ਰੁੱਖ ਹਰ ਮਨੁੱਖ, ਜੀਵ-ਜੰਤੂ ਅਤੇ ਪਸ਼ੂ ਪੰਛੀ ਦੇ ਜੀਵਨ ਦਾ ਆਧਾਰ ਬਣਦੇ ਹਨ : ਸੰਤ ਰਾਮ ਸਰੂਪ ਗਿਆਨੀ ਜੀ

ਰੁੱਖ ਹਰ ਮਨੁੱਖ, ਜੀਵ-ਜੰਤੂ ਅਤੇ ਪਸ਼ੂ ਪੰਛੀ ਦੇ ਜੀਵਨ ਦਾ ਆਧਾਰ ਬਣਦੇ ਹਨ : ਸੰਤ ਰਾਮ ਸਰੂਪ ਗਿਆਨੀ ਜੀ

ਡੇਰਾ ਨਿਊ ਰਤਨਪੁਰੀ ਪਿੰਡ ਖੰਨੀ ਵਿਖੇ ਸੇਵਾਦਾਰਾਂ ਨੇ ਸੰਤ ਰਾਮ ਸਰੂਪ ਗਿਆਨੀ ਜੀ ਦੀ ਅਗਵਾਹੀ ਵਿੱਚ ਪੋਦੇ ਲਗਾਏ

ਜਲੰਧਰ 18 ਜੁਲਾਈ (ਅਮਰਜੀਤ ਸਿੰਘ)- ਸਾਡੇ ਜੀਵਨ ਵਿੱਚ ਰੁੱਖਾਂ ਦਾ ਬਹੁਤ ਹੀ ਮਹੱਤਵ ਹੈ। ਸਾਡੀ ਰੋਜ਼ਾਨਾਂ ਜ਼ਿੰਦਗੀ ਦੇ ਬਹੁਤ ਸਾਰੇ ਪੱਖ ਰੁੱਖਾਂ ‘ਤੇ ਨਿਰਭਰ ਕਰਦੇ ਹਨ। ਰੁੱਖ ਮਨੁੱਖ ਲਈ ਕੁਦਰਤ ਦੀ ਬਹੁਮੁੱਲੀ ਦਾਤ ਹਨ। ਇਹਨਾਂ ਤੋਂ ਮਨੁੱਖਾਂ ਦੀਆਂ ਬਹੁਤ ਸਾਰੀਆਂ ਲੋੜਾਂ ਦੀ ਪੂਰੀਆਂ ਹੁੰਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਰਾਮ ਸਰੂਪ ਗਿਆਨੀ ਜੀ ਪਿੰਡ ਬੋਲੀਨਾਂ (ਮੁੱਖ ਸੇਵਾਦਾਰ ਡੇਰਾ ਨਿਊ ਰਤਨਪੁਰੀ ਪਿੰਡ ਖੰਨੀ ਹੁਸ਼ਿਆਰਪੁਰ, ਪੋਲੀਆਂ ਹਿਮਾਚਲ ਪ੍ਰਦੇਸ਼) ਡੇਰਾ ਨਿਊ ਰਨਤਪੁਰੀ ਵਿਖੇ ਸੇਵਾਦਾਰਾਂ ਅਤੇ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪੋਦੇ ਲਗਾਉਣ ਵੇਲੇ ਪ੍ਰੈਸ ਨਾਲ ਸਾਂਝਾ ਕਰਦੇ ਕਿਹਾ ਮਨੁੱਖ ਨੂੰ ਜਿਉਂਦੇ ਰਹਿਣ ਲਈ ਭੋਜਨ ਦੀ ਲੋੜ ਹੁੰਦੀ ਹੈ। ਭੋਜਨ ਸਾਨੂੰ ਪੌਦਿਆਂ ਤੋਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮਿਲਦਾ ਹੈ ਜੋ ਕਿ ਪੌਦਿਆਂ ਦੀ ਹੀ ਦੇਣ ਹਨ। ਉਨ੍ਹਾਂ ਕਿਹਾ ਪਰਾਣੇ ਸਮੇਂ ਵਿੱਚ ਦਰਖਤਾਂ ਤੋਂ ਮਿਲੀ ਲੱਕੜ ਨਾਲ ਹੀ ਮਨੁੱਖ ਨੂੰ ਰਹਿਣ ਲਈ ਮਕਾਨ ਬਣਾਉਦਾ ਸੀ ਤੇ ਲੱਕੜ ਦੇ ਹੀ ਮਕਾਨ ਹੁੰਦੇ ਸਨ ਤੇ ਧੁੱਪ, ਮੀਂਹ ਤੇ ਝੱਖੜ ਸਮੇਂ ਦਰਖਤ ਹੀ ਸ਼ਰਨ ਦਿੰਦੇ ਸਨ।

           


ਸਾਡੇ ਲਗਾਏ ਰੁੱਖ ਹੀ ਵਰਖਾ ਲਿਆਉਣ, ਮੀਂਹ ਦੇ ਪਾਣੀ ਤੋਂ ਧਰਤੀ ਨੂੰ ਖੁਰਨ ਤੋਂ ਵੀ ਬਚਾਉਣ ਵਿੱਚ ਰੁੱਖ ਸਹਾਈ ਹੁੰਦੇ ਹਨ। ਜੋ ਕਿ ਮੀਂਹ ਦੇ ਵਾਧੂ ਪਾਣੀ ਨੂੰ ਚੂਸ ਲੈਂਦੇ ਹਨ। ਸੰਤ ਰਾਮ ਸਰੂਪ ਗਿਆਨੀ ਜੀ ਨੇ ਕਿਹਾ ਸ਼ੁੱਧ ਹਵਾ ਤੋਂ ਬਗੈਰ ਮਨੁੱਖ ਬਹੁਤੀ ਦੇਰ ਜਿਉਦਾ ਨਹੀਂ ਰਹਿ ਸਕਦਾ। ਅਸ਼ੁੱਧ ਹਵਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਫੈਲਦੀਆਂ ਹਨ ਲਾਲਚੀ ਲੋਕ ਰੁੱਖਾਂ ਦੀ ਕਟਾਈ ਕਰਕੇ ਵਾਤਾਵਰਨ ਨੂੰ ਗੰਦਲਾ ਕਰਨ ਵਿੱਚ ਅਹਿੱਮ ਰੋ੍ਹਲ ਨਿਭਾ ਰਿਹਾ ਹੈ। ਰੁੱਖ ਹਵਾ ਨੂੰ ਸ਼ੁੱਧ ਬਣਾ ਕੇ ਮਨੁੱਖਤਾ ਦੀ ਸਹਾਇਤਾ ਕਰਦੇ ਹਨ। ਇਸੇ ਕਰਕੇ ਰੁੱਖ ਹਰ ਮਨੁੱਖ, ਜੀਵ ਜੰਤੂ ਅਤੇ ਪਸ਼ੂ ਪੰਛੀ ਦੇ ਜੀਵਨ ਦਾ ਆਧਾਰ ਬਣਦੇ ਹਨ। ਨਿੰਮ ਦੇ ਦਰਖਤ ਦੇ ਪੱਤੇ ਫੋੜੇ-ਫਿਣਸੀਆਂ ਲਈ ਉੱਤਮ ਇਲਾਜ ਹਨ। ਹੋਰ ਬਹੁਤ ਸਾਰੀਆਂ ਦੇਸ਼ੀ ਤੇ ਅੰਗਰੇਜੀ ਦਵਾਈਆਂ ਰੁੱਖਾਂ ਦੇ ਪੱਤਿਆਂ ਅਤੇ ਜੜ੍ਹਾਂ ਤੋਂ ਬਣਦੀਆਂ ਹਨ। ਰੁੱਖ ਰੁੱਖ ਸਾਡੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਲਈ ਵੀ ਮਹੱਤਵਪੂਰਨ ਹਿੱਸਾ ਪਾਉਂਦੇ ਹਨ। ਰੁੱਖ ਵਰਖਾ ਲਿਆਉਣ ਲਈ, ਮੌਸਮ ਠੰਢਾ ਰੱਖਣ ਲਈ, ਵਾਤਾਵਰਨ ਸਾਫ ਕਰਨ ਲਈ ਅਤੇ ਸਾਡੀਆਂ ਰੋਜਾਨਾ ਜ਼ਿੰਦਗੀ ਦੀਆਂ ਅਨੇਕਾਂ ਲੋੜਾਂ ਪੂਰੀਆਂ ਕਰਨ ਲਈ ਸਹਾਇਕ ਸਿੱਧ ਹੁੰਦੇ ਹਨ। ਆਪਣੇ ਜੀਵਨ ਦਾ ਭਵਿਖ ਸੁਰੱਖਿਅਤ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਜੋ ਕਿ ਅੱਜ ਦੇ ਸਮੇਂ ਦੀ ਮੁੱਖ ਲੋ੍ਹੜ ਹੈ। ਸੰਤ ਰਾਮ ਸਰੂਪ ਗਿਆਨੀ ਜੀ ਨੇ ਹਰ ਇੱਕ ਇਨਸਾਨ ਨੂੰ ਵੱਖ ਤੋਂ ਵੱਖ ਰੁੱਖ ਲਗਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਤੇ ਗੁਰੂ ਰਵਿਦਾਸ ਸੈਨਾ ਪੰਜਾਬ ਪ੍ਰਧਾਨ ਦਿਲਬਰ ਸਿੰਘ, ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ, ਅਵੀ ਕੁਮਾਰ, ਰਿਸ਼ਵ ਕੁਮਾਰ, ਹਰਮੇਸ਼ ਲਾਲ ਬੋਲੀਨਾ, ਮੁਨੀਸ਼ ਬਾਘਾ, ਯੁੱਵਰਾਜ ਬਾਘਾ, ਦਵਿੰਦਰ ਬਾਘਾ, ਪ੍ਰਦੀਪ ਕੁਮਾਰ ਲਲਵਾਨ, ਪਰਮਜੀਤ ਨਗਰ, ਬਿੰਦਰ ਡੀ. ਸੀ ਮੱਖੂਮਜ਼ਾਰਾ ਤੇ ਹੋਰ ਸੇਵਾਦਾਰਾਂ ਨੇ ਰੁੱਖਾਂ ਦੀ ਸੰਭਾਲ ਦਾ ਪ੍ਰਣ ਕੀਤਾ।    


Post a Comment

0 Comments