ਪਿੰਡ ਸਿਕੰਦਰਪੁਰ ਵਿਖੇ 22ਵਾਂ ਵਿਸ਼ਾਲ ਸਲਾਨਾ ਜਾਗਰਣ ਯਾਦਗਾਰੀ ਹੋ ਨਿਬੜਿਆ


ਜੈ ਮਾਤਾ ਜਵਾਲਾ ਜੀ ਕਲੱਬ ਵੈਲਫੇਅਰ ਸੁਸਾਇਟੀ ਪਿੰਡ ਸਿੰਕਦਰਪੁਰ ਦੇ ਸਮੂਹ ਮੈਂਬਰਾਂ ਵੱਲੋਂ ਕਰਵਾਇਆ ਗਿਆ, 22ਵਾਂ ਸਲਾਨਾ ਜਾਗਰਣ

ਜਲੰਧਰ (ਅਮਰਜੀਤ ਸਿੰਘ)- ਜੈ ਮਾਤਾ ਜਵਾਲਾ ਜੀ ਕਲੱਬ ਵੈਲਫੇਅਰ ਸੁਸਾਇਟੀ (ਰਜ਼ਿ.ਨੰ.417) ਪਿੰਡ ਸਿਕੰਦਰਪੁਰ ਦੇ ਸਮੂਹ ਮੈਂਬਰਾਂ ਵੱਲੋਂ ਦੇਸ਼ਾਂ ਵਿਦੇਸਾਂ ਵਿੱਚ ਬੈਠੇ ਮਹਾਂਮਾਈ ਦੇ ਭਗਤਾਂ, ਨਗਰ ਦੀਆਂ ਸੰਗਤਾਂ, ਗਰਾਮ ਪੰਚਾਇਤ ਦੇ ਵਿਸ਼ੇਸ਼ ਸਹਿਯੋਗ ਨਾਲ 22ਵਾਂ ਵਿਸ਼ਾਲ ਸਲਾਨਾ ਜਾਗਰਣ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਮਹਾਂਮਾਈ ਦੀ ਪਵਿੱਤਰ ਜੋਤੀ ਮਾਤਾ ਜਵਾਲਾ ਜੀ ਤੋਂ ਲਿਆ ਕੇ ਪਿੰਡ ਵਿੱਚ ਪ੍ਰਕਰਮਾਂ ਕੀਤੀ ਗਈ। ਉਪਰੰਤ ਦੂਸਰੇ ਦਿਨ ਜਾਗਰਣ ਦੀ ਸ਼ੁਰੂਆਤ ਪਿੰਡ ਦੀ ਸਰਪੰਚ ਅਨੀਤਾ ਤੇ ਬਿੰਦਰ ਕੁਮਾਰ ਨੇ ਰਾਤ 9 ਵਜੇ ਰੀਬਨ ਕੱਟ ਕੇ ਕੀਤੀ। ਜਿਸ ਵਿੱਚ ਮਸ਼ਹੂਰ ਕਲਾਕਾਰ ਮਹੰਤ ਮਹੇਸ਼ ਐਂਡ ਪਾਰਟੀ ਅਲਾਵਲਪੁਰ ਵਾਲੇ, ਗਾਇਕਾ ਮਨਜਿੰਦਰ ਮਨੀ ਸੰਗਤਾਂ ਨੂੰ ਮਹਾਂਮਾਈ ਦੀਆਂ ਭੇਟਾਂ ਗਾ ਕੇ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਬੂਟਾ ਧੋਗੜੀ ਵੱਲੋਂ ਨਿਭਾਈ ਗਈ। ਇਸ ਜਾਗਰਣ ਮੌਕੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਰਿਹਾ ਜੋ ਕਿ ਮਹਾਂਮਾਈ ਦੇ ਦਰਸ਼ਨ ਕਰਨ ਵਾਸਤੇ ਜਾਗਰਣ ਵਿੱਚ ਪੁੱਜੀਆਂ। ਇਸ ਮੌਕੇ ਪ੍ਰਧਾਨ ਇਕਬਾਲ ਸਿੰਘ ਚੀਮਾ ਅਤੇ ਹੋਰ ਮੈਂਬਰਾਂ ਵੱਲੋਂ ਜਾਗਰਣ ਦੀ ਸਪੰਨਤਾਂ ਤੇ ਕੰਜਕਾਂ ਦਾ ਪੂਜਨ ਵੀ ਕੀਤਾ ਗਿਆ। ਜਾਗਰਣ ਦੋਰਾਨ ਸੰਗਤਾਂ ਨੂੰ ਟਿੱਕੀਆਂ , ਚਾਹ ਪਕੌੜੇ, ਮਠਿਆਈਆਂ ਅਤੇ ਮਹਾਂਮਾਈ ਦਾ ਭੰਡਾਰੇ ਦੇ ਲੰਗਰ ਬਹੁਤ ਸਤਿਕਾਰ ਨਾਲ ਵਰਤਾਇਆ ਗਿਆ। ਇਸ ਮੌਕੇ ਤੇ ਪ੍ਰਧਾਨ ਇਕਬਾਲ ਸਿੰਘ ਚੀਮਾ, ਤਰਲੋਕ ਸਿੰਘ ਖਜ਼ਾਨਚੀ, ਦੀਪਕ ਸੈਕਟਰੀ, ਮੈਂਬਰ ਬਲਵੀਰ ਸਿੰਘ, ਹਰਜਿੰਦਰ ਸਿੰਘ ਜਿੰਦਾ ਧੋਗੜੀ, ਸੇਵਾ ਸਿੰਘ, ਅਵਤਾਰ ਸਿੰਘ ਤਾਰ, ਗੁਰਪ੍ਰੀਤ ਸਿੰਘ ਗੋਪੀ, ਸੰਦੀਪ ਸੰਨੀ, ਦਲਜੀਤ ਸਿੰਘ, ਚੈਚਲ ਸਿੰਘ, ਮਨਜੀਤ ਸਿੰਘ, ਵਿਸ਼ਾਲ, ਅਮਿਤ ਕੁਮਾਰ, ਰਵਿੰਦਰ ਸਿੰਘ, ਸਚਿਨ ਗੋਰਾ, ਮੁਹੰਮਦ ਸ਼ਾਹ, ਰਵੀ ਦੱਤ, ਇੰਦਰਜੀਤ ਸਿੰਘ, ਹਰਪ੍ਰੀਤ ਬੱਧਣ, ਸਾਬੀ, ਸੋਮਨਾਥ, ਰਾਕੇਸ਼ ਕੁਮਾਰ, ਹਰਜਿੰਦਰ ਸਿੰਘ, ਮਨਜੀਤ ਲੰਬਰਦਾਰ, ਸੁਖਦੇਵ ਰਾਜ ਹੈਪੀ, ਬਲਵਿੰਦਰ ਸਿੰਘ ਲਾਡੀ, ਅਮਰਜੀਤ ਸਿੰਘ, ਓੁਕਾਰ ਸਿੰਘ ਅਤੇ ਹੋਰ ਸੇਵਾਦਾਰ ਦੇ ਕਮੇਟੀ ਮੈਂਬਰ ਹਾਜ਼ਰ ਸਨ। 


Post a Comment

0 Comments