹਾਂ ਕਿਹਾ ਇਹ ਸੈਂਟਰ ਦਾ ਪਹਿਲਾ ਸਮਾਗਮ ਹੈ ਕਿ ਸੈਂਟਰ ਦੇ ਸ਼ੁਰੂ ਹੋਣ ਉਪੰਰਤ 6 ਮਹੀਨੇ ਪੂਰੇ ਹੋਣ ਤੇ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਇਸ ਫ੍ਰੀ ਟਿਊਸ਼ਨ ਸੈਂਟਰ ਦਾ ਇਲਾਕੇ ਅਤੇ ਸ਼ਹਿਰ ਦੇ ਲੋਕਾਂ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਬੱਚੇ ਸਿਖਿਅਤ ਹੋ ਸਕਣ। ਉਨ੍ਹਾਂ ਕਿਹਾ ਇਹ ਸਾਰਾ ਉਪਰਾਲਾ ਦੇਸ਼ਾਂ ਵਿਦੇਸਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਡੇਰਾ ਚਹੇੜੂ ਵਿਖੇ ਕੀਤਾ ਗਿਆ ਹੈ। ਇਸ ਸਮਾਗਮ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਮਹੰਤ ਅਵਤਾਰ ਦਾਸ ਜੀ ਚਹੇੜੂ, ਪ੍ਰਧਾਨ ਭੁੱਲਾ ਰਾਮ ਸੁਮਨ, ਧਰਮਪਾਲ, ਜਸਵਿੰਦਰ ਬਿੱਲਾ, ਰੋਸ਼ਨ ਢੰਡਾ, ਅਸ਼ੋਕ ਸੰਧੂ, ਬਿੰਦਰ ਸੰਧੂ ਹਰਦਾਸਪੁਰ, ਹੈੱਡ ਗ੍ਰੰਥੀ ਪ੍ਰਵੀਨ ਕੁਮਾਰ, ਬਲਵੀਰ ਸੰਧੂ ਸਮੂਹ ਪਰਿਵਾਰ ਮੰਡੇਰਾ ਅਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ, ਮਾਤਾ ਸਵਿੱਤਰੀ ਬਾਈ ਫੂਲੇ ਜੀ ਫ੍ਰੀ ਟਿਊਸ਼ਨ ਸੈਂਟਰ ਡੇਰਾ ਚਹੇੜੂ ਦੇ ਸਮੂਹ ਬੱਚੇ ਅਤੇ ਅਧਿਆਪਕ ਸਹਿਬਾਨ ਅਤੇ ਸੰਗਤਾਂ ਹਾਜ਼ਰ ਸਨ।
0 Comments