ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿੱਖੇ ਸਲਾਨਾ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਮਹਾਨ ਢਾਡੀ ਦਰਬਾਰ 18 ਜੂਨ ਨੂੰ : ਰਸੀਵਰ ਉਕਾਰ ਸਿੰਘ ਸੰਘਾ

ਗੁ. ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਦੇ ਰਸੀਵਰ ਉਕਾਰ ਸਿੰਘ ਸੰਘਾ। 

ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ -
ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿੱਖੇ ਸਲਾਨਾ ਸ਼ਹੀਦੀ ਜੋੜ ਮੇਲਾ ਰਸੀਵਰ-ਕਮ ਨਾਇਬ ਤਹਿਸੀਲਦਾਰ ਆਦਮਪੁਰ ਉਕਾਰ ਸਿੰਘ ਸੰਘਾ ਦੀ ਵਿਸ਼ੇਸ਼ ਦੇਖਰੇਖ ਹੇਠ 16 ਤੋਂ 18 ਜੂਨ ਤੱਕ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਗੁਰੂ ਘਰ ਦੇ ਮੈਨੇਜ਼ਰ ਬਲਜੀਤ ਸਿੰਘ ਅਤੇ ਮੈਨੇਜ਼ਰ ਹਰਪ੍ਰੀਤ ਸਿੰਘ ਨੇ ਦਸਿਆ ਕਿ ਇਸ ਸਲਾਨਾ ਸ਼ਹੀਦੀ ਜੋੜ ਮੇਲੇ ਸਬੰਧ ਵਿੱਚ 18 ਜੂਨ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਮਹਾਨ ਢਾਡੀ ਦਰਬਾਰ ਸਜਾਇਆ ਜਾਵੇਗਾ। ਜਿਸ ਵਿੱਚ ਢਾਡੀ ਮਨਵੀਰ ਸਿੰਘ ਪਹੁਵਿੰਡ, ਢਾਡੀ ਜਸਵੀਰ ਕੌਰ ਜੱਸ, ਗਿਆਨੀ ਮਹਿਲ ਸਿੰਘ ਚੰਡੀਗ੍ਹੜ, ਢਾਡੀ ਬਲਵੀਰ ਸਿੰਘ ਪਾਰਸ, ਢਾਡੀ ਗੁਰਪ੍ਰੀਤ ਸਿੰਘ ਲਾਡਰਾ ਗੁਰੂ ਘਰ ਪੁੱਜੀਆਂ ਸਮੂਹ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ। ਸ. ਉਕਾਰ ਸਿੰਘ ਸੰਘਾ ਰਸੀਵਰ-ਕਮ ਨਾਇਬ ਤਹਿਸੀਲਦਾਰ ਆਦਮਪੁਰ ਅਤੇ ਗੁਰੂ ਘਰ ਦੀ ਸਮੂਹ ਮੈਂਨੇਜ਼ਮੈਂਟ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ। Post a Comment

0 Comments