ਦਰਬਾਰ ਹਜ਼ਰਤ ਸਾਂਈ ਫੱਜ਼ੇ ਸ਼ਾਹ ਪਿੰਡ ਸਿਕੰਦਰਪੁਰ ਵਿਖੇ ਸਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ


ਭਾਰੀ ਮੀਂਹ ਦੇ ਬਾਵਜੂਦ ਵੀ ਸੰਗਤਾਂ ਦੀ ਸ਼ਰਧਾ ਹੋਈ ਭਾਰੀ, ਦੂਰ ਦੁਰਾਡੇ ਤੋਂ ਸੰਗਤਾਂ ਹੋਈਆਂ ਨਤਮਸਤਕ

ਅਲਾਵਲਪੁਰ/ਆਦਮਪੁਰ 06 ਜੁਲਾਈ (ਅਮਰਜੀਤ ਸਿੰਘ)- ਦਰਬਾਰ ਹਜ਼ਰਤ ਸਾਂਈ ਫੱਜੇ ਸ਼ਾਹ, ਇੱਛਾਧਾਰੀ ਸ਼ਿਵ ਮੰਦਿਰ ਪਿੰਡ ਸਿਕੰਦਰਪੁਰ ਵਿਖੇ ਸਲਾਨਾ ਦੋ ਰੋਜ਼ਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ, ਦਰਬਾਰ ਦੇ ਮੁੱਖ ਗੱਦੀ ਨਸ਼ੀਨ ਸੇਵਾਦਾਰ ਗੁਰਪਿੰਦਰ ਸਿੰਘ ਸੂਸ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਜੋੜ ਮੇਲੇ ਵਿੱਚ ਵੱਖ ਵੱਖ ਡੇਰਿਆਂ ਤੋਂ ਸੰਤ ਮਹਾਪੁਰਸ਼ਾਂ ਵਲੋਂ ਸ਼ਿਰਕਤ ਕੀਤੀ ਗਈ। ਮੇਲੇ ‘ਚ ਇਲਾਕੇ ਦੀਆਂ ਵੱਖ ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸਖਸੀਅਤਾਂ ਵੀ ਦਰਬਾਰ ਵਿਖੇ ਨਤਮਸਤਕ ਹੋਈਆਂ। ਖਰਾਬ ਮੌਸਮ ਤੇ ਭਾਰੀ ਮੀਂਹ ਦੇ ਬਾਵਜੂਦ ਦੂਰ ਦੁਰਾਡੇ ਤੋਂ ਭਾਰੀ ਗਿਣਤੀ ਚ ਸੰਗਤਾਂ ਵਲੋਂ ਮੇਲੇ ਚ ਭਰਵੀ ਹਾਜ਼ਰੀ ਲਗਵਾਈ ਗਈ। ਜੋੜ ਮੇਲੇ ਦੇ ਪਹਿਲੇ ਦਿਨ ਦਰਬਾਰ ਤੇ ਧਾਰਮਿਕ ਰਸਮਾਂ ਉਪਰੰਤ ਸ਼ਾਮ ਨੂੰ ਨਕਾਲ ਪਾਰਟੀਆਂ ਤੇ ਕਵਾਲ ਪਾਰਟੀਆਂ ਵੱਲੋਂ ਸੂਫੀਆਨਾ ਕਲਾਮਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਜੋੜ ਮੇਲੇ ਦੇ ਬਾਬਾ ਦਿਲਬਾਗ ਸ਼ਾਹ ਧੋਗੜੀ, ਸਾਂਈ ਰਾਣਾ ਬੇਰੀ ਵਾਲੀ ਸਰਕਾਰ, ਮਹੰਤ ਦੀਪਿਕਾ ਅਲਾਵਲਪੁਰ, ਸਾਂਈ ਕੁਲਦੀਪ ਅਰਜੁਨਵਾਲ, ਬਾਬਾ ਗੁਰਮੇਲ ਸ਼ਾਹ ਧੋਗੜੀ, ਸਾਂਈ ਪ੍ਰਦੀਪ ਜੀ ਤੱਲਣ, ਬੀਬੀ ਮੀਤੋ ਤੇ ਹੋਰ ਸੰਤ ਮਹਾਂਪੁਰਸ਼ਾਂ ਨੇ ਵੀ ਉਚੇਚੇ ਤੋਰ ਤੇ ਸ਼ਿਰਕਤ ਕੀਤੀ। ਦਰਬਾਰ ਤੇ ਮੇਲੇ ਦੇ ਦੂਸਰੇ ਦਿਨ ਝੰਡੇ ਅਤੇ ਚਾਦਰ ਦੀ ਰਸਮ ਉਪਰੰਤ ਪ੍ਰਸਿੱਧ ਗਾਇਕ ਕੁਲਵਿੰਦਰ ਕਿੰਦਾ, ਬਲਰਾਜ ਬਿਲਗਾ, ਬੰਟੀ ਕਵਾਲ, ਸੰਜੀਵ ਮੁੰਨੀ ਕਵਾਲ ਵਲੋ ਗੀਤਾਂ ਤੇ ਸੂਫੀਆਨਾਂ ਕਲਾਮਾਂ ਦੁਆਰਾ ਸੰਗਤਾਂ ਨੂੰ ਝੂਮਣ ਲਾ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਬੂਟਾ ਧੋਗੜੀ ਵੱਲੋਂ ਬਾਖੂਬੀ ਨਿਭਾਈ ਗਈ। ਬਾਬਾ ਜੀ ਦੇ ਦਰਬਾਰ ਤੇ ਭਾਰੀ ਮੀਂਹ ਦੇ ਚਲਦਿਆਂ ਸੰਗਤਾਂ ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਸ. ਗੁਰਪਿੰਦਰ ਸਿੰਘ ਸੂਸ, ਕੁਲਵਿੰਦਰ ਕੌਰ ਸੂਸ, ਰਣਦੀਪ ਸਿੰਘ ਸੂਸ, ਬਲਵਿੰਦਰ ਸਿੰਘ, ਜੈ ਕਪੂਰ, ਮਨੋਜ, ਰਾਜ਼ੇਸ਼ ਕੁਮਾਰ, ਵਿਸ਼ਾਲ, ਸੋਮਨਾਥ, ਜਸਕਰਨ ਦੀਪ, ਰਵਿੰਦਰ ਸਿੰਘ, ਇਕਬਾਲ ਸਿੰਘ ਚੀਮਾ ਸਿੰਕਦਰਪੁਰ, ਬਲਿਹਾਰ ਸਿੰਘ, ਚੈਂਚਲ ਸਿੰਘ, ਅਵਤਾਰ ਤਾਰੀ, ਬਲਬੀਰ ਸਿੰਘ, ਸੋਢੀ ਕੋਟ, ਸੁਖਦੇਵ, ਸੁਰਜੀਤ, ਦਲਵੀਰ ਬੀਰੀ, ਸ਼ੇਰਾ, ਭੁਪਿੰਦਰ ਸਿੰਘ, ਬੂਟਾ ਧੋਗੜੀ, ਹਰਪ੍ਰੀਤ ਹੈਪੀ, ਲਵ, ਆਕਾਸ਼, ਮਨਜੀਤ ਸਿੰਘ, ਹਰਮਨ ਜੋਤ, ਰੋਹਿਤ, ਦੀਪਕ, ਨਵਨੀਤ ਬੱਬੀ ਸਾਬਕਾ ਕੋਸਲਰ, ਸੁਭਾਸ਼ ਭਨੋਟ, ਰਾਮੇਸ਼ ਵਿਰਦੀ, ਮੁਕੱਦਰ ਲਾਲ ਕੋਸਲਰ, ਗੁਰਦਿਆਲ ਸੋਡੀ, ਮੁਕੇਸ਼ ਰਾਜਾ ਆਦਿ ਸੇਵਾਦਾਰਾਂ ਵਲੋਂ ਸੇਵਾਵਾਂ ਨਿਭਾਈਆਂ ਗਈਆਂ। ਇਸ ਮੌਕੇ ਤੇ ਅਤੁੱਟ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ

Post a Comment

0 Comments