ਪਿੰਡ ਸਿਕੰਦਰਪੁਰ ਵਿੱਚ 22ਵਾਂ ਵਿਸ਼ਾਲ ਸਲਾਨਾ ਜਾਗਰਣ 14 ਅਗਸਤ ਦਿਨ ਸੋਮਵਾਰ ਨੂੰ


ਪਿੰਡ ਸਿੰਕਦਰਪੁਰ ਵਿੱਖੇ ਜੈ ਮਾਤਾ ਜਵਾਲਾ ਜੀ ਕਲੱਬ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਇਕਬਾਲ ਸਿੰਘ ਚੀਮਾ ਦੀ ਵਿਸ਼ੇਸ਼ ਦੇਖਰੇਖ ਹੇਠ ਸਮੂਹ ਮੈਂਬਰਾਂ ਦੀ ਜਾਗਰਣ ਸਬੰਧੀ ਮੀਟਿੰਗ ਹੋਈ

ਜਲੰਧਰ (ਅਮਰਜੀਤ ਸਿੰਘ)- ਜੈ ਮਾਤਾ ਜਵਾਲਾ ਜੀ ਕਲੱਬ ਵੈਲਫੇਅਰ ਸੁਸਾਇਟੀ (ਰਜ਼ਿ.ਨੰ.417) ਪਿੰਡ ਸਿਕੰਦਰਪੁਰ ਦੇ ਸਮੂਹ ਮੈਂਬਰਾਂ ਵੱਲੋਂ ਦੇਸ਼ਾਂ ਵਿਦੇਸਾਂ ਵਿੱਚ ਬੈਠੇ ਮਹਾਂਮਾਈ ਦੇ ਭਗਤਾਂ, ਨਗਰ ਦੀਆਂ ਸੰਗਤਾਂ, ਗਾ੍ਰਮ ਪੰਚਾਇਤ ਦੇ ਵਿਸ਼ੇਸ਼ ਸਹਿਯੋਗ ਨਾਲ ਹਰ ਸਾਲ ਕਰਵਾਇਆ ਜਾਣ ਵਾਲਾ ਵਿਸ਼ਾਲ ਸਲਾਨਾ ਜਾਗਰਣ ਇਸ ਸਾਲ ਵੀ ਬਹੁਤ ਧੂਮਧਾਮ ਨਾਲ 14 ਅਗਸਤ ਦਿਨ ਸੋਮਵਾਰ ਨੂੰ ਕਰਵਾਇਆ ਜਾਵੇਗਾ। ਜਾਗਰਣ ਸਬੰਧੀ ਸਮੂਹ ਮੈਂਬਰਾਂ ਦੀ ਮੀਟਿੰਗ ਮੌਕੇ ਜਾਣਕਾਰੀ ਦਿੰਦੇ ਪ੍ਰਧਾਨ ਇਕਬਾਲ ਸਿੰਘ ਚੀਮਾ ਨੇ ਦਸਿਆ ਕਿ ਇਸ 22ਵੇਂ ਸਲਾਨਾ ਜਾਗਰਣ ਸਬੰਧੀ 13 ਅਗਸਤ ਨੂੰ ਮਹਾਂਮਾਈ ਦੀ ਪਵਿੱਤਰ ਜੋਤੀ ਮਾਤਾ ਜਵਾਲਾ ਜੀ ਤੋਂ ਲਿਆ ਕੇ ਪਿੰਡ ਦੀ ਪ੍ਰਕਰਮਾਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਕਰਵਾਈ ਜਾਵੇਗੀ ਅਤੇ 14 ਅਗਸਤ ਰਾਤ 9 ਵਜੇ ਜਾਗਰਣ ਦੀ ਸ਼ੁਰੂਆਤ ਹੋਵੇਗੀ ਅਤੇ ਸਮਾਗਮ ਮੌਕੇ ਤੇ ਮਸ਼ਹੂਰ ਕਲਾਕਾਰ ਮਹੰਤ ਮਹੇਸ਼ ਐਂਡ ਪਾਰਟੀ ਅਲਾਵਲਪੁਰ ਵਾਲੇ, ਗਾਇਕਾ ਮਨਜਿੰਦਰ ਮਨੀ ਸੰਗਤਾਂ ਨੂੰ ਮਹਾਂਮਾਈ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਬੂਟਾ ਧੋਗੜੀ ਨਿਭਾਉਣਗੇ।


ਇਸ ਮੌਕੇ ਸਮੂਹ ਸੰਗਤਾਂ ਨੂੰ ਮਹਾਂਮਾਈ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਅੱਜ ਮੀਟਿੰਗ ਮੌਕੇ ਤੇ ਪ੍ਰਧਾਨ ਇਕਬਾਲ ਸਿੰਘ ਚੀਮਾ, ਤਰਲੋਕ ਸਿੰਘ ਖਜ਼ਾਨਚੀ, ਦੀਪਕ ਸੈਕਟਰੀ, ਮੰਗਾ, ਸੋਮਾ, ਬਲਹਾਰ ਸਿੰਘ, ਹਰਜਿੰਦਰ ਸਿੰਘ ਜਿੰਦਾ, ਸੇਵਾ ਸਿੰਘ, ਅਵਤਾਰ ਸਿੰਘ ਤਾਰ, ਮੰਗੂ, ਗੁਰਪ੍ਰੀਤ ਸਿੰਘ ਗੋਪੀ, ਸੰਨੀ, ਦਲਜੀਤ ਜੀਤਾ, ਚੈਚਲ ਸਿੰਘ, ਮਨਜੀਤ ਸਿੰਘ ਬਿੱਟੂ, ਵਿਸ਼ਾਲ, ਅਮਿਤ ਕੁਮਾਰ, ਬਲਵੀਰ ਸਿੰਘ ਮੰਗਾ, ਜੋਤੀ, ਰਵਿੰਦਰ ਸਿੰਘ, ਸਚਿੰਨ ਗੋਰਾ, ਹਰਜਿੰਦਰ ਧੋਗੜੀ, ਮੁਹੰਮਦ ਸ਼ਾਹ, ਰਵੀ ਦੱਤ, ਇੰਦਰਜੀਤ ਸਿੰਘ, ਕੋਮਲ, ਹਰਪ੍ਰੀਤ ਬੱਧਣ, ਕਰਨਵੀਰ ਸਿੰਘ, ਸਾਬੀ ਅਤੇ ਹੋਰ ਮੈਂਬਰ ਤੇ ਸੇਵਾਦਾਰ ਹਾਜ਼ਰ ਸਨ।   


Post a Comment

0 Comments