ਸ਼੍ਰੀ ਦੇਵੀ ਮਾਤਾ ਮੰਦਿਰ ਆਦਮਪੁਰ ਵਿਖੇ ਮੂਰਤੀ ਸਥਾਪਨਾ ਸਮਾਰੋਹ ਕਰਵਾਇਆ ਗਿਆ


ਆਦਮਪੁਰ 11 ਜੂਨ (ਬਲਵੀਰ ਸਿੰਘ ਕਰਮ, ਵਰਿੰਦਰ ਬੈਂਸ)-
ਬੀਤੇ ਦਿਨੀਂ ਸ਼੍ਰੀ ਦੇਵੀ ਮਾਤਾ ਮੰਦਿਰ ਮੇਨ ਬਜ਼ਾਰ ਆਦਮਪੁਰ ਵਿਖੇ 2 ਦਿਨਾਂ ਮੂਰਤੀ ਸਥਾਪਨਾ ਸਮਾਰੋਹ ਮੰਦਿਰ ਦੇ ਮੁੱਖ ਪੁਜਾਰੀ ਮਹੰਤ ਨਰਿੰਦਰ ਗਿਰ ਅਤੇ ਚੇਅਰਮੈਨ ਰਾਜ ਕੁਮਾਰ ਪਾਲ (ਪਾਲ ਇੰਪੋਰੀਅਮ ਆਦਮਪੁਰ) ਦੀ ਵਿਸ਼ੇਸ਼ ਅਗਵਾਹੀ ਵਿੱਚ ਬਹੁਤ ਹੀ ਉਤਸ਼ਾਹ ਅਤੇ ਸ਼ਰਧਾਪੂਰਵਕ ਕਰਵਾਇਆ ਗਿਆ। ਸਮਾਰੋਹ ਦੇ ਪਹਿਲੇ ਦਿਨ ਸਥਾਪਿਤ ਕੀਤੀਆਂ ਜਾ ਰਹੀਆਂ ਸ਼੍ਰੀ ਗਣੇਸ਼ ਮਹਾਰਾਜ ਜੀ, ਰਾਮ ਪਰਿਵਾਰ, ਸ਼ਿਵ ਪਰਿਵਾਰ, ਸ਼੍ਰੀ ਰਾਧਾ ਕਿ੍ਰਸ਼ਨ, ਬਾਬਾ ਬਾਲਕ ਨਾਥ ਜੀ, ਸਾਈ ਬਾਬਾ ਜੀ ਅਤੇ ਕਾਲੀ ਮਾਤਾ ਦੀ ਮੂਰਤੀਆਂ ਨਾਲ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਸ਼ੋਭਾ ਯਾਤਰਾ ਵਿੱਚ ਲੋਕ ਸਭਾ ਦੇ ਨਵੇਂ ਚੁਣੇ ਗਏ ਮੈਂਬਰ ਸ਼ੁਸ਼ੀਲ ਕੁਮਾਰ ਰਿੰਕੂ, ਜਲੰਧਰ ਤੋਂ ਵਿਧਾਇਕ ਰਮਨ ਅਰੋੜਾ, ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ, ਅੰਤਰ ਸਿੰਘ ਪੰਮਾ ਕਨੇਡਾ, ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ, ਸਾਬਕਾ ਪ੍ਰਧਾਨ ਪਵਿੱਤਰ ਸਿੰਘ, ਸਤਪਾਲ ਬਜਾਜ, ਚਾਂਦ ਸੈਣੀ, ਬਸੰਤ ਲਾਲ ਕਪੂਰ, ਗਗਨ ਪਸਰੀਚਾ, ਜਗਦੀਸ਼ ਲਾਲ ਪਸਰੀਚਾ, ਪਰਵੀਨ ਟੰਡਨ, ਗੁਲਸ਼ਨ ਦਿਲਬਾਗੀ, ਡਾ. ਸਰਬਮੋਹਨ ਟੰਡਨ, ਮਨਮੋਹਨ ਸਿੰਘ ਬਾਬਾ, ਬਲਬੀਰ ਗਿਰ, ਵਿਜੇ ਯਾਦਵ, ਸੁਦਾਮਾ ਭਗਤ, ਪਵਨ ਆਵਲ, ਵਿਸ਼ਾਲ ਵਰਮਾਂ, ਡਾ. ਰਵੀ ਕੁਮਾਰ,  ਜਗਮੋਹਨ ਅਰੋੜਾ, ਸਤਵਿੰਦਰ ਅਰੋੜਾ, ਸ਼ਿਵ ਭਗਤ ਬਾਬਾ ਬਾਲਕ ਨਾਥ ਮੰਦਰ ਦੇ ਮੁੱਖ ਸੇਵਾਦਾਰ ਪਵਨ ਅਗਨੀਹੋਤਰੀ ਅਤੇ ਹੋਰਨਾਂ ਵਲੋਂ ਸਾਂਝੇ ਤੌਰ ਤੇ ਜੋਤ ਜਗਾ ਕੇ ਸੋਭਾ ਯਾਤਰਾ ਦਾ ਸੁੱਭ ਅਰੰਭ ਕੀਤਾ ਗਿਆ। ਇਹ ਸ਼ੋਭਾ ਯਾਤਰਾ ਵਿੱਚ ਪੁੱਜੇ ਆਗੂਆਂ ਅਤੇ ਪਤਵੰਤੇ ਸੱਜਣਾਂ, ਸੇਵਾਦਾਰਾ ਦਾ ਚੇਅਰਮੈਨ ਰਾਜ ਕੁਮਾਰ ਪਾਲ ਅਤੇ ਸਮੂਹ ਮੈਂਬਰਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।  

       ਸ਼ੌਭਾ ਯਾਤਰਾ ਦੌਰਾਨ ਜਾਗਿਤੀ ਕਲੱਬ (ਰਜਿ.), ਧਾਰਮਿਕ ਉਤਸਵ ਸੰਮਤੀ, ਟੰਡਨ ਪਰਿਵਾਰ, ਸੱਭਰਵਾਲ ਪਰਿਵਾਰ ਅਤੇ ਹੋਰਨਾਂ ਸੰਸਥਾਵਾਂ ਵਲੋਂ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ। ਸਮਾਰੋਹ ਦੇ ਦੂਸਰੇ ਦਿਨ ਦਰਬਾਰ ਸਾਂਈਂ ਜੁਮਲੇ ਸ਼ਾਹ ਉਦੇਸੀਆਂ ਦੇ ਗੱਦੀ ਨਸ਼ੀਨ ਅਤੇ ਇਲਾਕੇ ਦੀ ਧਾਰਮਿਕ ਸ਼ਖਸ਼ੀਅਤ ਬੀਬੀ ਸਰੀਫਾਂ ਜੀ ਅਤੇ ਧਾਰਮਿਕ ਉਤਸਵ ਸੰਮਤੀ ਦੇ ਚੇਅਰਮੈਨ ਸੁਵਾਮੀ ਰਾਮ ਭਾਰਤੀ ਦੀ ਅਗਵਾਈ ਹੇਠ ਵਿਦਵਾਨ ਪੰਡਿਤਾਂ ਅਤੇ ਸ਼ਾਸ਼ਤਰੀਆਂ ਵਲੋਂ ਮੰਦਿਰ ਕਮੇਟੀ ਦੇ ਚੇਅਰਮੈਨ ਰਾਜ ਕੁਮਾਰ ਪਾਲ, ਡਾ. Êਵਨ ਕੁਮਾਰ ਮਿਗਲਾਨੀ, ਪਰਵੀਨ ਉੱਪਲ, ਰਾਜੀਵ ਨਈਅਰ ਬੌਬੀ, ਨਰਿੰਦਰ ਗਿਰ, ਅੰਮਿਤ ਸੱਭਰਵਾਲ, ਮੁਨੀਸ਼ ਹਾਂਡਾ ਕੋਲੋ ਪੂਜਾ ਅਰਚਨਾਂ ਕਰਵਾਉਣ ਉਪਰੰਤ ਸਾਰੀਆਂ ਮੂਰਤੀਆਂ ਨੂੰ ਵਿੱਧੀ ਪੂਰਵਕ ਸਥਾਪਿਤ ਕਰਵਾਇਆ ਗਿਆ। ਇਸ ਮੌਕੇ ਸਰਬੱਤ ਦੇ ਭਲੇ ਵਾਸਤੇ ਹਵਨ ਯੱਗ ਵਿਚ ਪੂਰਣ ਆਹੱੂਤੀਆਂ ਪਾਉਣ ਲਈ ਵਾਲਿਆਂ ਵਿਚ ਪੰਡਤ ਵੇਦ ਪ੍ਰਕਾਸ਼, ਸੰਜੀਵ ਨਈਅਰ, ਸੰਜੇ ਗੁਪਤਾ, ਕਿਸ਼ਨ ਕੁਮਾਰ ਬੱਗਾ, ਮਨੋਹਰ ਲਾਲ ਟੰਡਨ, ਗੁਰਨਾਮ ਸਿੰਘ, ਚਰਨਜੀਤ ਸ਼ੇਰੀ, ਰਾਜੀਵ ਗੌਤਮ, ਮਹਿੰਦਰਪਾਲ ਜੱਗੀ, ਜਗਭੂਸ਼ਨ ਆਵਲ, ਹਰੀਸ਼ ਕੁਮਾਰ, ਗੁਲਸ਼ਨ ਜੱਗੀ, ਕਰਮਵੀਰ ਕੈਹੜ, ਧਰਮਵੀਰ ਕੈਹੜ, ਨੀਲ ਕਮਲ ਕਪੂਰ, ਵਰੁਣ ਚੋਡਾ, ਭੁਪਿੰਦਰ ਸਿੰਘ ਭਿੰਦਾ, ਜਤਿੰਦਰ ਆਵਲ, ਲੰਕੇਸ਼ ਕਪੂਰ, ਮਿੰਟੂ ਭੱਲਾ, ਅਸ਼ਵਨੀ ਕਪੂਰ, ਪੰ. ਦੁਲੀ ਚੰਦ, ਪੰ. ਕਿਸ਼ਨ ਮੋਹਨ ਝਾ, ਰਾਜੇਸ਼ ਗੁੱਪਤਾ, ਪਰਮਜੀਤ ਰਾਜਵੰਸ ਚੇਅਰਮੈਨ ਮਾਰਕੀਟ ਕਮੇਟੀ, ਆਸ਼ੂ ਬਾਂਸਲ, ਰਾਕੇਸ਼ ਕਪੂਰ, ਸੁਭਾਸ਼ ਸਲੋਤਾ, ਅਕਾਸ਼ਦੀਪ ਪਾਲ (ਪਾਲ ਇੰਪੋਰੀਅਮ ਆਦਮਪੁਰ), ਨਿਰਮਲ ਕੁਮਾਰ, ਪੰ. ਜਗਮੋਹਨ ਸ਼ਰਮਾਂ, ਪੰ. ਦਲੀਪ ਕੁਮਾਰ, ਅਭਿ ਨਈਅਰ, ਮੁਨੀਸ਼ ਨਈਅਰ ਜਤਿੰਨ ਨਈਅਰ, ਰਾਜੂ ਥੰਮਣ, ਰਿੰਕੂ ਟੰਡਨ ਅਤੇ ਹੋਰਨਾਂ ਭਗਤਾਂ ਵਲੋਂ ਪੂਰਨ ਆਹੂਤੀ ਪਾਈ ਗਈ। ਇਸ ਮੌਕੇ ਪ੍ਰਬੰਧਕਾਂ ਵਲੋਂ ਵਿਸ਼ਾਲ ਭੰਡਾਰਾ ਵੀ ਲਗਾਇਆ ਗਿਆ। ਇਨ੍ਹਾਂ ਸਮਾਗਮਾਂ ਮੌਕੇ ਸਮੂਹ ਆਦਮਪੁਰ ਵਾਸੀਆਂ ਨੇ ਵੱਧਚੱੜ੍ਹ ਕੇ ਭਾਗ ਲਿਆ।




Post a Comment

0 Comments