ਜਥੇਦਾਰ ਸਾਹਿਬ ਜੀ ਦਾ ਸਨਮਾਨ ਕਰਦੇ ਸੰਤ ਹਰਜਿੰਦਰ ਸਿੰਘ, ਭਗਵਾਨ ਸਿੰਘ ਜੋਹਲ, ਕੀਰਤਨ ਕਰਦੇ ਭਾਈ ਸਤਿੰਦਰਪਾਲ ਸਿੰਘ ਜਗਾਧਰੀ ਵਾਲੇ ਅਤੇ ਇਕੱਤਰ ਸੰਗਤਾਂ। |
ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਵਿਖੇ ਸੰਤ ਬਾਬਾ ਠਾਕੁਰ ਸਿੰਘ ਜੀ ਦੇ 30ਵੇਂ ਬਰਸੀ ਸਮਾਗਮ ਕਰਵਾਏ
ਸੰਤ ਬਾਬਾ ਠਾਕੁਰ ਸਿੰਘ ਜੋਹਲਾਂ ਵਾਲਿਆਂ ਦਾ ਜੀਵਨ ਸੰਗਤਾਂ ਲਈ ਪ੍ਰੇਰਣਾਂ ਸਰੋਤ
ਜਲੰਧਰ 14 ਜੁਲਾਈ (ਅਮਰਜੀਤ ਸਿੰਘ)- ਅੱਜ ਪੰਜਾਬ ਨੂੰ ਫਿਰ ਕੁਦਰਤੀ ਆਫਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੀ ਧਰਤੀ ਨੇ ਹਮੇਸ਼ਾ ਅਜਿਹੀਆਂ ਔਕੜਾਂ ਦਾ ਸਾਹਮਣਾਂ ਕੀਤਾ ਹੈ। ਅੱਜ ਪੂਰੇ ਪੰਜਾਬ ਵਿੱਚ ਹੜ੍ਹ ਪੀੜਤਾਂ ਲਈ ਜਿਥੇ ਲੰਗਰ ਮੁਹੱਈਆਂ ਕਰਵਾਇਆ ਜਾ ਰਿਹਾ ਹੈ ਉਥੇ ਉਹ ਇਨਸਾਨ ਅਤੇ ਪਜਾਬ ਦੇ ਕਈ ਪਰਿਵਾਰ ਪਾਣੀ ਦੀ ਮਾਰ ਝੱਲ ਰਹੇ ਹਨ। ਉਸਨੂੰ ਪੀਣ ਵਾਲੇ ਪਾਣੀ ਅਤੇ ਦਵਾਈਆਂ ਦੀ ਵੀ ਸਖ਼ਤ ਲੋ੍ਹੜ ਹੈ। ਵੱਖ-ਵੱਖ ਥਾਂਵਾਂ ਤੋ ਰਿਪੋਟਾਂ ਮਿਲ ਰਹੀਆਂ ਹਨ ਕਿ ਪਸ਼ੂਆਂ ਨੂੰ ਵੀ ਦਵਾਈਆਂ ਦੀ ਲੋ੍ਹੜ ਹੈ ਅਤੇ ਪਸ਼ੂਆਂ ਦੇ ਡਾਕਟਰਾਂ ਨੂੰ ਵੀ ਇਨ੍ਹਾਂ ਬੇਜ਼ੁਬਾਨਾਂ ਦੇ ਇਲਾਜ ਵਾਸਤੇ ਅੱਗੇ ਆਉਣਾਂ ਪਵੇਗਾ। ਉਨ੍ਹਾਂ ਸ਼ੋਮਣੀ ਕਮੇਟੀ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਅਤੇ ਹੋਰ ਸਵੇਂ ਸੇਵੀ ਸੰਸਥਾਵਾਂ ਦੀ ਭਰਭੂਰ ਸ਼ਲਾਘਾ ਕੀਤੀ ਜੋ ਹੜ੍ਹ ਪੀੜਤਾਂ ਲਈ ਉਪਰਾਲੇ ਕਰ ਰਹੇ ਹਨ। ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਨੇ ਪੰਜਾਬ ਦੀ ਉੱਘੀ ਧਾਰਮਿਕ ਹਸਤੀ ਸੰਤ ਬਾਬਾ ਠਾਕੁਰ ਸਿੰਘ ਜੀ ਚਾਹ ਵਾਲਿਆਂ ਦੀ 30ਵੀਂ ਨਿੱਘੀ ਯਾਦ ਵਿੱਚ ਹੋ ਰਹੇ ਗੁਮਤਿ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਮਹਾਂਪੁਰਸ਼ਾਂ ਦੇ ਪ੍ਰਉਪਕਾਰ ਅਤੇ ਜੀਵਨ ਦਾ ਵਰਨਣ ਕੀਤਾ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲ੍ਹੜੀ ਦੇ ਭੋਗ ਪਾਏ ਗਏ। ਉਪਰੰਤ ਸੰਗਤਾਂ ਵੱਲੋਂ ਆਪਣੇ ਘਰਾਂ ਵਿੱਚ ਕੀਤੇ ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਉੱਘੇ ਸਿੱਘ ਚਿੰਤਕ ਤੇ ਪੰਥਕ ਬੁਲਾਰੇ ਭਗਵਾਨ ਸਿੰਘ ਜੋਹਲ ਨੇ ਕਿਹਾ ਬਾਬਾ ਠਾਕੁਰ ਸਿੰਘ ਜੀ ਨੇ ਹਜ਼ਾਰਾ ਨੋਜਵਾਨਾਂ ਨੂੰ ਗੁਰਮਤਿ ਰਹਿਣੀ ਬਹਿਣੀ ਦੀ ਸਿਖਿਆ ਦੇ ਕੇ ਉਨ੍ਹਾਂ ਦੇ ਜੀਵਨ ਬਦਲੇ। ਡੇਰਾ ਗੁਰਦੁਆਰਾ ਚਾਹ ਵਾਲਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਨੇ ਜਿਥੇ ਆਈ ਸੰਗਤਾਂ ਨੂੰ ਸਤਿਕਾਰ ਦਿੱਤਾ ਉਥੇ ਪੁੱਜੇ ਮਹਾਂਪੁਰਸ਼ਾਂ ਦਾ ਸਨਮਾਨ ਵੀ ਕੀਤਾ। ਸਮਾਗਮ ਦੋਰਾਨ ਉਘੇ ਕੀਰਤਨੀਏ ਭਾਈ ਸਤਿੰਦਰਪਾਲ ਸਿੰਘ ਜਗਾਧਰੀ ਵਾਲੇ, ਭਾਈ ਸ਼ਮਸ਼ੇਰ ਸਿੰਘ ਹਜੂਰੀ ਰਾਗੀ ਗੁ. ਮਾਡਲ ਟਾਉਨ ਜਲੰਧਰ, ਭਾਈ ਜਗਜੀਵਨ ਸਿੰਘ ਜਲੰਧਰ, ਭਾਈ ਦਿਲਬਾਗ ਸਿੰਘ ਜਲੰਧਰ, ਭਾਈ ਅੰਤਰਪ੍ਰੀਤ ਸਿੰਘ ਦੇ ਜਥਿਆਂ ਨੇ ਸ਼ੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ। ਇਸ ਮੌਕੇ ਤੇ ਸੰਤ ਤੇਜਾ ਸਿੰਘ ਖੁੱਡਾ ਕੁਰਾਲਾ, ਸੰਤ ਗੁਰਚਰਨ ਸਿੰਘ ਪੰਡਵਾਂ, ਸੰਤ ਡਾ. ਸਤਵੰਤ ਸਿੰਘ ਨਾਹਲਾ, ਸੰਤ ਹਰਮੀਤ ਸਿੰਘ ਬਾਹੋਵਾਲ, ਸੰਤ ਗੁਰਵਿੰਦਰ ਸਿੰਘ ਹਜ਼ਾਰਾ, ਪਰਮਜੀਤ ਸਿੰਘ ਰਾਏਪੁਰ ਐਸ.ਜੀ.ਪੀ.ਸੀ ਮੈਂਬਰ, ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ, ਸ਼ਮਸ਼ੇਰ ਸਿੰਘ ਖਹਿਰਾ ਕੋਸਲਰ, ਬਲਵੀਰ ਸਿੰਘ ਬਿੱਟੂ ਢਿੱਲਵਾਂ, ਰਣਜੀਤ ਸਿੰਘ ਇੰਸਪੈਕਟਰ, ਅਤੇ ਅਨੇਕਾਂ ਹੋਰ ਪਤਵੰਤੇ ਸਮਾਗਮ ਵਿੱਚ ਪੁੱਜੇ ਅਤੇ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਹਿਮਾਚਲ ਤੋਂ ਵੀ ਸੰਗਤਾਂ ਗੁਰੂ ਘਰ ਵਿਖੇ ਨਤਮਸਤਕ ਹੋਈਆਂ।
0 Comments