ਆਦਮਪੁਰ ਦੇ ਮੁਹੱਲਾ ਸੱਗਰਾਂ ਵਿਖੇ ਮਸਤ ਬਲੀ ਪੀਰ ਬਾਬਾ ਫੁੱਮਣ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਕਰਵਾਇਆ


ਪੰਜਾਬ ਦੇ ਵੱਖ ਵੱਖ ਹਿੱਸਿਆ ਚੋਂ ਸੰਤ ਮਹਾਪੁਰਸ਼ਾਂ ਨੇ ਕੀਤੀ ਸ਼ਿਰਕਤ

ਆਦਮਪੁਰ/ਜਲੰਧਰ 14 ਜੁਲਾਈ (ਅਮਰਜੀਤ ਸਿੰਘ)- ਆਦਮਪੁਰ ਦੇ ਮੁਹੱਲਾ ਸੱਗਰਾਂ ਨੇੜੇ ਪਾਣੀ ਵਾਲੀ ਟੈਂਕੀ ਵਿਖ਼ੇ ਮਸਤ ਬਲੀ ਪੀਰ ਬਾਬਾ ਫੁੱਮਣ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਬਾਬਾ ਜਸਵਿੰਦਰ ਸਿੰਘ ਸ਼ਾਹਕੋਟ ਦੀ ਰਹਿਨੁਮਾਈ ਚ ਮੁੱਖ ਸੇਵਾਦਾਰ ਮਨਮੋਹਨ ਸਿੰਘ ਬਾਬਾ (ਬਾਬਾ ਢਾਬਾ ਆਦਮਪੁਰ) ਦੀ ਦੇਖਰੇਖ ਹੇਠ ਕਰਵਾਇਆ ਗਿਆ। ਜਿਸ ਵਿੱਚ ਸਾਂਈ ਬ੍ਰਹਮ ਸ਼ਾਹ ਜੀ ਲੜੋਈ (ਭੋਗਪੁਰ), ਗੁਰਨਾਮ ਸਿੰਘ ਸੇਵਾਦਾਰ ਦਰਬਾਰ ਸਾਂਈ ਜੁਮਲੇ ਸ਼ਾਹ ਜੀ ਉਦੇਸੀਆਂ, ਬਾਬਾ ਹਰਬੰਸ ਸ਼ਾਹ ਕਾਦਰੀ ਆਦਮਪੁਰ ਗੱਦੀ ਨਸ਼ੀਨ ਦਰਬਾਰ ਹਜ਼ਰਤ ਪੀਰ ਭਗਤੂ ਸ਼ਾਹ ਜੀ ਕਾਦਰੀ ਡਡਵਿੰਡੀ ਸ਼ਰੀਫ, ਬਾਬਾ ਨਰਿੰਦਰ ਕੁਮਾਰ ਮੁੱਖ ਸੇਵਾਦਾਰ ਦਰਬਾਰ ਬਾਬਾ ਕੁਰਬਾਨ ਸ਼ਾਹ ਜੀ ਬਲੀ, ਬਾਬਾ ਬਿੱਕਰ ਜੀ ਲੇਸੜੀਵਾਲ, ਸਾਂਈ ਸੁਰਿੰਦਰ ਪਾਲ ਸ਼ੇਖੇ, ਬਾਬਾ ਮਦਨ ਜੀ ਰਮਦਾਸਪੁਰ ਤੇ ਹੋਰ ਸੰਤ ਮਾਹਪੁਰਸ਼ਾਂ ਨੇ ਸ਼ਿਰਕਤ ਕੀਤੀ ਜੋੜ ਮੇਲੇ ਦੌਰਾਨ ਸਵੇਰੇ 11ਵਜੇ ਦਰਬਾਰ ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਵੱਖ-ਵੱਖ ਕਵਾਲ ਪਾਰਟੀਆਂ ਤੇ ਗਾਇਕਾ ਨੇ ਸੂਫ਼ੀਆਨਾ ਕਲਾਮਾਂ ਰਾਹੀਂ ਦਰਬਾਰ ਚ ਹਾਜ਼ਰੀ ਲਗਵਾਈ। ਉਪਰੰਤ ਦਰਬਾਰ ਦੇ ਮੁੱਖ ਸੇਵਾਦਾਰ ਮਨਮੋਹਨ ਸਿੰਘ ਬਾਬਾ ਨੇ ਸਮੂਹ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੱਤੀ ਤੇ ਆਏ ਹੋਏ ਸੰਤ ਮਹਾਂਪੁਰਸ਼ਾਂ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਪੀਰਾਂ ਫ਼ਕੀਰਾਂ ਦੀ ਯਾਦ ਚ ਮੇਲੇ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਨਗਰ ਚ ਸੁਖਸ਼ਾਂਤੀ ਬਣੀ ਰਹੇ। ਆਈਆਂ ਸੰਗਤਾਂ ਚ ਬਾਬਾ ਜੀ ਦਾ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਈ.ਓ ਰਾਮਜੀਤ, ਕੁਲਵਿੰਦਰ ਸਿੰਘ ਟੋਨੀ, ਦਲਜੀਤ ਸਿੰਘ ਭੱਟੀ, ਸੰਦੀਪ ਛਾਬੜਾ, ਵਿਜੈ ਯਾਦਵ, ਕੌਸਲਰ ਸੁਰਿੰਦਰ ਪਾਲ ਸਿੱਧੂ, ਕੌਸਲਰ ਭੁਪਿੰਦਰ ਸਿੰਘ ਭਿੰਦਾ, ਚਰਨਜੀਤ ਸਿੰਘ ਸ਼ੇਰੀ ਸਾਬਕਾ ਕੌਸਲਰ, ਰਾਜੀਵ ਕੁਮਾਰ ਸਿੰਗਲਾ, ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਮੰਗਾ ਰਾਮ, ਸਤਿੰਦਰ ਸਿੰਘ ਰਾਜਾ, ਤਰਨਜੋਤ ਸਿੰਘ, ਗੁਲਸ਼ਨ ਦਿਲਬਾਗੀ, ਰਮਨ ਦਵੇਸਰ, ਜ਼ਿੰਦੂ, ਰਾਜੂ, ਲਾਡੀ, ਸੰਦੀਪ ਕੁਮਾਰ ਸੇਵਾ ਮੁਕਤ ਪੰਚਾਇਤ ਸੈਕਟਰੀ, ਪਰਮਜੀਤ ਵਿੱਕੀ, ਸੋਨੂ ਸਫੀਪੁਰ ਤੇ ਹੋਰ ਪਤਵੰਤੇ ਹਾਜ਼ਰ ਸਨ।     


Post a Comment

0 Comments