ਜੰਡੂ ਸਿੰਘਾ ਵਿੱਚ ਤਕੀਏ ਦਾ ਮੇਲਾ 29 ਤੇ 30 ਜੂਨ ਦਿਨ ਵੀਰਵਾਰ ਅਤੇ ਸ਼ੁਕਰਵਾਰ ਨੂੰ

      


ਆਦਮਪੁਰ/ਜਲੰਧਰ 27 ਜੂਨ (ਅਮਰਜੀਤ ਸਿੰਘ)- ਜੰਡੂ ਸਿੰਘਾ ਜਲੰਧਰ ਵਿੱਚ ਮੌਜੂਦ ਪੁਰਾਤਨ ਦਰਗਾਹ ਬਾਬਾ ਪੀਰ ਗੈਬ ਗਾਜ਼ੀ, ਦਰਗਾਹ ਬਾਬਾ ਚੁੱਪ ਸ਼ਾਹ ਜੀ ਵਿਖੇ ਸਲਾਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ 29 ਤੇ 30 ਜੂਨ ਦਿਨ ਵੀਰਵਾਰ ਅਤੇ ਸ਼ੁਕਰਵਾਰ ਨੂੰ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸਲਾਨਾ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜੰਗਬਹਾਦੁਰ ਸਿੰਘ ਸੰਘਾ, ਪ੍ਰਧਾਨ ਮੰਗਤ ਅਲੀ, ਮੀਤ ਪ੍ਰਧਾਨ ਕੁਲਦੀਪ ਸਿੰਘ ਸਹੋਤਾ ਤੇ ਹੋਰ ਮੈਂਬਰਾਂ ਨੇ ਦਸਿਆ ਕਿ ਜੋੜ ਮੇਲੇ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਜੋੜ ਮੇਲੇ ਸਬੰਧੀ 29 ਜੂਨ ਨੂੰ ਸਵੇਰੇ 9 ਵਜੇ ਪਹਿਲਾ ਝੰਡੇ, ਚਾਦਰ ਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਪ੍ਰਬੰਧਕਾਂ ਅਤੇ ਸਮੂਹ ਸੰਗਤਾਂ ਵੱਲੋਂ ਸਾਂਝੇ ਤੋਰ ਤੇ ਨਿਭਾਈ ਜਾਵੇਗੀ।

ਉਪਰੰਤ 10 ਤੋਂ 11 ਵਜੇ ਤੱਕ ਮਹਿਫਿਲੇ-ਏ- ਕੱਵਾਲੀ ਅਤੇ 11 ਤੋਂ 2 ਵਜੇ ਤੱਕ ਨਕਲਾਂ ਦਾ ਸਮਾਗਮ ਪਿੰਕੀ ਨਕਾਲ ਐਂਡ ਪਾਰਟੀ ਹੁਸ਼ਿਆਰਪੁਰ ਵਾਲੇ ਪੇਸ਼ ਕਰਨਗੇ। ਪ੍ਰਬੰਧਕਾਂ ਨੇ ਦਸਿਆ ਦੁਪਿਹਰ 2 ਵਜੇ ਤੋਂ 5 ਵਜੇ ਤੱਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ। ਜਿਸ ਵਿੱਚ ਗਾਇਕ ਰਣਵੀਰ ਸ਼ਾਹ, ਅਭੀਜੋਤ, ਗੋਰਵ ਥਾਪਰ, ਸਾਰੰਗ ਵਿੱਕੀ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ। ਉਨ੍ਹਾਂ ਦਸਿਆ ਕਿ 30 ਜੂਨ ਦੇ ਸਮਾਗਮਾਂ ਵਿੱਚ 11 ਤੋਂ 1 ਵਜੇ ਤੱਕ ਨਕਲਾਂ ਦਾ ਪ੍ਰੋਗਰਾਮ ਪਿੰਕੀ ਨਕਾਲ ਪਾਰਟੀ ਅਤੇ 1 ਤੋ 5 ਵਜੇ ਤੱਕ ਕਨਵਰ ਗਰੇਵਾਲ ਆਪਣੀ ਗਾਇਕੀ ਰਾਹੀਂ ਸਰੋਤਿਆਂ ਨੂੰ ਕੀਲਣਗੇ। ਪ੍ਰਬੰਧਕਾਂ ਨੇ ਕਿਹਾ 30 ਜੂਨ ਨੂੰ ਹੀ ਕੁਸ਼ਤੀ ਮੁਕਾਬਲੇ ਹੋਣਗੇ। ਜਿਸ ਵਿੱਚ ਪਟਕੇ ਦੀ ਕੁਸ਼ਤੀ ਦੇ ਮੁਕਾਬਲੇ ਰੋਜ਼ੀ ਕਪੂਰਥਲਾ ਅਤੇ ਕਾਲੂ ਬਾਰੋਵਾਲੀਆ ਵਿਚਕਾਰ ਹੋਣਗੇ। ਜਿਨਾਂ ਵਿੱਚੋਂ ਜੈਤੂ ਪਹਿਲਵਾਨ ਨੂੰ ਯੂ.ਕੇ ਵਾਲੇ ਵੀਰਾਂ ਵੱਲੋਂ ਦੋ ਮੋਟਰਸਾਇਕਲ ਤੇ 80 ਹਜ਼ਾਰ ਰੁਪਏ ਦਾ ਇਨਾਮ ਨਗਦ ਦਿਤਾ ਜਾਵੇਗਾ। ਇਸ ਮੌਕੇ ਤੇ ਮੰਨ ਜੰਡੂ ਸਿੰਘਾ ਕਬੱਡੀ ਖਿਡਾਰੀ ਵੱਲੋਂ ਐਨ.ਆਰ.ਆਈ ਵੀਰਾਂ ਵੱਲੋਂ ਵਿਸ਼ੇਸ਼ ਤੋਰ ਤੇ ਸਨਮਾਨਿੱਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਹ ਛਿੰਜ਼ ਦਾ ਅਖਾੜਾ 29 ਤੇ 30 ਜੂਨ ਨੂੰ ਸ਼ਾਮ 6 ਵਜੇ ਦੋ ਦਿਨ ਲਗਾਤਾਰ ਹੋਵੇਗਾ। ਪ੍ਰਬੰਧਕਾਂ ਨੇ ਕਿਹਾ 30 ਜੂਨ ਨੂੰ ਹੀ ਰਾਤ 8 ਵਜੇ ਧਰਮਵੀਰ ਪਰਦੇਸੀ ਤੇ ਸਾਥੀਆਂ ਵੱਲੋਂ ਡਰਾਮਾ ਪੇਸ਼ ਕੀਤਾ ਜਾਵੇਗਾ। ਇਸ ਜੋੜ ਮੇਲੇ ਮੌਕੇ ਦਰਗਾਹ ਪੀਰ ਬਾਬਾ ਗੈਬ ਗਾਜੀ ਪ੍ਰਬੰਧਕ ਕਮੇਟੀ ਜੰਡੂ ਸਿੰਘਾ ਦੇ ਮੈਂਬਰ ਵਿਨੋਦ ਕੁਮਾਰ, ਪਰਮਜੀਤ ਸਿੰਘ ਲਾਲਾ, ਚੇਤਨਪਾਲ ਸਿੰਘ ਹਨੀ, ਜਸਕਰਨ ਸਿੰਘ, ਵਿਜੇ ਜੰਡੂ, ਦੀਪਕ ਪੰਡਿਤ, ਸਾਬਰ ਅਲੀ, ਕੁਲਵਿੰਦਰ ਸਿੰਘ ਸੰਘਾ, ਕਮਲਜੀਤ ਸਿੰਘ ਸੰਘਾ, ਹਰਪ੍ਰੀਤ ਸਿੰਘ ਐਨਆਰਆਈ, ਸੋਨੂੰ ਨੰਬਰਦਾਰ, ਨਰੇਸ਼ ਕੁਮਾਰ ਹੈਪਾ, ਸੋਡੀ ਰਾਮ, ਨਰਿੰਦਰਪਾਲ, ਮਨੀਸ਼ ਕੁਮਾਰ ਸੋਨੂੰ, ਸੁਰਜੀਤ ਪਾਲ, ਪਰਮਵੀਰ ਤੇ ਅਕਾਸ਼ ਤੇ ਹੋਰ ਸੇਵਾਦਾਰਾਂ ਅਤੇ ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਰਹੇਗਾ।   


Post a Comment

0 Comments